ਲੁਧਿਆਣਾ, 21 ਮਈ (ਡਾ. ਤਰਲੋਚਨ ਸਿੰਘ)-ਘਨਸਿਆਮ ਥੋਰੀ, ਆਈਏਐਸ, ਪ੍ਰੋਜੈਕਟ ਡਾਇਰੈਕਟਰ, ਪੀਡੀ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਕਮ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਨੇ ਸਿਵਲ ਹਸਪਤਾਲ, ਲੁਧਿਆਣਾ ਦਾ ਦੌਰਾ ਕਰਕੇ ਵੱਖ-ਵੱਖ ਸਿਹਤ ਸਹੂਲਤਾਂ ਅਤੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ | ਦੌਰੇ ਦੌਰਾਨ ਘਨਸਿਆਮ ਥੋਰੀ ਨੇ ਹਸਪਤਾਲ ਵਿਚ ਚੱਲ ਰਹੇ ਓਓਏਟੀ ਕਲੀਨਿਕ, ਨਸ਼ਾ ਛੁਡਾਊ ਕੇਂਦਰ, ਆਈਸੀਟੀਸੀ, ਏਆਰਟੀ ਸੈਂਟਰ, ਓਐਸਟੀ ਸੈਂਟਰ, ਜ਼ਿਲ੍ਹਾ ਏਡਜ਼ ਰੋਕਥਾਮ ਅਤੇ ਕੰਟਰੋਲ ਯੂਨਿਟ ਅਤੇ ਆਈਪੀਐਚਐਲ ਲੈਬੋਰਟਰੀ ਦਾ ਨਿਰੀਖਣ ਕੀਤਾ | ਪੀਡੀ ਪੀਐਸਏਸੀਐਸ ਨੇ ਅਧੀਨ-ਨਿਰਮਾਣ ਕਿ੍ਟਿਕਲ ਕੇਅਰ ਬਲਾਕ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਹਸਪਤਾਲ 'ਚ ਐਮਰਜੈਂਸੀ ਅਤੇ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਡਾਕਟਰਾਂ, ਕਾਊਾਸਲਰਾਂ, ਲੈਬ ਸਟਾਫ, ਸਿਹਤ ਕਰਮਚਾਰੀਆਂ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਮਰੀਜ਼ ਸੰਭਾਲ ਸੇਵਾਵਾਂ, ਕਾਊਾਸਲਿੰਗ ਸਹੂਲਤਾਂ, ਇਲਾਜ ਪ੍ਰੋਟੋਕੋਲ, ਲੈਬ ਡਾਇਗਨੋਸਟਿਕ ਸੇਵਾਵਾਂ ਅਤੇ ਕੇਂਦਰਾਂ ਦੀ ਕੁੱਲ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ | ਸਿਵਲ ਸਰਜਨ ਡਾ. ਰਮਨਦੀਪ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾ. ਆਸ਼ੀਸ਼ ਚਾਵਲਾ ਸਮੇਤ ਸੀਨੀਅਰ ਸਿਹਤ ਅਧਿਕਾਰੀ, ਹਸਪਤਾਲ ਪ੍ਰਸ਼ਾਸਕ ਅਤੇ ਪ੍ਰੋਗਰਾਮ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਨਿਰੀਖਣ ਅਤੇ ਸਮੀਖਿਆ ਮੀਟਿੰਗਾਂ ਦੌਰਾਨ ਪੀਡੀ ਪੀਐਸਏਸੀਐਸ ਦਾ ਸਾਥ ਦਿੱਤਾ | ਇਹ ਦੌਰਾ ਪੰਜਾਬ ਸਰਕਾਰ ਦੀ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜਨਤਕ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ |