ਫੁੱਲਾਂਵਾਲ, 24 ਮਈ (ਮਨਜੀਤ ਸਿੰਘ ਦੁੱਗਰੀ)-ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਅਭਿਰੰਗ: ਪ੍ਰਤਿਭਾ, ਏਕਤਾ, ਸਿਰਜਣਾਤਮਕਤਾ ਤੇ ਸਫਲਤਾ ਦਾ ਉਤਸਵ' ਉਤਸ਼ਾਹ ਤੇ ਰੰਗਾਰੰਗ ਪ੍ਰੋਗਰਾਮ ਨਾਲ ਪੇਸ਼ ਕੀਤਾ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਸਤਵੰਤ ਕÏਰ ਭੁੱਲਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਅਤੇ ਵਿਦਿਆਰਥੀਆਂ ਵਲੋਂ ਰੂਹਾਨੀ ਸਰਸਵਤੀ ਵੰਦਨਾ ਪੇਸ਼ ਕੀਤੀ | ਉਪਰੰਤ ਰਾਜਸਥਾਨੀ ਨਾਚ ਦੀ ਸ਼ਾਹੀ ਸ਼ਾਨ ਤੇ ਸੂਫੀ ਗੀਤ ਦੀ ਰੂਹਾਨੀ ਗੂੰਜ ਨੇ ਮਨਮੋਹਕ ਮਾਹੌਲ ਬਣਾ ਦਿੱਤਾ | 'ਵਿਕਾਸਸ਼ੀਲ ਭਾਰਤ' 'ਤੇ ਇਕ ਸ਼ਕਤੀਸ਼ਾਲੀ ਕੋਰੀਓਗ੍ਰਾਫੀ ਨੇ ਦੇਸ਼ ਦੇ ਉਜਵਲ ਭਵਿੱਖ ਦੀ ਤਸਵੀਰ ਪੇਸ਼ ਕੀਤੀ, ਜਦਕਿ ਗੁਜਰਾਤੀ ਨਾਚ ਨੇ ਸਟੇਜ ਨੂੰ ਰੰਗ ਤੇ ਤਾਲ ਨਾਲ ਭਰ ਦਿੱਤਾ | 'ਆਪ੍ਰੇਸ਼ਨ ਸਿੰਧੂਰ' ਆਧਾਰਿਤ ਦੇਸ਼ ਭਗਤੀ ਦੀ ਪੇਸ਼ਕਾਰੀ ਨੇ ਦੇਸ਼ ਪਿਆਰ ਦੀ ਭਾਵਨਾ ਨੂੰ ਜਗਾਇਆ ਅਤੇ ਗਿੱਧੇ-ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨਾਂ ਨੇ ਜਸ਼ਨ ਨੂੰ ਇਕ ਜੋਸ਼ੀਲੇ ਸਿਖਰ 'ਤੇ ਪਹੁੰਚਾਇਆ | ਵਿਦਿਆਰਥੀਆਂ ਦੀ ਸੱਭਿਆਚਾਰਕ ਪ੍ਰਤਿਭਾ ਨੇ ਅਕਾਦਮਿਕ ਵਿਲੱਖਣਤਾ ਨੂੰ ਰਾਹ ਦਿੱਤਾ ਕਿਉਂਕਿ ਪਿ੍ੰ: ਸਤਵੰਤ ਕÏਰ ਭੁੱਲਰ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕੀਤਾ | ਇਸੇ ਤਰ੍ਹਾਂ ਨੌਵੀਂ ਤੇ ਬਾਰ੍ਹਵੀਂ ਜਮਾਤ (2025-26) ਦੇ ਹੋਣਹਾਰ ਵਿਦਿਆਰਥੀਆਂ, ਜਿਨ੍ਹਾਂ ਨੇ 90% ਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ, ਦੇ ਨਾਲ-ਨਾਲ ਨੌਵੀਂ ਜਮਾਤ ਦੇ ਓਲੰਪੀਆਡ ਚੈਂਪੀਅਨ ਨੂੰ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ | ਸਮਾਗਮ ਵਿਚ ਪਹੁੰਚੇ ਮਾਣਮੱਤੇ ਮਾਪਿਆਂ ਵਲੋਂ ਤਾੜੀਆਂ ਨਾਲ ਬੱਚਿਆਂ ਦਾ ਉਤਸ਼ਾਹ ਵਧਾਇਆ | ਪਿ੍ੰਸੀਪਲ ਡਾ. ਸਤਵੰਤ ਕÏਰ ਭੁੱਲਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ |