21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗਰਮੀਆਂ 'ਚ ਮੱਛੀਆਂ ਦੇ ਸੰਪੂਰਨ ਵਿਕਾਸ ਲਈ ਸਹੀ ਸੰਭਾਲ ਬਹੁਤ ਜ਼ਰੂਰੀ-ਡੀਨ ਡਾ. ਮੀਰਾ ਡੀ. ਆਂਸਲ <br/>

Ad Position 21
No active advertisement
ਅਜੀਤ ਡੈਸਕ 26-05-2026
ਲੁਧਿਆਣਾ, 25 ਮਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਮੱਛੀ ਦੇ ਤਲਾਬਾਂ ਵਿਚ ਪਾਣੀ ਦਾ ਪੱਧਰ 6 ਫੁੱਟ ਦੇ ਕਰੀਬ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਨਾਲ ਪਾਣੀ ਦਾ ਤਾਪਮਾਨ ਥੱਲੇ ਵਾਲੇ ਹਿੱਸੇ ਵਿਚ ਢੁਕਵਾਂ ਰਹਿੰਦਾ ਹੈ¢ ਤਲਾਬਾਂ ਦੇ ਆਲ਼ੇ ਦੁਆਲੇ ਰੁੱਖ ਲਗਾਉਣੇ ਵੀ ਇਕ ਕਾਰਗਰ ਤਰੀਕਾ ਹੈ¢ ਤਲਾਬਾਂ ਵਿਚ ਆਕਸੀਜਨ ਦੀ ਮਾਤਰਾ ਘਟਣੀ ਨਹੀਂ ਚਾਹੀਦੀ, ਜੋ ਕਿ ਗਰਮੀਆਂ ਦੇ ਮÏਸਮ ਵਿਚ ਆਮ ਤੌਰ 'ਤੇ ਸਵੇਰੇ ਦੇ ਵੇਲੇ ਘੱਟ ਹੁੰਦੀ ਹੈ¢ ਆਕਸੀਜਨ ਦਾ ਪੱਧਰ ਦਰੁਸਤ ਰੱਖਣ ਲਈ ਤਲਾਬਾਂ ਵਿਚ ਜਾਂ ਤਾਂ ਏਰੀਏਟਰ (ਪਾਣੀ ਹਿਲਾਉਣ ਵਾਲੀ ਮਸ਼ੀਨ) ਚਲਾਉਣਾ ਚਾਹੀਦਾ ਹੈ ਜਾਂ ਪਸ਼ੂਆਂ ਜਾਂ ਮਨੁੱਖਾਂ ਨੂੰ ਵਿਚ ਜਾ ਕੇ ਪਾਣੀ ਹਿਲਾਉਣਾ ਚਾਹੀਦਾ ਹੈ¢ ਮੱਛੀ ਦੇ ਤਲਾਬ ਦਾ ਪਾਣੀ ਖੇਤਾਂ ਨੂੰ ਲਾ ਦੇਣਾ ਚਾਹੀਦਾ ਹੈ, ਜੋ ਕਿ ਫ਼ਸਲਾਂ ਲਈ ਬੜਾ ਫ਼ਾਇਦੇ ਵਾਲਾ ਰਹਿੰਦਾ ਹੈ¢ ਇਸ ਦੀ ਥਾਂ ਤਲਾਬਾਂ ਵਿਚ ਨਵਾਂ ਪਾਣੀ ਪਾਉਂਦੇ ਰਹਿਣਾ ਚਾਹੀਦਾ ਹੈ¢ ਇਹ ਵੀ ਖ਼ਿਆਲ ਰੱਖਣ ਦੀ ਲੋੜ ਹੈ ਕਿ ਪਾਣੀ ਵਿਚ ਤੇਜ਼ਾਬੀਪਨ ਜਾਂ ਖਾਰੇਪਨ ਦੀ ਮਾਤਰਾ ਸੰਤੁਲਿਤ ਰਹੇ¢ ਲੋੜ ਹੈ ਕਿ ਮੱਛੀਆਂ ਨੂੰ ਉਨੀ ਖ਼ੁਰਾਕ ਹੀ ਦਿੱਤੀ ਜਾਏ ਜਿੰਨੀ ਉਹ ਖਾ ਸਕਦੀਆਂ ਹੋਣ¢ ਪਾਣੀ ਨੂੰ ਸਾਫ਼ ਰੱਖਣ ਲਈ ਚੂਨਾ, ਲਾਲ ਦਵਾਈ ਜਾਂ ਸੀਫੈਕਸ ਦੀ ਵਰਤੋਂ ਮਾਹਿਰਾਂ ਦੀ ਰਾਏ ਮੁਤਾਬਿਕ ਕਰਨੀ ਚਾਹੀਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਜਪ-ਤਪ ਚੁਪਹਿਰਾ ਸਮਾਗਮ <br/> ਅਗਲੀ ਖ਼ਬਰ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਦੇ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ <br/>
Ad Position 24