05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੁਧਿਆਣਾ (ਉੱਤਰੀ) 'ਚ ਨਵੀਂ ਸਬ ਤਹਿਸੀਲ ਦਾ ਕੈਬਨਿਟ ਮੰਤਰੀ ਮੁੰਡੀਆਂ ਵਲੋਂ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 03-06-2026
ਲੁਧਿਆਣਾ, 2 ਜੂਨ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਲੁਧਿਆਣਾ (ਉੱਤਰੀ) ਵਿਖੇ ਬਣੀ ਨਵੀਂ ਸਬ ਤਹਿਸੀਲ ਦੇ ਕੰਪਲੈਕਸ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ | ਇਸ ਸਬ ਤਹਿਸੀਲ ਲੁਧਿਆਣਾ (ਉਤਰੀ) ਵਿਚ ਨਾਇਬ ਤਹਿਸੀਲਦਾਰ ਜਗਸੀਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤਾ ਗਿਆ ਹੈ¢ ਨਾਇਬ ਤਹਿਸੀਲਦਾਰ ਜਗਸੀਰ ਸਿੰਘ ਵਲੋਂ ਅੱਜ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮÏਜੂਦਗੀ ਵਿਚ ਚਾਰਜ ਸੰਭਾਲ ਲਿਆ ਹੈ¢ ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦਾ ਇਕ-ਇਕ ਪੈਸਾ ਭਲਾਈ ਕਾਰਜਾਂ ਲਈ ਖ਼ਰਚਣ ਪ੍ਰਤੀ ਵਚਨਬੱਧ ਹੈ ਅਤੇ ਹਲਕਾ ਲੁਧਿਆਣਾ (ਉਤਰੀ) ਨੂੰ ਅੱਜ ਦਿੱਤਾ ਗਿਆ ਤੋਹਫ਼ਾ ਵੀ ਇਸੇ ਪ੍ਰਤੀਬੱਧਤਾ ਦਾ ਹਿੱਸਾ ਹੈ¢ ਉਨ੍ਹਾਂ ਕਿਹਾ ਕਿ ਲੁਧਿਆਣਾ (ਉਤਰੀ) ਵਿਖੇ ਸਬ ਤਹਿਸੀਲ ਕੰਪਲੈਕਸ ਦੇ ਨਿਰਮਾਣ 'ਤੇ 38 ਲੱਖ ਰੁਪਏ ਖ਼ਰਚ ਕੀਤੇ ਗਏ ਹਨ¢ ਮੁੰਡੀਆਂ ਨੇ ਕਿਹਾ ਕਿ ਲੁਧਿਆਣਾ (ਉੱਤਰੀ) ਸਬ ਤਹਿਸੀਲ ਕੰਪਲੈਕਸ ਜਿਸ ਦਾ ਕੁੱਲ ਖੇਤਰਫਲ ਕਰੀਬ 4400 ਸੁਕੈਅਰ ਫੁੱਟ ਹੈ ਅਤੇ ਕਰੀਬ 2000 ਸੁਕੈਅਰ ਫੁੱਟ ਰਕਬੇ ਵਿਚ ਇਹ ਕੰਪਲੈਕਸ ਬਣਿਆ ਹੈ | ਇਸ ਕੰਪਲੈਕਸ ਵਿਚ ਦਫ਼ਤਰ ਸਬ ਰਜਿਸਟਰਾਰ, ਰਜਿਸਟਰੀ ਰੂਮ, ਰੀਡਰ ਰੂਮ, ਫ਼ਰਦ ਰੂਮ, ਲੋਕਾਂ ਦੇ ਬੈਠਣ ਲਈ ਹਾਲ, ਕੰਟੀਨ, ਜਨਰੇਟਰ ਰੂਮ ਅਤੇ ਬਾਥਰੂਮ ਸਥਾਪਤ ਕੀਤੇ ਗਏ ਹਨ ਤਾਂ ਜੋ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ¢ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚÏਧਰੀ ਮਦਨ ਲਾਲ ਬੱਗਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਸਬ ਤਹਿਸੀਲ ਲੁਧਿਆਣਾ (ਉਤਰੀ) ਬਣੀ ਹੈ¢ ਉਨ੍ਹਾਂ ਕਿਹਾ ਕਿ ਅੱਜ ਇਹ ਸਬ ਤਹਿਸੀਲ ਬਣਨ ਕਰਕੇ ਹਲਕਾ ਲੁਧਿਆਣਾ ਉਤਰੀ ਦੇ ਲੋਕਾਂ ਨੂੰ ਹੁਣ ਆਪਣੇ ਕੰਮ ਕਰਵਾਉਣ ਵਿਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਸ ਮÏਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੀਰੂ ਕਤਿਆਲ ਗੁਪਤਾ, ਸਪੈਸ਼ਲ ਸਕੱਤਰ ਮਾਲ ਵਿਭਾਗ ਟੀ.ਬੈਨਿਥ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਉਪ ਮੰਡਲ ਮਜਿਸਟਰੇਟ (ਲੁਧਿਆਣਾ ਪੂਰਬੀ) ਜਸਲੀਨ ਕÏਰ ਭੁੱਲਰ ਅਤੇ ਉਪ ਮੰਡਲ ਮੈਜਿਸਟਰੇਟ (ਲੁਧਿਆਣਾ ਪੱਛਮੀ) ਕੁਲਦੀਪ ਬਾਵਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਲੁਧਿਆਣਾ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ, ਕੌਂਸਲਰ ਨੀਰਜ ਆਹੂਜਾ ਬੂਟਾ ਅਮਨ ਬੱਗਾ, ਗÏਰਵ ਬੱਗਾ, ਬਲਾਕ ਸੰਮਤੀ ਚੇਅਰਮੈਨ ਸਰਬੀ ਜਰਖੜ, ਦਵਿੰਦਰ ਸਿੰਘ (ਲਾਡੀ) ਸੰਗੋਵਾਲ, ਸੋਨੀ ਗਿੱਲ, ਅਮਰਿੰਦਰ ਬੁਲਾਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੌਂਸਲਰ ਅਤੇ ਇਲਾਕਾ ਵਾਸੀ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਡੀ.ਸੀ ਦਫਤਰ ਮੂਹਰੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਤਲਵਾੜ ਦੀ ਅਗਵਾਈ 'ਚ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ <br/>
Ad Position 24