28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਡਿਤ ਜਵਾਹਰ ਲਾਲ ਨਹਿਰੂ ਦੀ 62ਵੀਂ ਬਰਸੀ ਮੌਕੇ ਸਮਾਗਮ <br/>

Ad Position 21
No active advertisement
ਅਜੀਤ ਡੈਸਕ 28-05-2026
ਢੰਡਾਰੀ ਕਲਾਂ/ਲੁਧਿਆਣਾ, 27 ਮਈ (ਜਸਵੀਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਇਲਾਕੇ ਸ਼ੇਰਪੁਰ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 62ਵੀਂ ਬਰਸੀ 'ਪੰਡਿਤ ਨਹਿਰੂ ਦੀ ਭਾਰਤ ਨੂੰ ਦੇਣ' ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਕੇ ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਸਰਪ੍ਰਸਤੀ ਹੇਠ ਮਨਾਈ ਗਈ | ਇਸ ਮੌਕੇ ਪ੍ਰੋ. ਸਤੀਸ਼ ਸ਼ਰਮਾ (ਸਾਬਕਾ ਮੁੱਖੀ ਡੀ.ਏ.ਵੀ ਸੰਸਥਾਵਾਂ), ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਕਿਰਨਦੀਪ ਗਰੇਵਾਲ ਪ੍ਰਧਾਨ ਮਹਿਲਾ ਕਾਂਗਰਸ ਲੁਧਿਆਣਾ (ਦਿਹਾਤੀ), ਹਰਜੀਤ ਕੌਰ ਗਰਚਾ, ਵਾਈਸ ਪ੍ਰਧਾਨ ਸੁਸ਼ੀਲ ਮਲਹੋਤਰਾ, ਸੁਖਵਿੰਦਰ ਸੋਹਲ, ਮਨਜੀਤ ਕੌਰ ਸਰੋਏ ਸਮਾਜ ਸੇਵੀ, ਵਰਿੰਦਰ ਭੱਲਾ ਪ੍ਰਧਾਨ ਓ.ਬੀ.ਸੀ, ਜ਼ਿਲ੍ਹਾ ਪ੍ਰਧਾਨ ਮਾਸਟਰ ਹਰੀਦੇਵ ਬਾਵਾ, ਅਮਿਤ ਕੁਮਾਰ, ਕੈਪਟਨ ਮਲਕੀਤ ਸਿੰਘ ਵਾਲੀਆ, ਬੀਰਪਾਲ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਬਾਵਾ ਅਤੇ ਸ਼ਰਮਾ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦਾ ਆਦਰਸ਼ਵਾਦੀ ਜੀਵਨ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਸੇਧ ਦੇਣ ਵਾਲਾ ਹੈ | ਉਨ੍ਹਾਂ ਨੇ ਭਾਰਤ ਨੂੰ ਇੰਡਸਟਰੀ ਦੇ ਖੇਤਰ ਵਿਚ ਵੱਡੀਆਂ ਸਨਅਤਾਂ (ਭਲਾਈ, ਰੁੜਕੇਲਾ, ਦੁਰਗਾਪੁਰ) ਲਗਾ ਕੇ, ਖੇਤੀ ਦੇ ਖੇਤਰ ਵਿਚ ਯੂਨੀਵਰਸਿਟੀਆਂ ਬਣਾ ਕੇ, ਵਿੱਦਿਆ ਦੇ ਖੇਤਰ ਵਿਚ ਉਚ ਪੱਧਰ ਦੀ ਸਿੱਖਿਆ ਪ੍ਰਦਾਨ ਕਰਕੇ, ਮੈਡੀਕਲ ਦੇ ਖੇਤਰ ਵਿਚ ਪੀ.ਜੀ.ਆਈ ਅਤੇ ਏਮਜ ਵਰਗੇ ਹਸਪਤਾਲ ਬਣਾ ਕੇ ਅਤੇ ਸਪੋਰਟਸ ਦੇ ਖੇਤਰ ਵਿਚ ਵਿਸ਼ਵ ਪੱਧਰ 'ਤੇ ਭਾਰਤ ਨੂੰ ਸਨਮਾਨਜਨਕ ਸਥਾਨ ਦਿਵਾਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਮਜ਼ਬੂਤੀ ਲਈ ਸੈਕੂਲਰ ਸੋਚ 'ਤੇ ਪਹਿਰਾ ਦਿੰਦੇ ਹੋਏ ਸਭ ਵਰਗਾਂ ਨੂੰ ਇਕ ਲੜੀ ਵਿਚ ਪਰੋ ਕੇ ਰੱਖਣਾ ਉਨ੍ਹਾਂ ਦੀ ਸਖਸ਼ੀਅਤ ਨੂੰ ਨਿਖਾਰਦਾ ਹੈ | ਉਨ੍ਹਾਂ ਦੱਸਿਆ ਕਿ 1963 ਵਿਚ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਹਲਵਾਰਾ ਏਅਰਫੋਰਸ ਹਵਾਈ ਅੱਡੇ ਤੋਂ ਖੁੱਲ੍ਹੀ ਜੀਪ ਰਾਹੀਂ ਰਾਏਕੋਟ ਰੋਡ ਤੋਂ ਰਕਬਾ ਪਿੰਡ ਕੋਲ ਦੀ ਵਿਚਰੇ ਤਾਂ ਸੈਂਕੜੇ ਲੋਕ ਉਨ੍ਹਾਂ ਨੂੰ ਸੜਕਾਂ 'ਤੇ ਆ ਕੇ ਸਤਿਕਾਰ ਭੇਟ ਕਰਦੇ ਸਨ | ਇਸ ਮੌਕੇ ਵੀਨਾ ਰਾਣੀ, ਪਰਮਜੀਤ ਕੌਰ, ਵਿਜੇ ਲਕਸ਼ਮੀ, ਜਸਵੀਰ ਸਿੰਘ, ਪਲਵਿੰਦਰ ਕੌਰ, ਮਨਜੀਤ ਕੌਰ ਸਰੋਏ, ਪਰਮਜੀਤ ਸਿੰਘ ਸਰੋਏ, ਗਗਨਦੀਪ ਕੌਰ, ਮਮਤਾ ਰਾਣੀ, ਸੁਖਵਿੰਦਰ ਕੌਰ, ਗੌਰਵੀ ਸਰੋਏ, ਗੋਬਿੰਦ ਰਾਣੀ ਸਰਮਾ, ਪਵਨ ਸੁਕਲਾ, ਕਿ੍ਸਨਾ ਦੇਵੀ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਸੁਮਨ ਰਾਣੀ, ਬਲਵਿੰਦਰ ਕੌਰ, ਕਮਲਜੀਤ ਕੌਰ, ਕੁਲਵੀਰ ਕੌਰ, ਸੰਤੋਖ ਸਿੰਘ, ਸੁਖਦੇਵ ਸਿੰਘ, ਸ਼ਿਵ ਕੁਮਾਰ, ਆਕਾਸ਼ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗਿਆਨ ਉਤਸਵ ਕਰਵਾਇਆ <br/>
Ad Position 24