28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਿਧਾਇਕ ਸੰਗੋਵਾਲ ਨੇ ਜਸਪਾਲ ਬਾਂਗਰ ਦੇ ਵਿਕਾਸ ਕਾਰਜਾਂ ਲਈ ਦਿੱਤਾ 5 ਲੱਖ ਦਾ ਚੈੱਕ <br/>

Ad Position 21
No active advertisement
ਅਜੀਤ ਡੈਸਕ 25-05-2026
ਆਲਮਗੀਰ, 24 ਮਈ (ਜਰਨੈਲ ਸਿੰਘ ਪੱਟੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਸਪਾਲ ਬਾਂਗਰ ਦੇ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਪਤਵੰਤੇ ਸੱਜਣਾਂ ਨੂੰ ਭੇਟ ਕੀਤਾ | ਇਸ ਮੌਕੇ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਸੂਬਾ ਪੰਜਾਬ ਅੰਦਰ ਵਿਕਾਸ ਕਾਰਜ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ, ਜਿਸ ਤੋਂ ਬੁਖਲਾਏ ਵਿਰੋਧੀ ਪਾਰਟੀਆਂ ਦੇ ਆਗੂ ਸਰਕਾਰ ਦੀ ਭੰਡੀ ਪ੍ਰਚਾਰ ਕਰਨ 'ਤੇ ਉਤਾਰੂ ਹੋਏ ਪਏ ਹਨ | ਉਨ੍ਹਾਂ ਕਿਹਾ ਕਿ ਹਲਕਾ ਗਿੱਲ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਦਲਜਿੰਦਰ ਸਿੰਘ ਟੋਨੀ ਪ੍ਰਧਾਨ, ਬਹਾਦਰ ਸਿੰਘ, ਹਰਦੀਪ ਸਿੰਘ ਬੱਬੀ, ਰਣਜੀਤ ਸਿੰਘ ਸੋਨੀ, ਸਤਪਾਲ ਸਿੰਘ ਪਾਲੀ, ਬਲਜੀਤ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਸੋਨੀ, ਬਿੰਦੂ ਸਿੰਘ ਵਾਲੀਆ, ਗੁਰਦੀਪ ਸਿੰਘ, ਹਰਬੰਸ ਸਿੰਘ, ਰਘਵੀਰ ਸਿੰਘ, ਮਲਕੀਤ ਸਿੰਘ ਸੈਕਟਰੀ, ਜਰਨੈਲ ਸਿੰਘ, ਜਸਵਿੰਦਰ ਸਿੰਘ ਜੱਸੀ, ਬਿਕਰਮਜੀਤ ਸਿੰਘ ਵਿੱਕੀ ਸਮੇਤ ਹੋਰ ਵੀ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਚੌਕ ਤੋਂ ਗਿੱਲ ਚੌਕ ਤੱਕ ਨਾਜਾਇਜ਼ ਕਬਜ਼ਿਆਂ ਦਾ ਰਾਜ <br/> ਅਗਲੀ ਖ਼ਬਰ ਸਾਬਕਾ ਮੰਤਰੀ ਦਾਖਾ, ਪ੍ਰਧਾਨ ਹੰਬੜਾਂ ਸਮੇਤ ਹੋਰ ਆਗੂਆਂ ਵਲੋਂ ਝੱਜ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>
Ad Position 24