ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰਸਿੱਖ ਫੈਮਲੀ ਕਲੱਬ ਵਲੋਂ ਗੁਰਦੁਆਰਾ ਨਿਰਮੋਲਕ ਹੀਰਾ, ਅਮਨ ਨਗਰ, ਜਲੰਧਰ ਬਾਈਪਾਸ ਵਿਖੇ ਮਾਤਾ ਗੁਰਮੀਤ ਕੌਰ ਪਤਨੀ ਗਿਆਨੀ ਦਲੇਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਪੰਛੀਆਂ ਲਈ ਪਾਣੀ ਦੇ ਬਰਤਨਾਂ ਦਾ ਲੰਗਰ ਲਗਾਇਆ | ਇਸ ਮੌਕੇ ਕਲੱਬ ਮੈਂਬਰਾਂ ਵਲੋਂ ਗਰਮੀ ਦੇ ਮੌਸਮ 'ਚ ਪੰਛੀਆਂ ਦੀ ਸੇਵਾ ਲਈ ਸੰਗਤ ਨੂੰ ਆਪਣੇ ਘਰਾਂ, ਦੁਕਾਨਾਂ ਅਤੇ ਆਲੇ-ਦੁਆਲੇ ਥਾਵਾਂ 'ਤੇ ਪਾਣੀ ਦੇ ਬਰਤਨ ਰੱਖਣ ਲਈ ਪ੍ਰੇਰਿਤ ਕੀਤਾ | ਸੰਗਤ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਪਾਣੀ ਦੇ ਬਰਤਨ ਛਾਂ ਵਾਲੀ ਥਾਂ 'ਤੇ ਰੱਖੇ ਜਾਣ, ਉਨ੍ਹਾਂ 'ਚ ਛੋਟੇ ਪੱਥਰ ਪਾਏ ਜਾਣ ਅਤੇ ਪਾਣੀ ਰੋਜ਼ਾਨਾ ਬਦਲਿਆ ਜਾਵੇ ਤਾਂ ਜੋ ਪੰਛੀਆਂ ਨੂੰ ਇਸ ਗਰਮੀ ਵਿਚ ਰਾਹਤ ਮਿਲ ਸਕੇ | ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ 'ਸਾਡਾ ਇਕ ਛੋਟਾ ਕਦਮ, ਉਨ੍ਹਾਂ ਲਈ ਵੱਡੀ ਜ਼ਿੰਦਗੀ ਸਾਬਤ ਹੋ ਸਕਦਾ ਹੈ |' ਉਨ੍ਹਾਂ ਕਿਹਾ ਕਿ ਜੀਵਾਂ ਦੀ ਸੇਵਾ ਹੀ ਸੱਚੀ ਮਨੁੱਖਤਾ ਹੈ ਅਤੇ ਹਰ ਵਿਅਕਤੀ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ | ਇਸ ਸੇਵਾ ਕਾਰਜ ਵਿਚ ਅਮਨਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਕੰਵਰਪ੍ਰੀਤ ਸਿੰਘ, ਅਰਵਿੰਦਰ ਸਿੰਘ ਖ਼ਾਲਸਾ, ਹਰਮਹਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਦਵਿੰਦਰਬੀਰ ਸਿੰਘ ਨੇ ਵੀ ਹਿੱਸਾ ਲਿਆ | ਗੁਰਸਿੱਖ ਫੈਮਲੀ ਕਲੱਬ ਨੇ ਸਮੂਹ ਨਗਰ ਵਾਸੀਆਂ ਨੂੰ ਇਸ ਉਪਰਾਲੇ ਨਾਲ ਜੁੜਨ ਅਤੇ ਪੰਛੀਆਂ ਲਈ ਪਾਣੀ ਦੇ ਬਰਤਨ ਰੱਖਣ ਦੀ ਅਪੀਲ ਕੀਤੀ |