ਲੁਧਿਆਣਾ, 21 ਮਈ (ਜਸਵਿੰਦਰ ਸਿੰਘ)-ਬੀਤੇ ਦਿਨੀਂ ਪੀ.ਏ.ਯੂ. ਅਤੇ ਸਿਹਤ ਸੇਵਾਵਾਂ ਦੇ ਖੇਤਰ ਦੀ ਉੱਘੀ ਸੰਸਥਾ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਇਕ ਸਮਝÏਤੇ ਤਹਿਤ ਵਿਦਿਆਰਥੀਆਂ ਦੀਆਂ ਸਿਹਤ ਸੇਵਾਵਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ¢ ਇਸ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਾਂਝਦਾਰੀ ਲਈ ਕੀਤਾ ਜਾ ਰਿਹਾ ਇਹ ਸਮਝÏਤਾ ਵਿਦਿਆਰਥੀਆਂ ਦੀ ਸਿਹਤ ਸੰਬੰਧੀ ਸੇਵਾਵਾਂ ਅਤੇ ਢਾਂਚੇ ਨੂੰ ਬੇਹੱਦ ਸੁਚਾਰੂ ਅਤੇ ਮਜ਼ਬੂਤ ਬਣਾਉਣ ਵੱਲ ਭਰਪੂਰ ਕਦਮ ਹੈ¢ ਇਸ ਨਾਲ ਅਚਨਚੇਤ ਸਿਹਤ ਸੇਵਾਵਾਂ ਅਤੇ ਵਿਸ਼ੇਸ਼ ਤÏਰ ਤੇ ਮਾਨਸਿਕ ਸਿਹਤ ਲਈ ਸੁਝਾਅ ਦੇ ਮਾਮਲੇ ਵਿਚ ਦੋਵੇਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ¢ ਡਾ. ਗੋਸਲ ਨੇ ਕਿਹਾ ਕਿ ਉਚ ਸਿੱਖਿਆ ਨਾਲ ਜੁੜੇ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਮਜ਼ਬੂਤ ਹੋਣਾ ਬੜਾ ਲਾਜ਼ਮੀ ਹੈ ਅਤੇ ਡੀ.ਐਮ.ਸੀ. ਨੇ ਇਸ ਦਿਸ਼ਾ ਵਿਚ ਪੀ.ਏ.ਯੂ. ਦਾ ਸਹਿਯੋਗ ਕਰਨ ਦਾ ਸ਼ੁੱਭ ਕਾਰਜ ਕੀਤਾ ਹੈ¢ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਰਿਸ਼ੀਪਾਲ ਸਿੰਘ ਨੇ ਆਸ ਪ੍ਰਗਟਾਈ ਕਿ ਇਸ ਸਮਝÏਤੇ ਨਾਲ ਪੀ.ਏ.ਯੂ. ਦੇ ਵਿਦਿਆਰਥੀਆਂ ਦਾ ਸਿਹਤ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹੋ ਸਕੇਗਾ | ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ, ਡੀ.ਐਮ.ਸੀ. ਲੁਧਿਆਣਾ ਦੇ ਪਿ੍ੰਸੀਪਲ ਅਤੇ ਸਮਾਰੋਹ ਦੇ ਮੁੱਖ ਮਹਿਮਾਨ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ¢ ਇਸ ਮÏਕੇ ਉਨ੍ਹਾਂ ਨਾਲ ਯੂਰੋਲੋਜੀ ਵਿਭਾਗ ਦੇ ਮੁਖੀ ਡਾ. ਸਤੀਸ਼ ਸ਼ਰਮਾ, ਡਾ. ਨਵਕਿਰਨ ਮਹਾਜਨ, ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਬੀ ਪੀ ਮਿਸ਼ਰਾ, ਡਾ. ਪੰਕਜ ਕੁਮਾਰ ਅਤੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ¢ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਉਸਾਰੂ ਮਾਹÏਲ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵਲੋਂ ਯਤਨ ਕੀਤੇ ਜਾ ਰਹੇ ਹਨ¢ ਇਸ ਮÏਕੇ ਡਾ. ਕਮਲਪ੍ਰੀਤ ਕÏਰ, ਡਾ. ਦੀਪਿਕਾ ਵਿੱਗ, ਡਾ. ਰੁਪਿੰਦਰ ਕÏਰ, ਗੁਰਪ੍ਰੀਤ ਸਿੰਘ ਆਦਿ ਮÏਜੂਦ ਸਨ¢