28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗਿਆਨ ਉਤਸਵ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿਖੇ ਗਿਆਨ ਉਤਸਵ ਕਰਵਾਇਆ ਗਿਆ, ਜਿਸਦਾ ਉਦੇਸ਼ ਗਿਆਨ ਸਾਂਝਾ ਕਰਨ ਅਤੇ ਗ਼ਰੀਬ ਵਿਦਿਆਰਥੀਆਂ ਦੀ ਮਦਦ ਕਰਨ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਸੀ | ਵਿਦਿਆਰਥੀਆਂ ਨੇ ਆਪਣੀਆਂ ਵਰਤੀਆਂ ਹੋਈਆਂ ਕਿਤਾਬਾਂ, ਕਹਾਣੀਆਂ ਦੀਆਂ ਕਿਤਾਬਾਂ, ਨੋਟ ਬੁੱਕਾਂ ਅਤੇ ਹੋਰ ਅਧਿਐਨ ਸਮਗਰੀ ਦਾਨ ਕਰਕੇ ਇਸ ਸਮਾਗਮ ਚ ਉਤਸ਼ਾਹ ਨਾਲ ਹਿੱਸਾ ਲਿਆ | ਇਕੱਠੀਆਂ ਕੀਤੀਆਂ ਕਿਤਾਬਾਂ ਆਦਿ ਹੈਲਪਿੰਗ ਹੈਂਡਸ ਸੰਸਥਾ ਨੂੰ ਸੌਂਪੀਆਂ ਗਈਆਂ, ਜਿਨ੍ਹਾਂ ਨੰੂ ਅੱਗੇ ਲੋੜਵੰਦ ਵਿਦਿਆਰਥੀਆਂ 'ਚ ਵੰਡਿਆ ਜਾਵੇਗਾ | ਇਸ ਪਹਿਲਕਦਮੀ ਨੇ ਵਿਦਿਆਰਥੀਆਂ ਨੂੰ ਦਿਆਲਤਾ, ਉਦਾਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਨੂੰ ਸਮਝਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਡਾਇਰੈਕਟਰ ਗੁਰਮੰਤ ਕੌਰ ਗਿੱਲ ਅਤੇ ਕਾਰਜਕਾਰੀ ਪਿ੍ੰਸੀਪਲ ਗੁਰਜੀਤ ਕੌਰ ਨੇ ਵਿਦਿਆਰਥੀਆਂ ਦੀ ਉਦਾਰਤਾ ਲਈ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਡਿਤ ਜਵਾਹਰ ਲਾਲ ਨਹਿਰੂ ਦੀ 62ਵੀਂ ਬਰਸੀ ਮੌਕੇ ਸਮਾਗਮ <br/> ਅਗਲੀ ਖ਼ਬਰ ਜਥੇਬੰਦੀਆਂ ਨੇ ਜਬਰੀ ਦਿੱਤੇ ਜਾ ਰਹੇ ਸਮਾਰਟ ਮੋਬਾਈਲ ਲੈਣ ਤੋਂ ਕੀਤੀ ਕੋਰੀ ਨਾਂਹ <br/>
Ad Position 24