21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਜਵੱਦੀ ਟਕਸਾਲ ਵਿਖੇ ਜਪ-ਤਪ ਚੁਪਹਿਰਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 26-05-2026
ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਜਪ-ਤਪ ਚੁਪਹਿਰਾ ਸਮਾਗਮ ਕਰਵਾਇਆ ਗਿਆ | ਗੁਰਬਾਣੀ ਸ਼ਬਦਾਂ ਦੇ ਜਾਪ ਹੋਏ, ਸਮਾਗਮ ਵਿਚ ਪੁੱਜੀਆਂ ਸੰਗਤਾਂ ਨੇ ਖਿੰਡੀਆਂ ਬਿਰਤੀਆਂ ਨੂੰ ਸ਼ਬਦਾਂ ਨਾਲ ਜੋੜਦਿਆਂ, ਇਕਾਗਰਤਾ ਬਣਾਈ ਅਤੇ ਸਮਾਗਮ 'ਚ ਉਚੇਚੇ ਤੌਰ 'ਤੇ ਪੁੱਜੇ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਸ੍ਰੀ ਅੰਮਿ੍ਤਸਰ ਸਾਹਿਬ ਵਾਲਿਆਂ ਪਾਸੋਂ ਗੁਰਮਤਿ ਵਿਚਾਰਾਂ ਨੂੰ ਸਰਵਣ ਕੀਤਾ | ਕੀਰਤਨ ਦੀ ਹਾਜ਼ਰੀ ਭਰਦਿਆਂ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਸਾਹਿਬ ਨੇ ਸਮਝਾਇਆ ਕਿ ਗੁਰੂ ਦੀ ਸੰਗਤ ਕਰਦਿਆਂ ਜਿਸ ਨੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਿਆ, ਉਸੇ ਨੂੰ ਹੀ ਇਸ ਸੰਸਾਰ ਉਪਰ ਆਇਆ ਗਿਣੀਏ | ਕਹਿਣ ਤੋਂ ਭਾਵ ਵਾਹਿਗੁਰੂ ਜੀ ਨੂੰ ਰੀਝਾਉਣ ਤੋਂ ਬਿਨ੍ਹਾਂ ਮਨੁੱਖੀ ਸਰੀਰ ਨੂੰ ਪਾਉਣ ਦਾ ਕੋਈ ਅਰਥ ਨਹੀਂ | ਜਿਹੜਾ ਵਾਹਿਗੁਰੂ ਜੀ ਨੂੰ ਪਛਾਣ ਲੈਂਦਾ ਹੈ, ਉਹ ਤਾਂ ਉਸਦੀ ਯਾਦ ਬਿਨ੍ਹਾਂ, ਉਸਨੂੰ ਚਿਤਵਣ ਬਿਨ੍ਹਾਂ ਨਹੀਂ ਰਹਿੰਦਾ | ਭਾਈ ਸਾਹਿਬ ਨੇ ਸਮਝਾਇਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਸਾਰਾ ਸਾਰੇ ਪਾਸੇ, ਜਲ-ਥਲ ਅਤੇ ਬਨਸਪਤੀ ਵਿਚ ਵੇਖਦਾ ਹੈ | ਦੂਜੇ ਪਾਸੇ ਜਿਸ ਨੂੰ ਉਹ ਵਾਹਿਗੁਰੂ ਜੀ ਯਾਦ ਨਹੀਂ ਆਉਂਦਾ, ਉਸਦਾ ਦੁੱਖ ਬਹੁਤ ਹੀ ਵੱਡਾ ਹੈ | ਜਿਨ੍ਹਾ ਮਨੁੱਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਿਆ ਹੈ, ਉਨ੍ਹਾਂ ਦੇ ਵੱਡੇ ਭਾਗ ਹਨ | ਉਨ੍ਹਾਂ ਸਮਝਾਇਆ ਕਿ ਇਨ੍ਹਾਂ ਦੋਨਾਂ ਪ੍ਰਕਾਰ ਦੇ ਮਿਲਿਆਂ ਅਤੇ ਵਿੱਛੜਿਆਂ ਮਨੁੱਖਾਂ ਨੂੰ ਵੇਖ-ਜਾਂਚ ਕੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲ-ਪੈਣ ਦੀ ਇੱਛਾ ਉਪਜਦੀ ਹੈ, ਹਿਰਦੇ ਅੰਦਰੋਂ ਇਕ ਪਿਆਸ ਲੱਗਦੀ ਹੈ | ਇਸ ਤਰ੍ਹਾਂ ਦੁਰਲੱਭ ਮਨੁੱਖਾ ਜੀਵਨ ਦੇ ਇਕ ਇਕ ਪਲ ਨੂੰ ਵਾਹਿਗੁਰੂ ਜੀ ਨਾਲ ਮਿਲਣ ਦੀ ਆਸ ਬਣਾਈਏ, ਉਸਦੇ ਚਰਨੀ ਲੱਗੀਏ | ਸੰਤ ਬਾਬਾ ਅਮੀਰ ਸਿੰਘ ਨੇ ਚੁਪਹਿਰਾ ਸਮਾਗਮ 'ਚ ਸ਼ਮੂਲੀਅਤ ਕਰਨ ਵਾਲੇ ਭਾਈ ਅਮਨਦੀਪ ਸਿੰਘ ਸਮੇਤ ਅਹਿਮ ਸ਼ਖਸੀਅਤਾਂ ਨੂੰ ਟਕਸਾਲ ਵਲੋਂ ਗੁਰ ਮਰਿਯਾਦਾ ਅਨੁਸਾਰ ਸਨਮਾਨਿਤ ਕੀਤਾ | ਟਕਸਾਲ ਵਲੋਂ ਗਰਮੀ ਦੇ ਮੱਦੇਨਜ਼ਰ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਰੌਸ਼ਨੀ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ | ਗੁਰੂ ਕਾ ਲੰਗਰ ਅਤੁੱਟ ਵਰਤਿਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਗਰਮੀਆਂ 'ਚ ਮੱਛੀਆਂ ਦੇ ਸੰਪੂਰਨ ਵਿਕਾਸ ਲਈ ਸਹੀ ਸੰਭਾਲ ਬਹੁਤ ਜ਼ਰੂਰੀ-ਡੀਨ ਡਾ. ਮੀਰਾ ਡੀ. ਆਂਸਲ <br/>
Ad Position 24