ਲੁਧਿਆਣਾ, 24 ਮਈ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਰਾਸ਼ਟਰੀ ਸਕੱਤਰ ਤੇ ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ ਡਾ. ਨਰੇਂਦਰ ਸਿੰਘ ਰੈਣਾ ਦੇ ਵਿਧਾਨ ਸਭਾ ਕੇਂਦਰੀ ਪਹੁੰਚਣ 'ਤੇ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਵਲੋਂ ਰਿਵਾਇਤੀ ਪੰਜਾਬੀ ਅੰਦਾਜ਼ ਵਿਚ ਸਵਾਗਤ ਕੀਤਾ | ਇਸ ਮੌਕੇ ਗੁਰਦੀਪ ਸਿੰਘ ਨੀਟੂ ਨੂੰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਡਾ. ਨਰੇਂਦਰ ਸਿੰਘ ਰੈਣਾ ਨੇ ਪਾਰਟੀ ਦੇ ਸੰਘਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਭਾਜਪਾ ਆਗੂ ਤੇ ਵਰਕਰ ਮਿਸ਼ਨ 2027 ਲਈ ਤਿਆਰ ਰਹਿਣ | ਉਨ੍ਹਾਂ ਵਾਰਡ ਤੇ ਬੂਥ ਪੱਧਰ 'ਤੇ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਸੰਗਠਨਾਤਮਕ ਕੰਮਾਂ ਦੀ ਸਰਾਹਨਾ ਕੀਤੀ | ਡਾ. ਰੈਣਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਚਾਰ ਸਾਲਾਂ ਦੇ ਕਾਰਜਕਾਲ ਤੋਂ ਨਿਰਾਸ਼ ਹੋ ਚੁੱਕੀ ਹੈ ਅਤੇ ਹੁਣ ਲੋਕ ਭਾਜਪਾ ਨੂੰ ਇਕ ਮਜ਼ਬੂਤ ਬੱਦਲ ਵਜੋਂ ਦੇਖ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੀ ਲੋਕਪਿ੍ਯਤਾ ਪਿੰਡ ਪੱਧਰ ਤੱਕ ਵੱਧ ਰਹੀ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਮਜ਼ਬੂਤੀ ਨਾਲ ਉਭਰੇਗੀ | ਇਸ ਮੌਕੇ ਅਸ਼ਵਨੀ ਟੰਡਨ, ਸੰਜੇ ਖਟਕ, ਸਤਨਾਮ ਸਿੰਘ, ਐਡੋਵੇਕੇਟ ਅਭਿਸ਼ੇਕ ਸ਼ਰਮਾ, ਕੇਵਲ ਕਿਸ਼ਨ ਬਾਲੀ ਆਦਿ ਮੌਜੂਦ ਸਨ |