28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਜਥੇਬੰਦੀਆਂ ਨੇ ਜਬਰੀ ਦਿੱਤੇ ਜਾ ਰਹੇ ਸਮਾਰਟ ਮੋਬਾਈਲ ਲੈਣ ਤੋਂ ਕੀਤੀ ਕੋਰੀ ਨਾਂਹ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਜਤਿੰਦਰ ਭੰਬੀ)-ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਆਦੇਸ਼ਾਂ ਉੱਤੇ ਅੱਜ ਟੀਐਸਯੂ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ, ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਪੰ: ਰਾ: ਬਿ: ਬੋ: ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਮੀਤ ਪ੍ਰਧਾਨ ਗਗਨਦੀਪ ਸ਼ਰਮਾ, ਵਰਕਰਜ਼ ਫੈਡਰੇਸ਼ਨ ਇੰਟਕ ਦੇ ਪ੍ਰਧਾਨ ਗੁਰਦੀਪ ਸਿੰਘ, ਕਰਮਚਾਰੀ ਦਲ ਦੇ ਜੋਨ ਪ੍ਰਧਾਨ ਬਾਬਾ ਗੁਰਦੀਪ ਸਿੰਘ ਬਾਬਾ ਅਤੇ ਪਾਵਰਕਾਮ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਦੀ ਸਾਂਝੀ ਅਗਵਾਈ ਵਾਲਾ ਵਫਦ ਐਸ ਈ ਪੱਛਮੀਂ ਕੁਲਵਿੰਦਰ ਸਿੰਘ, ਐਸ ਈ ਪੂਰਬੀ ਸੁਰਜੀਤ ਸਿੰਘ ਅਤੇ ਐਸ ਈ ਸਬਅਰਬਨ ਜਸਵਿੰਦਰ ਸਿੰਘ ਨੂੰ ਮਿਲਿਆ | ਕੇਂਦਰੀ ਜੋਨ ਲੁਧਿਆਣਾ ਦੇ ਤਿੰਨਾਂ ਐਸ ਈਜ ਨੂੰ ਮਿਲਕੇ ਉਨ੍ਹਾਂ ਨਾਲ ਜਬਰੀ ਦਿੱਤੇ ਜਾ ਰਹੇ ਸਮਾਰਟ ਫੋਨਾਂ ਸਬੰਧੀ ਚਰਚਾ ਕਰਨ ਉਪਰੰਤ ਮੰਗ ਪੱਤਰ ਸੋਂਪਿਆ | ਉਨ੍ਹਾਂ ਨੂੰ ਸਾਂਝੇ ਥੜੇ ਵਲੋਂ 18 ਮਈ ਨੂੰ ਸੀਐਮਡੀ ਨੂੰ ਦਿੱਤੀ ਮੰਗ ਪੱਤਰ ਦੀ ਕਾਪੀ ਦਿੰਦਿਆਂ ਸਮਝਾਇਆ ਗਿਆ ਕਿ ਸਮਾਰਟ ਮੋਬਾਇਲ ਫੋਨ ਕਿਵੇਂ ਬਿਜਲੀ ਮੁਲਾਜ਼ਮਾਂ ਦੀ ਨਿੱਜਤਾ ਉੱਤੇ ਹਮਲੇ ਕਰਨਗੇ | ਆਗੂਆਂ ਨੇ ਦੱਸਿਆ ਕਿ ਸਾਡੀਆਂ ਲਿਖਤੀ ਦੱਸੀਆਂ ਸ਼ੰਕਾਵਾਂ ਨੂੰ ਸਪੱਸ਼ਟ ਕਰਨ ਦੀ ਬਜਾਏ ਜਬਰੀ ਫੋਨ ਦਿੱਤੇ ਜਾਣ ਲੱਗੇ ਹਨ ਅਤੇ ਇਨ੍ਹਾਂ ਨੂੰ ਨਾ ਲੈਣ ਵਾਲੇ ਸਹਾਇਕ ਲਾਈਨਮੈਨਾਂ ਤੇ ਲਾਈਨਮੈਨਾਂ ਨੂੰ ਨੋਟਿਸ ਤੱਕ ਜਾਰੀ ਕਰ ਦਿੱਤੇ ਹਨ | ਸਾਡੀ ਮੰਗ ਹੈ ਕਿ ਜਾਰੀ ਕੀਤੇ ਨੋਟਿਸ ਤੁਰੰਤ ਵਾਪਸ ਲਏ ਜਾਣ ਤੇ 5 ਜੂਨ ਨੂੰ ਬਿਜਲੀ ਮੰਤਰੀ ਨਾਲ ਹੋਣ ਜਾ ਰਹੀ ਮੀਟਿੰਗ 'ਚ ਪੈਦਾ ਹੋਈਆਂ ਦੁਵਿਧਾਵਾਂ ਦੇ ਹੱਲ ਤੋਂ ਬਾਅਦ ਹੀ ਇਹ ਜਾਰੀ ਕੀਤੇ ਜਾਣ | ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਏਨ੍ਹਾਂ ਸਮਾਰਟ ਫੋਨਾਂ ਬਾਰੇ ਸਾਡੀਆਂ ਸ਼ੰਕਾਵਾਂ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਸਾਡੇ ਵੱਲੋਂ ਮੋਬਾਇਲ ਫੋਨ ਲੈਣ ਤੋਂ ਕੋਰੀ ਨਾਂਹ ਹੈ ਅਤੇ ਜਿਹੜਾ ਅਫਸਰ ਸਾਡੇ ਮੁਲਾਜ਼ਮਾਂ ਨੂੰ ਧਮਕਾਏਗਾ, ਜਬਰੀ ਮੋਬਾਇਲ ਦੇਵੇਗਾ ਜਾਂ ਕੋਈ ਨੋਟੀਫਿਕੇਸ਼ਨ ਜਾਰੀ ਕਰੇਗਾ ਉਸਦਾ ਸਖਤ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਫੋਨ ਸਾਡੀ ਨਿੱਜੀ ਜ਼ਿੰਦਗੀ 'ਚ ਸਿੱਧੀ ਦਖਲ ਅੰਦਾਜ਼ੀ ਕਰਦਾ ਹੈ, ਜਿਸ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ | ਉਨ੍ਹਾਂ ਕਿਹਾ ਕਿ ਸਮਝ ਤੋਂ ਪਰ੍ਹੇ ਹੈ ਕਿ ਸੇਫਟੀ ਕਿੱਟਾਂ ਤੇ ਸੁਰਖਿਆ ਦਾ ਹੋਰ ਸਾਜੋ ਸਾਮਾਨ ਜਾਂ ਔਜਾਰ ਤਾਂ ਬਹੁਤ ਦੂਰ ਦੀ ਗੱਲ ਅੱਜ ਤੱਕ 20 ਰੁਪਏ ਦਾ ਲਾਈਨਟੈਸਟਰ ਨਾਲ ਦੇਣ ਵਾਲੀ ਮੈਨੇਜਮੈਂਟ ਤੇ ਪੰਜਾਬ ਸਰਕਾਰ 20 ਹਜ਼ਾਰ ਤੋਂ ਜ਼ਿਆਦਾ ਕੀਮਤ ਦਾ ਸਮਾਰਟ ਮੋਬਾਇਲ ਜਬਰੀ ਕਿਉਂ ਦੇ ਰਹੀ ਹੈ | ਉਨ੍ਹਾਂ ਦੱਸਿਆ ਕਿ ਦਫਤਰਾਂ ਦਾ ਸਮਾਂ ਸਵੇਰੇ ਸਾਢੇ 7 ਵਜੇ ਤੋਂ ਦੁਪਿਹਰ ਡੇਢ ਵਜੇ ਦਾ ਹੈ ਪਰ ਮੋਬਾਇਲ ਫੋਨ ਦੇਣ ਲਈ ਐਕਸੀਅਨ ਤੱਕ ਫੋਨ ਕਰ ਰਹੇ ਹਨ ਅਤੇ ਕਲਰਕਾਂ ਨੂੰ ਰਾਤ ਦੇ 10-10 ਵਜੇ ਤੱਕ ਦਫਤਰਾਂ 'ਚ ਬੈਠਾੁਇਆ ਜਾ ਰਿਹਾ ਹੈ | ਇਸ ਮੌਕੇ ਰਾਜੇਸ਼ ਕੁਮਾਰ ਸੂਬਾ ਸਕੱਤਰ, ਸੋਬਨ ਸਿੰਘ ਠਾਕੁਰ, ਗਗਨਦੀਪ ਸਿੰਘ ਤੱਤਲਾ, ਜਸਵੀਰ ਸਿੰਘ ਦੁੱਗਲ, ਸਰਤਾਜ ਸਿੰਘ, ਸੋਬਨ ਸਿੰਘ, ਗੁਰਮੁੱਖ ਸਿੰਘ, ਰਘਵੀਰ ਸਿੰਘ ਜਮਾਲਪੁਰ, ਖੁਸ਼ਦੀਪ ਸਿੰਘ ਸਕੱਤਰ, ਅਰਸ਼ਦੀਪ ਸਿੰਘ, ਹਰਵਿੰਦਰ ਸਿੰਘ ਲਵਲੀ, ਮਨਦੀਪ ਸਿੰਘ, ਗੌਰਵ ਕੁਮਾਰ, ਵਿਲੀਅਮ, ਚਰਨਜੀਤ ਸਿੰਘ ਲੁਹਾਰਾ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗਿਆਨ ਉਤਸਵ ਕਰਵਾਇਆ <br/> ਅਗਲੀ ਖ਼ਬਰ ਰਾਜਸ਼੍ਰੀ 50 ਵੀਕਲੀ ਲਾਟਰੀ ਦੇ 21 ਲੱਖ ਦੇ ਖੁਸ਼ਕਿਸਮਤ ਜੇਤੂ ਨੂੰ 21 ਲੱਖ ਰੁਪਏ ਦਾ ਬੈਂਕ ਡਰਾਫਟ ਭੇਟ <br/>
Ad Position 24