ਲੁਧਿਆਣਾ, 28 ਮਈ (ਜਤਿੰਦਰ ਭੰਬੀ)-ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵਲੋਂ ਦੇਸ਼ ਭਰ 'ਚ ਸਭ ਨੂੰ ਈਦ ਦੀ ਮੁਬਾਰਕਬਾਦ ਅਤੇ ਅਪੀਲ ਕਿ ਆਓ ਪਿਆਰ ਤੇ ਮੁਹੱਬਤ ਨਾਲ ਤਿਉਹਾਰਾਂ ਨੂੰ ਸਾਂਝੇ ਤੌਰ 'ਤੇ ਮਨਾ ਕੇ ਸਮਾਜ ਵਿਚ ਅਮਨ ਤੇ ਸ਼ਾਂਤੀ ਬਣਾ ਕੇ ਰੱਖੀਏ | ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਡੀ. ਪੀ. ਮੌੜ, ਸਹਾਇਕ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ, ਐਮ. ਐਸ. ਭਾਟੀਆ ਅਤੇ ਰਜਿੰਦਰ ਪਾਲ ਸਿੰਘ, ਡਾ: ਅਰੁਣ ਮਿੱਤਰਾ, ਰਮੇਸ਼ ਰਤਨ ਅਤੇ ਵਿਜੇ ਕੁਮਾਰ ਨੇ ਕਿਹਾ ਕਿ ਬੰਗਾਲ ਵਿਚ ਮੁਸਲਿਮ ਭਾਈਚਾਰੇ ਨੇ ਆਪਣੇ ਤੌਰ 'ਤੇ ਹੀ ਗਾਂ ਦੀ ਹੱਤਿਆ ਕਰਨ 'ਤੇ ਰੋਕ ਲਾ ਦਿੱਤੀ ਹੈ | ਮੁੰਬਈ ਵਿਚ ਇਨ੍ਹਾਂ ਤਾਕਤਾਂ ਨੇ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ | ਇੱਥੇ ਜਾਰੀ ਬਿਆਨ ਵਿਚ ਆਗੂਆਂ ਨੇ ਕਿਹਾ ਹੈ ਕਿ ਅਸੀਂ ਹਰ ਥਾਂ 'ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਿਆ ਜਾਏ ਅਤੇ ਧਾਰਮਿਕ ਤੌਰ 'ਤੇ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਤੇ ਫੁੱਟ ਪਾਊ ਤਾਕਤਾਂ ਦੇ ਨਾਂਹ ਪੱਖੀ ਕਾਰਿਆਂ ਨੂੰ ਸਖਤੀ ਨਾਲ ਨਿਪਟਿਆ ਜਾਏ |