ਲੁਧਿਆਣਾ, 21 ਮਈ (ਜਸਵਿੰਦਰ ਸਿੰਘ)-ਪੰਜਾਬ ਦੀ ਬੇਸਬਾਲ ਟੀਮ (ਲੜਕਿਆਂ ਅਤੇ ਲੜਕੀਆਂ) 31ਵੀਂ ਸਬ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਭੁਵਨੇਸ਼ਵਰ, ਓੜੀਸਾ ਲਈ ਰਵਾਨਾ ਹੋ ਗਈ, ਜੋ ਕਿ 24 ਮਈ ਤੋਂ 29 ਮਈ ਤੱਕ ਕੀਟ ਯੂਨੀਵਰਸਿਟੀ, ਭੁਵਨੇਸ਼ਵਰ, ਓੜੀਸਾ ਵਿਖੇ ਕਰਵਾਈ ਜਾ ਰਹੀ ਹੈ | ਪੰਜਾਬ ਲੜਕਿਆ ਦੀ ਟੀਮ ਵਿਚ ਮਨਕੀਰਤ ਸਿੰਘ (ਕਪਤਾਨ), ਚਿਰਾਗ, ਆਯੂਸ਼ ਅਤੇ ਰਤਨ ਕੁਮਾਰ ਲੁਧਿਆਣਾ ਤੋਂ ਹਨ | ਅਰਸ਼ਦੀਪ ਸਿੰਘ, ਸਾਹਿਬਦੀਪ ਸਿੰਘ, ਮਨਮੀਤ ਸਿੰਘ, ਸੁਰਜੀਤ ਸਿੰਘ ਫਿਰੋਜ਼ਪੁਰ ਜ਼ਿਲੇ੍ਹ ਤੋਂ, ਕਰਨਵੀਰ ਸਿੰਘ, ਲਵਪ੍ਰੀਤ ਸਿੰਘ, ਨਵੀ ਪਟਿਆਲਾ ਜ਼ਿਲੇ੍ਹ ਤੋਂ, ਹਰਮਨਪ੍ਰੀਤ ਸਿੰਘ, ਜਗਮਨਪ੍ਰੀਤ ਸਿੰਘ, ਮਨਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਤੋਂ, ਲਵਪ੍ਰੀਤ ਸਿੰਘ, ਧਰੁਵ ਆਹੂਜਾ ਸੰਗਰੂਰ ਜ਼ਿਲ੍ਹੇ ਤੋਂ, ਫਾਜਿਲਕਾ ਤੋਂ ਮੋਹਿਤ ਕੁਮਾਰ ਅਤੇ ਏਕ ਨੂਰ ਸਿੰਘ ਅੰਮਿ੍ਤਸਰ ਜ਼ਿਲ੍ਹੇ ਤੋਂ ਹੈ | ਪੰਜਾਬ ਲੜਕੀਆਂ ਦੀ ਟੀਮ ਵਿਚ ਹਰਸ਼ਦੀਪ ਕੌਰ (ਕੈਪਟਨ), ਗੁਰਸਿਮਰ ਕੌਰ, ਸ਼ਾਨੂ ਕੁਮਾਰੀ, ਅਦਿਤੀ ਚੌਧਰੀ, ਰੂਪਾ ਕੁਮਾਰੀ, ਮੇਗਨ, ਰਾਜਵੀਰ ਕੌਰ, ਲਕਸ਼ਮੀ ਦੇਵੀ ਲੁਧਿਆਣਾ ਜ਼ਿਲ੍ਹੇ ਤੋਂ ਹਨ | ਸੁਖਦੀਪ ਕੌਰ, ਸ਼ੈਲਜਾ ਰਾਣੀ, ਪੂਜਾ ਕੌਰ ਸੰਗਰੂਰ ਜ਼ਿਲ੍ਹੇ ਤੋਂ, ਆਰਤੀ, ਜੀਵਿਕਾ, ਮਾਨਸੀ ਕੁਮਾਰੀ ਸ੍ਰੀ ਅੰਮਿ੍ਤਸਰ ਸਾਹਿਬ ਤੋਂ, ਕਮਲਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਤੋਂ, ਨਵਜੋਤ ਕੌਰ ਪਟਿਆਲਾ ਤੋਂ, ਪਰਵੀਨ ਕੌਰ ਮੋਗਾ ਤੋਂ ਅਤੇ ਦੀਪਿਕਾ ਜਲੰਧਰ ਤੋਂ ਹੈ | ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਸਕੱਤਰ ਇੰਜੀਨੀਅਰ ਹਰਬੀਰ ਸਿੰਘ ਗਿੱਲ ਅਤੇ ਪ੍ਰਧਾਨ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਖਿਡਾਰੀਆਂ ਨੇ ਸਟੇਟ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਤਿਭਾ, ਸਮਰਪਣ ਅਤੇ ਖੇਡ ਭਾਵਨਾ ਦਿਖਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ | ਉਨ੍ਹਾਂ ਇਹ ਵੀ ਵਿਸ਼ਵਾਸ਼ ਪ੍ਰਗਟ ਕੀਤਾ ਕਿ ਪੰਜਾਬ ਦੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗੀ |