27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਹਾਇਕ ਕਮਿਸ਼ਨਰ ਨੀਰਜ ਜੈਨ ਗਿਣਤੀਕਾਰਾਂ ਦੁਆਰਾ ਕੀਤੇ ਜਾ ਰਹੇ ਫੀਲਡ ਸਰਵੇਖਣ ਦਾ ਨਿਰੀਖਣ ਕਰਨ ਲਈ ਫੀਲਡ 'ਚ ਪੁੱਜੇ <br/>

Ad Position 21
No active advertisement
ਅਜੀਤ ਡੈਸਕ 22-05-2026
ਲੁਧਿਆਣਾ, 21 ਮਈ (ਭੁਪਿੰਦਰ ਸਿੰਘ ਬੈਂਸ)-ਡਿਜੀਟਲ ਜਨਗਣਨਾ-2027 ਤਹਿਤ ਘਰ-ਘਰ ਸਰਵੇਖਣ ਕਰਨ ਲਈ ਗਿਣਤੀਕਾਰਾਂ ਦੇ ਇਲਾਕਿਆਂ ਵਿਚ ਜਾਣ ਦੇ ਨਾਲ, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ-ਕਮ-ਜਨਗਣਨਾ ਚਾਰਜ ਅਫਸਰ ਨੀਰਜ ਜੈਨ ਨੇ ਵੀਰਵਾਰ ਨੂੰ ਚੰਡੀਗੜ੍ਹ ਰੋਡ 'ਤੇ ਇਕ ਨਿਰੀਖਣ ਕੀਤਾ | ਨਗਰ ਨਿਗਮ ਕਮਿਸ਼ਨਰ-ਕਮ-ਪਿ੍ੰਸੀਪਲ ਜਨਗਣਨਾ ਅਫਸਰ ਡਾ. ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਜਨਗਣਨਾ ਚਾਰਜ ਅਫਸਰ ਨੀਰਜ ਜੈਨ ਦੀ ਅਗਵਾਈ ਵਿਚ ਅਧਿਕਾਰੀਆਂ ਦੀ ਟੀਮ ਨੇ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ | ਨਿਰੀਖਣ ਦੌਰਾਨ ਸੁਪਰਡੈਂਟ ਸਤੀਸ਼ ਕੁਮਾਰ, ਜਨਗਣਨਾ ਦਫਤਰ ਤੋਂ ਸ਼ੁਭਮ ਸਮੇਤ ਹੋਰ ਮੌਜੂਦ ਸਨ | ਜਨਗਣਨਾ-2027 ਦੇ ਘਰਾਂ ਦੀ ਸੂਚੀਕਰਨ ਪੜਾਅ ਅਧੀਨ ਫੀਲਡ ਸਰਵੇਖਣ (ਘਰ-ਘਰ ਸਰਵੇਖਣ) 15 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 13 ਜੂਨ, 2026 ਤਕ ਜਾਰੀ ਰਹੇਗਾ | ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਕਿਉਂਕਿ ਇਹ ਡੇਟਾ ਸਰਕਾਰ ਨੂੰ ਵਸਨੀਕਾਂ ਲਈ ਨੀਤੀਆਂ ਅਤੇ ਭਲਾਈ ਯੋਜਨਾਵਾਂ ਬਣਾਉਣ ਵਿਚ ਮਦਦ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਡਿਊਟੀ ਦੌਰਾਨ ਅਧਿਆਪਕ ਦੀ ਹਾਲਤ ਵਿਗੜੀ <br/> ਅਗਲੀ ਖ਼ਬਰ ਪੀਡੀ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਕਮ ਐਮਡੀ ਐਨ.ਐਚ.ਐਮ. ਵਲੋਂ ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੀ ਸਮੀਖਿਆ...
Ad Position 24