28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਮੰਤਰੀ ਦਾਖਾ, ਪ੍ਰਧਾਨ ਹੰਬੜਾਂ ਸਮੇਤ ਹੋਰ ਆਗੂਆਂ ਵਲੋਂ ਝੱਜ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 25-05-2026
ਹੰਬੜਾਂ, 24 ਮਈ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਦੇ ਦਿਹਾਂਤ 'ਤੇ ਉਨ੍ਹਾਂ ਦੇ ਸਪੁੱਤਰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਟਰੱਸਟੀ ਬਲਵੰਤ ਸਿੰਘ ਝੱਜ ਅਤੇ ਝੱਜ ਐੱਚ.ਪੀ ਗੈਸ ਏਜੰਸੀ ਹੰਬੜਾਂ ਦੇ ਮਾਲਕ ਜਗਜੀਵਨ ਸਿੰਘ ਝੱਜ, ਪੋਤਰੇ ਪ੍ਰਜੀਤ ਸਿੰਘ ਝੱਜ, ਅਵਜਿੰਦਰ ਸਿੰਘ ਝੱਜ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਆਨਤਕਾਰ ਹਰਕਿੰਦਰ ਸਿੰਘ ਇਯਾਲੀ, ਐੱਸ.ਪੀ ਰਛਪਾਲ ਸਿੰਘ ਢੀਂਡਸਾ, ਡੀ.ਐੱਸ.ਪੀ ਮਨਜੀਤ ਸਿੰਘ ਔਲਖ, ਐੱਸ.ਡੀ.ਓ ਅਮਨਦੀਪ ਸਿੰਘ ਪੰਧੇਰ, ਕਾਰੋਬਾਰੀ ਲਖਵੀਰ ਸਿੰਘ ਪੰਧੇਰ ਬੱਲੋਕੇ, ਕੈਨੇਡਾ ਤੋਂ ਅਵਤਾਰ ਸਿੰਘ ਮੱਲ੍ਹਾ, ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ, ਬਿੱਟੂ ਬੈਂਸ ਕੈਨੇਡਾ, ਇੰਡਸਟਰੀਲਿਸਟ ਗੁਰਤੇਜ ਸਿੰਘ ਗਿੱਲ ਕੁਤਬੇਵਾਲ, ਕਸਬਾ ਹੰਬੜਾਂ ਚੌਕੀ ਇੰਚਾਰਜ ਪਿ੍ਤਪਾਲ ਸਿੰਘ, ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਆੜਤੀ ਜਗਤਾਰ ਸਿੰਘ ਕੈਲੇ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮਾਂਗਟ, ਜਸਦੀਪ ਸਿੰਘ ਗਿੱਲ ਕੈਨੇਡਾ, ਕਾਂਗਰਸੀ ਆਗੂ ਜਗਦੀਪ ਸਿੰਘ ਮੱਲ੍ਹਾ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਸਵ.ਸੁਖਦੇਵ ਸਿੰਘ ਝੱਜ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਗੁਰਬਚਨ ਸਿੰਘ ਬੀਰਮੀ, ਪੰਚਾਇਤ ਮੈਂਬਰ ਗੁਰਚਰਨ ਸਿੰਘ ਬਾਠ, ਜਗਵੰਤ ਸਿੰਘ ਜੱਗਾ ਸੇਖੋਂ, ਬਲਜਿੰਦਰ ਸਿੰਘ ਈਸੇਵਾਲ, ਜਰਨੈਲ ਸਿੰਘ, ਗੁਰਦੇਵ ਸਿੰਘ ਸਮੇਤ ਹੋਰ ਸਰਪੰਚਾਂ ਪੰਚਾਂ ਨੇ ਦੁੱਖ ਸਾਂਝਾ ਕੀਤਾ | ਪਰਿਵਾਰਕ ਦੇ ਨਜਦੀਕੀ ਆੜਤੀ ਜਗਤਾਰ ਸਿੰਘ ਕੈਲੇ ਨੇ ਦੁਖੀ ਮਨ ਨਾਲ ਦੱਸਿਆ ਕਿ ਸਾਡੇ ਸਤਿਕਾਰਯੋਗ ਆੜਤੀ ਸਵ.ਸੁਖਦੇਵ ਸਿੰਘ ਝੱਜ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 28 ਮਈ 2026 ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਚੜਦੀ ਕਲਾ ਹੰਬੜਾਂ ਵਿਖੇ 12 ਤੋਂ 01 ਵਜੇ ਤੱਕ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੰਗੋਵਾਲ ਨੇ ਜਸਪਾਲ ਬਾਂਗਰ ਦੇ ਵਿਕਾਸ ਕਾਰਜਾਂ ਲਈ ਦਿੱਤਾ 5 ਲੱਖ ਦਾ ਚੈੱਕ <br/> ਅਗਲੀ ਖ਼ਬਰ ਦੂਨ ਅÏਕਸਫੋਰਡ ਸਕੂਲ 'ਚ ਮੈਨੇਜਿੰਗ ਡਾਇਰੈਕਟਰ ਸਵ: ਧਾਮੀ ਦੀ ਯਾਦ 'ਚ ਸ਼ਰਧਾਂਜਲੀ ਸਮਾਰੋਹ <br/>
Ad Position 24