ਲੁਧਿਆਣਾ, 29 ਮਈ (ਪਰਮਿੰਦਰ ਸਿੰਘ ਆਹੂਜਾ)-ਸਿੰਗਲਾ ਐਨਕਲੇਵ, ਪੱਖੋਵਾਲ ਰੋਡ 'ਤੇ ਸਥਿਤ ਸਿੱਧ ਪੀਠ ਮਾਂ ਬਗਲਾ ਮੁਖੀ ਧਾਮ ਵਿਖੇ ਮਹੰਤ ਪ੍ਰਵੀਨ ਦੀ ਅਗਵਾਈ ਹੇਠ ਇਕ ਵਿਸ਼ਾਲ ਸਰਵ ਕਾਰਜ ਸਿੱਧੀ ਯੱਗ ਕਰਵਾਇਆ ਗਿਆ, ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ | ਸ਼ਰਧਾਲੂਆਂ ਨੇ ਮਾਂ ਬਗਲਾ ਮੁਖੀ ਦੇ ਚਰਨਾਂ ਵਿਚ ਬੈਠ ਕੇ ਮੰਤਰਾਂ ਦਾ ਜਾਪ ਕੀਤਾ, ਭੇਟਾਂ ਚੜ੍ਹਾਈਆਂ ਅਤੇ ਆਪਣੇ ਪਰਿਵਾਰਾਂ ਦੀ ਖ਼ੁਸ਼ਹਾਲੀ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ¢ ਯੱਗ ਦÏਰਾਨ, ਪੰਜਾਬ ਦੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਅਤੇ ਪ੍ਰਸਿੱਧ ਸਮਾਜ ਸੇਵਕ ਅਨਮੋਲ ਕਵਾਤਰਾ ਨੇ ਮੱਥਾ ਟੇਕਿਆ ਅਤੇ ਮਾਂ ਬਗਲਾ ਮੁਖੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢ ਮਹੰਤ ਪ੍ਰਵੀਨ ਨੇ ਮਾਂ ਬਗਲਾ ਮੁਖੀ ਦੇ ਭਗਤਾਂ ਨੂੰ ਯੱਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ¢ ਉਨ੍ਹਾਂ ਕਿਹਾ ਕਿ ਮਾਂ ਬਗਲਾ ਮੁਖੀ ਦੇ ਆਸ਼ੀਰਵਾਦ ਨਾਲ ਭਗਤਾਂ ਦੇ ਸਾਰੇ ਕਾਰਜ ਪੂਰੇ ਹੁੰਦੇ ਹਨ ਅਤੇ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ¢ ਉਨ੍ਹਾਂ ਦੱਸਿਆ ਕਿ ਵਿਸ਼ਵਾਸ ਅਤੇ ਸ਼ਰਧਾ ਨਾਲ ਯੱਗ ਵਿਚ ਭੇਟ ਚੜ੍ਹਾਉਣ ਨਾਲ ਕਾਰੋਬਾਰ ਵਿਚ ਤਰੱਕੀ ਹੁੰਦੀ ਹੈ ਅਤੇ ਪਰਿਵਾਰ ਵਿਚ ਖ਼ੁਸ਼ੀ, ਸ਼ਾਂਤੀ ਅਤੇ ਖ਼ੁਸ਼ਹਾਲੀ ਆਉਂਦੀ ਹੈ¢ ਯੱਗ ਤੋਂ ਪਹਿਲਾਂ ਧਾਮ ਦੇ ਸੇਵਕਾਂ ਨੇ ਮਾਂ ਬਗਲਾ ਮੁਖੀ ਨੂੰ ਸਮਰਪਿਤ ਭੱਜਣਾ ਦਾ ਗੁਣਗਾਨ ਕੀਤਾ | ਧਾਮ ਦੇ ਸੇਵਕਾਂ ਨੇ ਮਾਂ ਬਗਲਾ ਮੁਖੀ ਨੂੰ ਭੇਟਾਂ ਚੜ੍ਹਾਈਆਂ ਅਤੇ ਸਾਰੇ ਭਗਤਾਂ ਨੂੰ ਪ੍ਰਸ਼ਾਦ ਵੰਡਿਆ¢ ਇਸ ਮÏਕੇ ਮਨਪ੍ਰੀਤ ਛਤਵਾਲ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਸੁਧੀਰ ਮਹਾਜਨ, ਗÏਰਵ ਕਾਲੀਆ, ਸੁਨੀਲ ਹਾਂਡਾ, ਜਤਿਨ ਸੂਦ, ਸੰਦੀਪ ਸੂਦ, ਤਰੁਣ ਚÏਧਰੀ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤਿੱ੍ਰਖਾ, ਗÏਤਮ ਸਿੰਗਲਾ ਮਹਾਜਨ, ਚੇਤਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਪ੍ਰਵੇਸ਼ ਚੱਢਾ, ਰਮਨ ਸ਼ਰਮਾ, ਅਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕ ਰਾਜ ਸਿੰਗਲਾ, ਬੌਬੀ ਮੱਕੜ ਪ੍ਰਸ਼ੋਤਮ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਅਨੁਜ ਵਧਵਾ, ਆਸ਼ੂਤੋਸ਼ ਗੁਪਤਾ, ਪ੍ਰਦੀਪ ਟਾਟਾ ਆਰੀਅਨ ਚੱਢਾ ਤੇ ਹੋਰ ਵੀ ਹਾਜ਼ਰ ਸਨ¢