ਫੁੱਲਾਂਵਾਲ, 24 ਮਈ (ਮਨਜੀਤ ਸਿੰਘ ਦੁੱਗਰੀ)-ਦੂਨ ਅÏਕਸਫੋਰਡ ਸਕੂਲ (ਸੀਨੀਅਰ ਸੈਕੰਡਰੀ) ਠੱਕਰਵਾਲ ਵਿਖੇ ਸਕੂਲ ਦੇ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਸਵਾਂ ਇੰਦਰਜੀਤ ਸਿੰਘ ਧਾਮੀ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ ਕਰਵਾਇਆ | ਇਸ ਮੌਕੇ ਸਭ ਤੋਂ ਪਹਿਲਾਂ ਸਕੂਲ ਦੇ ਅਧਿਆਪਕਾਂ ਸਮੇਤ ਸਮੂਹ ਸਟਾਫ਼ ਵਲੋਂ ਜਪੁਜੀ ਸਾਹਿਬ ਤੇ ਚÏਪਈ ਸਾਹਿਬ ਦਾ ਪਾਠ ਕੀਤਾ | ਉਪਰੰਤ ਸਕੂਲ ਦੇ ਸੀਨੀਅਰ ਤੇ ਜੂਨੀਅਰ ਜਮਾਤ ਦੇ ਵਿਦਿਆਰਥੀਆਂ ਦੁਆਰਾ 'ਇਕ ਦਿਨ ਬੰਦਿਆ ਹੈ ਉਠ ਚੱਲਣਾ', 'ਮੇਰਾ ਮੁਝ ਮੇ ਕਿਛੁ ਨਹੀਂ', ਤੇ 'ਜਿਸ ਕੀ ਵਸਤ ਸੋਈ ਲੈ ਜਾਏਗਾ' ਸ਼ਬਦ ਗਾਇਨ ਕੀਤੇ | ਸਕੂਲ ਦੀ ਅਧਿਆਪਿਕਾ ਮਨਜੀਤ ਕÏਰ ਨੇ ਭਾਸ਼ਣ ਰਾਹੀਂ ਸਵ: ਇੰਦਰਜੀਤ ਸਿੰਘ ਧਾਮੀ ਦੇ ਜੀਵਨ 'ਤੇ ਚਾਨਣਾ ਪਾਇਆ, ਕਿ ਕਿਸ ਤਰ੍ਹਾਂ ਉਨ੍ਹਾਂ ਵਲੋਂ ਸਕੂਲ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ 'ਚ ਚੰਗੀ ਸਿੱਖਿਆ ਮਹੁੱਈਆ ਹੋ ਸਕੇ | ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕÏਰ ਧਾਮੀ, ਡਾਇਰੈਕਟਰ ਤੇਗਕੁੰਵਰ ਸਿੰਘ ਧਾਮੀ ਵੀ ਹਾਜ਼ਰ ਸਨ | ਸਕੂਲ ਪਿ੍ੰਸੀਪਲ ਪਾਇਲ ਚੋਪੜਾ ਦੁਆਰਾ ਵਿਦਿਆਰਥੀਆਂ ਨੂੰ ਸਵ: ਇੰਦਰਜੀਤ ਸਿੰਘ ਧਾਮੀ ਵਲੋਂ ਪਾਏ ਪੂਰਨਿਆਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ 'ਚ ਸਖ਼ਤ ਮਿਹਨਤ ਕਰਨ ਦਾ ਵੀ ਸੁਨੇਹਾ ਦਿੱਤਾ | ਅੰਤ 'ਚ ਆਨੰਦ ਸਾਹਿਬ ਦਾ ਪਾਠ ਤੇ ਸਰਬਤ ਦੇ ਭਲੇ ਦੀ ਅਰਦਾਸ ਕਰਨ, ਉਪਰੰਤ ਗੁਰੂ ਕੀ ਦੇਗ ਵਰਤਾਈ |