27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਢੰਡਾਰੀ ਸੀ.ਐਂਡ.ਡੀ. ਪਲਾਂਟ ਦੀ ਕਾਰਗੁਜ਼ਾਰੀ 'ਤੇ ਸਵਾਲ <br/>

Ad Position 21
No active advertisement
ਅਜੀਤ ਡੈਸਕ 22-05-2026
ਲੁਧਿਆਣਾ, 21 ਮਈ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਢੰਡਾਰੀ ਵਿਖੇ ਲੱਗੇ ਸੀ.ਐਂਡ.ਡੀ. ਪਲਾਂਟ ਦੀ ਕਾਰਗੁਜ਼ਾਰੀ ਨੰੂ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ | ਉਨ੍ਹਾਂ ਇਸ ਮਾਮਲੇ ਵਿਚ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਨਗਰ ਨਿਗਮ ਵਲੋਂ ਲਗਭਗ 8 ਕਰੋੜ ਰੁਪਏ ਖਰਚ ਕਰਕੇ ਲਗਾਇਆ ਗਿਆ ਇਹ ਪਲਾਂਟ ਆਪਣਾ ਮਕਸਦ ਪੂਰਾ ਕਰਦਾ ਨਜ਼ਰ ਨਹੀਂ ਆ ਰਿਹਾ | ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਇਹ ਪਲਾਂਟ ਐਨ.ਜੀ.ਟੀ. ਦੀਆਂ ਹਿਦਾਇਤਾਂ ਨੰੂ ਧਿਆਨ ਵਿਚ ਰੱਖਦਿਆਂ ਲਗਾਇਆ ਗਿਆ ਸੀ, ਤਾਂ ਜੋ ਸ਼ਹਿਰ ਵਿਚ ਨਿਰਮਾਣ ਅਤੇ ਢਾਹੁਣ ਤੋਂ ਨਿਕਲਣ ਵਾਲੇ ਮਲਬੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ, ਪਰ ਜਦੋਂ ਉਨ੍ਹਾਂ ਵਲੋਂ ਪਲਾਂਟ ਦਾ ਨਿਰੀਖਣ ਕੀਤਾ ਗਿਆ ਤਾਂ ਕਈ ਖਾਮੀਆਂ ਅਤੇ ਲਾਪਰਵਾਹੀਆਂ ਸਾਹਮਣੇ ਆਈਆਂ | ਉਨ੍ਹਾਂ ਦੋਸ਼ ਲਗਾਇਆ ਕਿ ਨਿਗਮ ਅਧਿਕਾਰੀਆਂ ਵਲੋਂ ਪਲਾਂਟ ਨੰੂ ਲਗਾਉਣ ਅਤੇ ਇਸ ਦੀ ਦੇਖਭਾਲ ਵਿਚ ਗੰਭੀਰ ਲਾਪਰਵਾਹੀ ਵਰਤੀ ਗਈ ਹੈ, ਜਿਸ ਕਾਰਨ ਨਿਗਮ ਦੇ ਕਰੋੜਾਂ ਰੁਪਏ ਅਜਾਈਾ ਜਾਂਦੇ ਦਿਖਾਈ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪਲਾਂਟ ਦੀ ਸਹੀ ਨਿਗਰਾਨੀ ਅਤੇ ਸੰਭਾਲ ਕੀਤੀ ਜਾਂਦੀ ਤਾਂ ਇਸ ਦਾ ਲਾਭ ਸ਼ਹਿਰ ਨੰੂ ਮਿਲ ਸਕਦਾ ਸੀ | ਰਾਕੇਸ਼ ਪਰਾਸ਼ਰ ਨੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਏਜੰਸੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ |

Ad Position 22
No active advertisement
ਪਿਛਲੀ ਖ਼ਬਰ ਸਕੂਲ ਵਲੋਂ ਲੋੜੀਂਦੀ ਪਾਰਕਿੰਗ ਨਾ ਮੁਹੱਈਆ ਕਰਵਾਉਣਾ ਆਮ ਪਬਲਿਕ ਲਈ ਟਰੈਫ਼ਿਕ ਦੀ ਇਕ ਬਹੁਤ ਵੱਡੀ ਸਮੱਸਿਆ-ਜਸਪ੍ਰੀਤ ਹੌਬੀ... ਅਗਲੀ ਖ਼ਬਰ ਬਾਹਰੀ ਕਾਲੋਨੀਆਂ ਵਾਸਤੇ ਕੂੜੇ ਦੇ ਅਲੱਗ ਡੰਪ ਦੀ ਮੰਗ ਨੂੰ ਲੈ ਕੇ ਗਲਾਡਾ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰ...
Ad Position 24