28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗੁਰਦੀਪ ਸਿੰਘ ਨੇ ਆਪਣੀ ਮਿਹਨਤ ਅਤੇ ਚੰਗੇ ਸੁਭਾਅ ਨਾਲ ਸਮਾਜ 'ਚ ਚੰਗਾ ਨਾਮਣਾ ਖੱਟਿਆ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਅ.ਬ.)-ਦੀਪ ਸਟੋਰਜ਼ ਘੁਮਾਰ ਮੰਡੀ ਲੁਧਿਆਣਾ ਦੇ ਮਾਲਕ ਗੁਰਦੀਪ ਸਿੰਘ ਮੱਕੜ ਬੀਤੀ 23 ਮਈ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ¢ ਉਨ੍ਹਾਂ ਦੀ ਯਾਦ ਵਿੱਚ ਅੰਤਿਮ ਅਰਦਾਸ 27 ਮਈ 2026 (ਬੁੱਧਵਾਰ) ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ ਵਿਖੇ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ ਕੀਤੀ ਗਈ¢ ਅੰਤਿਮ ਅਰਦਾਸ 'ਚ ਸ਼ਹਿਰ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵਲੋਂ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ¢ ਇਸ ਦÏਰਾਨ ਪਰਿਵਾਰਕ ਮੈਂਬਰਾਂ 'ਚ ਦੋ ਸਪੁੱਤਰ ਗੁਰਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ, ਬੇਟੀ ਮਨਦੀਪ ਕÏਰ, ਦਾਮਾਦ ਪਰਮਦੀਪ ਸਿੰਘ, ਪੋਤਰੇ ਸੁਮਿਤਪ੍ਰੀਤ ਸਿੰਘ, ਰਣਦੀਪ ਸਿੰਘ, ਸਿਮਰਦੀਪ ਸਿੰਘ, ਸਨਮੀਤ ਸਿੰਘ, ਦੋਹਤਰੇ ਪਰਮਦੀਪ ਸਿੰਘ, ਖੁਸ਼ਲੀਨ ਕÏਰ ਅਤੇ ਪੜਪੋਤੇ ਸਬਰ ਸਿੰਘ ਨੇ ਸਵਰਗਵਾਸੀ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ¢ ਇਸ ਦÏਰਾਨ ਪਰਿਵਾਰਿਕ ਮੈਂਬਰਾਂ ਨੇ ਦਸਿਆ ਕਿ ਗੁਰਦੀਪ ਸਿੰਘ ਇੱਕ ਮਿਹਨਤੀ, ਨੇਕ ਦਿਲ ਅਤੇ ਚੰਗੇ ਸੁਭਾਅ ਦੇ ਮਾਲਕ ਸਨ¢ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਕਾਰੋਬਾਰ ਨੂੰ ਚੰਗੇ ਢੰਗ ਨਾਲ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਸਮਾਜ ਵਿੱਚ ਚੰਗਾ ਨਾਮਣਾ ਖੱਟਿਆ¢ ਉਹ ਪ੍ਰਮਾਤਮਾ ਦੇ ਭਾਣੇ 'ਚ ਰਹਿਣ ਵਾਲੇ, ਖੁਸ਼ਦਿਲ ਸੁਭਾਅ, ਨੇਕ ਇਨਸਾਨ ਅਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਵਾਲੀ ਸ਼ਖ਼ਸੀਅਤ ਸਨ¢ ਉਨ੍ਹਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਕਾਰੋਬਾਰ ਅਤੇ ਸਮਾਜ 'ਚ ਆਪਣਾ ਯੋਗਦਾਨ ਪਾ ਰਹੇ ਹਨ¢

Ad Position 22
No active advertisement
ਪਿਛਲੀ ਖ਼ਬਰ ਵਪਾਰ ਦੇ ਮਾਮਲੇ ਵਿਚ 93 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਤਿੰਨ ਵਪਾਰੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ 2 ਲੁੱਟ ਦੀਆਂ ਵਾਰਦਾਤਾਂ 'ਚ ਲੁਟੇਰੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ <br/>
Ad Position 24