14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਮਾਗਮ 'ਕਿਸਾਨ ਤੱਕ' ਮੌਕੇ ਕਿਸਾਨਾਂ, ਖੇਤੀਬਾੜੀ ਉਦਯੋਗਪਤੀ ਅਤੇ ਮਹਿਲਾ ਕਿਸਾਨਾਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 04-06-2026
ਲੁਧਿਆਣਾ, 3 ਜੂਨ (ਜਸਵਿੰਦਰ ਸਿੰਘ)-ਆਂਡਿ੍ਆਸ ਐਸ. ਟੀ. ਆਈ. ਐਚ. ਐਲ. ਪ੍ਰਾਈਵੇਟ ਲਿਮਟਿਡ ਵਲੋਂ ਆਪਣੀ ਕਿਸਾਨ-ਕੇਂਦਰਿਤ ਪਹਿਲ 'ਕਿਸਾਨ ਸਨਮਾਨ' ਤਹਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਿਸਾਨ ਤੱਕ, ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਭਾਰਤੀ ਮੱਕੀ ਅਨੁਸੰਧਾਨ ਸੰਸਥਾਨ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ, ਮੱਕੀ ਮਾਹਿਰਾਂ, ਐਫਪੀਓ ਪ੍ਰਤੀਨਿਧੀਆਂ, ਡੇਅਰੀ ਉਦਯੋਗੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਹਿੱਸੇਦਾਰਾਂ ਨੇ ਭਾਗ ਲਿਆ | ਕਿਸਾਨ ਸਨਮਾਨ ਦਾ ਉਦੇਸ਼ ਦੇਸ਼ ਭਰ ਦੇ ਉਹਨਾਂ ਪ੍ਰਗਤੀਸ਼ੀਲ ਕਿਸਾਨਾਂ, ਖੇਤੀਬਾੜੀ ਉਦਯੋਗਪਤੀਆਂ, ਮਹਿਲਾ ਕਿਸਾਨਾਂ ਅਤੇ ਖੇਤੀਬਾੜੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੇ ਵਿਅਕਤੀਆਂ ਨੂੰ ਪਹਿਚਾਣ ਦੇਣਾ ਅਤੇ ਸਨਮਾਨਿਤ ਕਰਨਾ ਹੈ, ਜਿਨ੍ਹਾਂ ਨੇ ਆਧੁਨਿਕ ਤਕਨੀਕਾਂ, ਖੇਤੀ ਮਸ਼ੀਨੀਕਰਨ, ਟਿਕਾਊ ਖੇਤੀ ਪੱਧਤੀਆਂ ਅਤੇ ਨਵੀਨਤਾਵਾਂ ਨੂੰ ਅਪਣਾ ਕੇ ਖੇਤੀ ਨੂੰ ਹੋਰ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ | ਸਮਾਗਮ ਦੌਰਾਨ ਖਰੀਫ਼ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਮੱਕੀ ਉਤਪਾਦਨ, ਆਧੁਨਿਕ ਖੇਤੀ ਤਕਨੀਕਾਂ, ਖੇਤੀ ਮਸ਼ੀਨੀਕਰਨ, ਡੇਅਰੀ ਪ੍ਰਬੰਧਨ, ਕੁਦਰਤੀ ਖੇਤੀ, ਖੇਤੀ ਉਦਯਮਤਾ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਦੀ ਭੂਮਿਕਾ ਵਰਗੇ ਮਹੱਤਵਪੂਰਨ ਵਿਸਿਆਂ 'ਤੇ ਵਿਸਤਿ੍ਤ ਚਰਚਾ ਕੀਤੀ ਗਈ | ਮੌਜੂਦ ਕਿਸਾਨਾਂ ਨੂੰ ਖੇਤੀਬਾੜੀ ਵਿਗਿਆਨੀਆਂ ਅਤੇ ਮਾਹਿਰਾਂ ਵਲੋਂ ਮੱਕੀ ਦੀ ਖੇਤੀ ਨਾਲ ਸੰਬੰਧਿਤ ਨਵੀਆਂ ਤਕਨੀਕਾਂ, ਬਿਹਤਰ ਫਸਲ ਪ੍ਰਬੰਧਨ ਅਤੇ ਉਤਪਾਦਕਤਾ ਵਿਚ ਵਾਧਾ ਕਰਨ ਲਈ ਅਹਿਮ ਸੁਝਾਅ ਦਿੱਤੇ ਗਏ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਡਾ. ਨਚੀਕੇਤ ਕੋਟਵਾ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਫਾਟਕ ਮੱਖੂ 'ਤੇ ਚੱਲ ਰਹੇ ਪੁਲ ਦੇ ਕੰਮ ਕਾਰਨ ਲੱਗਾ ਰਹਿੰਦਾ ਭਾਰੀ ਜਾਮ ਅਗਲੀ ਖ਼ਬਰ ਨਿਗਮ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਕਮਿਸ਼ਨਰ ਨਾਲ ਅਹਿਮ ਮੀਟਿੰਗ <br/>
Ad Position 24