29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸ਼ਾਲੀਮਾਰ ਸਕੂਲ ਵਿਖੇ ਉਦਮਤਾ ਵਿਸ਼ੇ ’ਤੇ ਲਗਾਇਆ ਵਿਸ਼ੇਸ਼ ਸੈਮੀਨਾਰ

ਡਾਬਾ/ਲੁਹਾਰਾ, 29 ਅਗਸਤ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀ. ਸੈਕੰ.

Ad Position 21
No active advertisement
ਅਜੀਤ ਡੈਸਕ 30-08-2026
ਡਾਬਾ/ਲੁਹਾਰਾ, 29 ਅਗਸਤ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀ. ਸੈਕੰ. ਸਕੂਲ ਵਿਖੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲਦਾਖ ਸਵਰਨੀਆ ਭਾਰਤਵਰਸ ਫਾਊਂਡੇਸ਼ਨ ਦੇ ਇੰਚਾਰਜ ਵਿਨੈ ਕੁਮਾਰ ਵਲੋਂ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਵੇਂ ਵਿਸ਼ੇ (ਉਦਮਤਾ) ਬਾਰੇ ਉਦਾਹਰਨਾਂ ਸਮੇਤ ਜਾਣਕਾਰੀ ਦਿੱਤੀ ਗਈ, ਜਿਸ ਵਿਚ ਵਿਦਿਆਰਥੀਆਂ ਨੂੰ ਬਾਜ਼ਾਰ ਵਿਚ ਆਪਣੇ ਨਵੇਂ ਵਿਚਾਰਾਂ ਨਾਲ ਵਪਾਰ ਕਰਨ ਬਾਰੇ, ਨਵੀਆਂ ਚੀਜ਼ਾਂ ਨੂੰ ਲੋਕਾਂ ਦੀ ਸਹੂਲਤ ਅਨੁਸਾਰ ਪੇਸ਼ ਕਰਨ ਆਦਿ ਬਾਰੇ ਵੀ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਆਪਣਾ ਬਿਜ਼ਨਸ ਸਥਾਪਿਤ ਕਰਨ ਅਤੇ ਸਫਲਤਾ ਹਾਸਿਲ ਕਰਨ ਦੇ ਗੁਰ ਸਿਖਾਏ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ। ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਅਤੇ ਸਮਝ ਨੂੰ ਸਹੀ ਤਰੀਕੇ ਨਾਲ ਵਰਤਣ ਬਾਰੇ ਸਮਝਾਉਣਾ ਰਿਹਾ ਤਾਂ ਜੋ ਵਿਦਿਆਰਥੀ ਭਵਿੱਖ ਵਿਚ ਵਧੀਆ ਮੁਕਾਮ ਹਾਸਿਲ ਕਰ ਸਕਣ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਸਕੂਲ ਦੇ ਮੀਡੀਆ ਇੰਚਾਰਜ ਲੱਕੀ ਗੁਪਤਾ, ਮੀਡੀਆ ਕੋਆਰਡੀਨੇਟਰ ਸਤਵੀਰ ਕੌਰ, ਕੋਆਰਡੀਨੇਟਰ ਸੁਰਜੀਤ ਕੌਰ, ਅਧਿਆਪਕ ਅਨਮੋਲਦੀਪ ਖੁਰਮਾ, ਡੀ.ਪੀ. ਅੰਮ੍ਰਿਤ ਸਿੰਘ ਅਤੇ ਹੈੱਡ ਕਲਰਕ ਗੁਰਪ੍ਰੀਤ ਕੌਰ ਢਿੱਲੋਂ ਵੀ ਮੌਜੂਦ ਰਹੇ। ਇਸ ਮੌਕੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਵਿਨੈ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਵਲੋਂ ਆਪਣਾ ਕੀਮਤੀ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਨਾਲ ਹੀ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਨਵੀਆਂ ਚੀਜ਼ਾਂ ਸਿੱਖਣ ਅਤੇ ਚੰਗੇ ਰਾਹ ’ਤੇ ਚੱਲਣ ਦਾ ਆਸ਼ੀਰਵਾਦ ਵੀ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਇਕਾਈ ਹਸਪਤਾਲ ’ਚ ਨਿਵੇਕਲੇ ਢੰਗ ਨਾਲ ਮਨਾਇਆ ਰੱਖੜੀ ਦਾ ਤਿਉਹਾਰ ਅਗਲੀ ਖ਼ਬਰ ਵਿਮੁਕਤ ਜਾਤੀਆਂ ਦਾ 75ਵਾਂ ਮੁਕਤੀ ਦਿਵਸ 31 ਨੂੰ-ਗਹਿਰੀ, ਆਜ਼ਾਦ
Ad Position 24