14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵੈਟਰਨਰੀ ਯੂਨੀਵਰਸਿਟੀ ਨੇ ਮਨਾਇਆ 'ਵਿਸ਼ਵ ਦੁੱਧ ਦਿਹਾੜਾ' <br/>

Ad Position 21
No active advertisement
ਅਜੀਤ ਡੈਸਕ 04-06-2026
ਲੁਧਿਆਣਾ, 3 ਜੂਨ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਾਨਲੋਜੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸਰਗਰਮ ਸ਼ਮੂਲੀਅਤ ਨਾਲ 'ਵਿਸ਼ਵ ਦੁੱਧ ਦਿਵਸ 2026' ਬਹੁਤ ਉਤਸ਼ਾਹ ਭਰਪੂਰ ਢੰਗ ਨਾਲ ਮਨਾਇਆ | ਪ੍ਰੋਗਰਾਮ ਦੀ ਸ਼ੁਰੂਆਤ 'ਵਿਸ਼ਵ ਦੁੱਧ ਦਿਵਸ ਸਹੁੰ' ਚੁੱਕਣ ਦੀ ਰਸਮ ਨਾਲ ਹੋਈ | ਪ੍ਰਤੀਭਾਗੀਆਂ ਨੇ ਦੁੱਧ ਦੀ ਵਰਤੋਂ, ਡੇਅਰੀ ਸਫਾਈ ਅਤੇ ਭੋਜਨ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਨਾਲ ਡੇਅਰੀ ਕਿਸਾਨਾਂ ਦੇ ਸਹਿਯੋਗ ਲਈ ਵਚਬੱਧਤਾ ਪ੍ਰਗਟਾਈ | ਵਿਦਿਆਰਥੀਆਂ ਨੇ ਇਕ ਨਵੀਨਕਾਰੀ ਮਨੁੱਖੀ ਲੜੀ ਗਤੀਵਿਧੀ ਰਾਹੀਂ ਦੁੱਧ ਦੀ ਬੂੰਦ ਦੇ ਸਫਰ ਦਾ ਬਿਰਤਾਂਤ ਵੀ ਪੇਸ਼ ਕੀਤਾ | ਜਿਸ ਰਾਹੀਂ ਇਹ ਦੱਸਿਆ ਗਿਆ ਕਿ ਦੁੱਧ, ਉਤਪਾਦਨ ਤੋਂ ਲੈ ਕੇ ਵਰਤੋਂਕਾਰ ਤੱਕ ਕਿਹੜੇ ਪੜਾਵਾਂ ਰਾਹੀਂ ਪਹੁੰਚਦਾ ਹੈ | ਇਸ ਦੇ ਨਾਲ 'ਮਿਲਕ ਕਵਿਜ਼ ਮੁਕਾਬਲਾ', '60 ਸਕਿੰਟ ਡੇਅਰੀ ਸਾਇੰਸ ਚੁਣੌਤੀ', 'ਸੁੰਘਣ ਸ਼ਕਤੀ ਨਾਲ ਡੇਅਰੀ ਉਤਪਾਦ ਦੀ ਪਛਾਣ', 'ਨਿਵੇਕਲੀ ਡੇਅਰੀ ਗਿਫਟ ਪੈਕਿੰਗ', 'ਪੋਸਟਰ ਪ੍ਰਦਰਸ਼ਨੀ' ਦੇ ਨਾਲ 'ਵਰਲਡ ਮਿਲਕ ਡੇਅ ਮਿਲਕ ਟੋਸਟ 2026' ਦੇ ਮੁਕਾਬਲਿਆਂ ਦੀ ਲੜੀ ਆਯੋਜਿਤ ਕੀਤੀ ਗਈ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਿਹਤ, ਭੋਜਨ ਸੁਰੱਖਿਆ ਅਤੇ ਟਿਕਾਊ ਖੇਤੀਬਾੜੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੁੱਧ ਅਤੇ ਡੇਅਰੀ ਉਤਪਾਦਾਂ ਲਈ ਮਹੱਤਤਾ ਨੂੰ ਉਜਾਗਰ ਕੀਤਾ | ਇਸ ਦਿਵਸ ਦੇ ਹਿੱਸੇ ਵਜੋਂ ਕਾਲਜ ਵੱਲੋਂ ਆਪਣੇ ਲੁਧਿਆਣਾ ਕੈਂਪਸ ਵਿਖੇ 04 ਜੂਨ ਤੋਂ 03 ਜੁਲਾਈ 2026 ਤਕ ਦੁੱਧ ਦੀ ਮਿਲਾਵਟ ਜਾਂਚਣ ਸੰਬੰਧੀ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ |


Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 35ਵਾਂ ਸਾਲਾਨਾ ਗੁਰਮਤਿ ਸਮਾਗਮ 6 ਨੂੰ <br/> ਅਗਲੀ ਖ਼ਬਰ ਪੀ.ਏ.ਯੂ. ਵਿਚ ਦਾਖ਼ਲੇ ਲਈ ਨੌਜਵਾਨਾਂ ਨੇ ਰਿਕਾਰਡ ਅਰਜ਼ੀਆਂ ਦਿੱਤੀਆਂ <br/>
Ad Position 24