27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਦਯੋਗਿਕ ਭਾਈਚਾਰੇ ਦੀ ਨਵੀਨਤਾ ਅਤੇ ਤਕਨੀਕੀ ਹੁਨਰ ਦੀ ਕੀਤੀ ਸ਼ਲਾਘਾ <br/>

Ad Position 21
No active advertisement
ਅਜੀਤ ਡੈਸਕ 22-05-2026
ਲੁਧਿਆਣਾ, 21 ਮਈ (ਜਤਿੰਦਰ ਭੰਬੀ)-'ਸਟਾਰਟਅੱਪ ਸਮਾਗਮ 4.0 - ਲੀਡਰਜ ਸੰਮੇਲਨ-2026' ਫ਼ਿਰੋਜ਼ਪੁਰ ਰੋਡ ਸਥਿਤ ਇਕ ਨਿੱਜੀ ਹੋਟਲ ਵਿਖੇ ਹੋਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਏ | ਲੁਧਿਆਣਾ ਏਾਜਲਸ ਨੈੱਟਵਰਕ ਵਲੋਂ ਕਰਵਾਏ ਸੰਮੇਲਨ ਨੇ ਸਟਾਰਟਅੱਪ ਅਤੇ ਉਦਯੋਗ ਜਗਤ ਦੇ 300 ਤੋਂ ਵੱਧ ਪਤਵੰਤੇ ਜਿਨ੍ਹਾਂ ਵਿਚ ਉਦਯੋਗਪਤੀ, ਸਟਾਰਟਅੱਪ ਸੰਸਥਾਪਕ, ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧੀ, ਸਕੂਲ ਸੰਗਠਨਾਂ ਦੇ ਅਧਿਕਾਰੀ, ਇਨੋਵੇਟਰਸ, ਨੀਤੀ ਨਿਰਮਾਤਾ ਅਤੇ ਵਪਾਰ ਜਗਤ ਦੇ ਮੋਢੀ ਸ਼ਾਮਿਲ ਸਨ | ਸਮਾਗਮ ਵਿਚ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰੇਣੂ ਵਿੱਗ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ, ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਅਤੇ ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਸ਼ਾਮਿਲ ਸਨ | ਸਮਾਗਮ ਨੂੰ ਜੇ.ਆਰ. ਸਿੰਘਲ, ਹਰਪ੍ਰੀਤ ਸੋਇਨ, ਵਿਜੇ ਮੁੰਜਾਲ, ਸੰਜੀਵ ਪਾਹਵਾ, ਉਮੇਸ ਮੁੰਜਾਲ, ਐਸ.ਕੇ. ਰਾਏ ਅਤੇ ਵਿਨੀਤ ਸੂਦ ਨੇ ਵੀ ਸੰਬੋਧਨ ਕੀਤਾ | ਇਸ ਸਮਾਗਮ ਵਿਚ ਸਟਾਰਟਅੱਪ ਪਿੱਚਿੰਗ ਸੈਸ਼ਨ, ਇਨੋਵੇਸ਼ਨ ਤੇ ਉਦਮਤਾ 'ਤੇ ਚਰਚਾ ਅਤੇ ਵੱਕਾਰੀ 'ਸਟਾਰਟਅੱਪ ਸਮਾਗਮ ਅਵਾਰਡ-2026' ਪ੍ਰਦਾਨ ਕਰਨ ਦਾ ਪ੍ਰੋਗਰਾਮ ਕਰਵਾਇਆ ਗਿਆ | ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੀਨਤਾ ਅਤੇ ਉਦਮਤਾ ਵਿਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈ ਪੰਜ ਮੁੱਖ ਸ਼੍ਰੇਣੀਆਂ ਬੈੱਸਟ ਇੰਸਟੀਚਿਊਟ, ਬੈੱਸਟ ਇੰਕੁਬੇਟਰ, ਬੈੱਸਟ ਚੇਂਜ-ਮੇਕਿੰਗ ਪ੍ਰੋਗਰਾਮ, ਬੈੱਸਟ ਇਮਰਜਿੰਗ ਇੰਟਰੇਪ੍ਰੇਨੇਊਰ ਅਤੇ ਬੈੱਸਟ ਸਟਾਰਟਅੱਪ ਵਿਚ ਪੁਰਸਕਾਰ ਪ੍ਰਦਾਨ ਕੀਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਦਯੋਗਿਕ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਉਨ੍ਹਾਂ ਉਦਯੋਗ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਦੱਸਿਆ ਅਤੇ ਉਦਯੋਗਪਤੀਆਂ ਨੂੰ ਜਨਤਕ ਸਿਹਤ ਅਤੇ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਬੁੱਢਾ ਦਰਿਆ ਦੀ ਸਫ਼ਾਈ ਲਈ ਸਰਗਰਮੀ ਨਾਲ ਸਮਰਥਨ ਕਰਨ ਦੀ ਅਪੀਲ ਕੀਤੀ | ਉਨ੍ਹਾਂ ਲੁਧਿਆਣਾ ਦੇ ਉਦਯੋਗਿਕ ਭਾਈਚਾਰੇ ਦੀ ਤਕਨੀਕੀ ਮੁਹਾਰਤ ਅਤੇ ਨਵੀਨਤਾਕਾਰੀ ਮਾਨਸਿਕਤਾ ਲਈ ਸ਼ਲਾਘਾ ਕੀਤੀ | ਬੁੱਢਾ ਦਰਿਆ ਦੀ ਸਫ਼ਾਈ ਨੂੰ ਆਪਣਾ 'ਸੁਪਨੇ ਦਾ ਪ੍ਰਾਜੈਕਟ' ਦੱਸਦੇ ਹੋਏ ਰਾਜਪਾਲ ਨੇ ਕਿਹਾ ਕਿ ਪ੍ਰਦੂਸ਼ਣ ਨਿਵਾਸੀਆਂ ਲਈ ਇਕ ਵੱਡੀ ਸਿਹਤ ਚਿੰਤਾ ਬਣ ਗਿਆ ਹੈ | ਉਨ੍ਹਾਂ ਨੇ ਉਦਯੋਗਪਤੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੇ ਹੋਏ ਮਿਸ਼ਨ 'ਚ ਸਮੂਹਿਕ ਤੌਰ 'ਤੇ ਸ਼ਾਮਿਲ ਹੋਣ ਦੀ ਅਪੀਲ ਕੀਤੀ |
ਸਿਰਫ਼ ਤਿੰਨ ਸਰਕਾਰੀ ਵਾਹਨਾਂ ਦੇ ਕਾਫ਼ਲੇ ਨਾਲ ਲੁਧਿਆਣਾ ਪੁੱਜੇ ਰਾਜਪਾਲ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੋ ਸਿਰਫ਼ ਤਿੰਨ ਸਰਕਾਰੀ ਵਾਹਨਾਂ ਦੇ ਕਾਫ਼ਲੇ ਨਾਲ ਲੁਧਿਆਣਾ ਆਏ ਸਨ, ਨੇ ਨੌਜਵਾਨ ਉੱਦਮੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਟਿਕਾਊ ਵਿਕਲਪ ਵਿਕਸਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਇਕ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ ਰਹੀ ਹੈ | ਭਵਿੱਖ ਦੀਆਂ ਚੁਨੌਤੀਆਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੌਜਵਾਨ ਨਵੀਨਤਾਕਾਰਾਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਵਿਕਲਪਾਂ ਦੀ ਖੋਜ ਕਰਨ ਅਤੇ ਹਰੀ ਤਕਨਾਲੋਜੀਆਂ, ਨਵਿਆਉਣਯੋਗ ਊਰਜਾ ਅਤੇ ਵਾਤਾਵਰਨ ਪੱਖੋਂ ਟਿਕਾਊ ਉਦਯੋਗਿਕ ਅਭਿਆਸਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਅਤੇ ਡੀ.ਐਮ.ਸੀ. ਹਸਪਤਾਲ ਨੇ ਵਿਦਿਆਰਥੀਆਂ ਦੀਆਂ ਸਿਹਤ ਸੇਵਾਵਾਂ ਦੀ ਮਜ਼ਬੂਤੀ ਲਈ ਹੱਥ ਮਿਲਾਇਆ <br/> ਅਗਲੀ ਖ਼ਬਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੁਧਿਆਣਾ ਦੇ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ <br/>
Ad Position 24