19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗੈਸ ਦੀ ਕਿੱਲਤ ਬਾਰੇ ਜ਼ਮੀਨੀ ਸਚਾਈ ਹੋਰ, ਸਰਕਾਰੀ ਦਾਅਵੇ ਹੋਰ

Ad Position 21
No active advertisement
ਅਜੀਤ ਡੈਸਕ 05-06-2026
ਲੁਧਿਆਣਾ, 4 ਜੂਨ (ਜਤਿੰਦਰ ਭੰਬੀ)-ਕੇਂਦਰ ਸਰਕਾਰ ਵਲੋਂ ਰਸੋਈ ਗੈਸ ਅਤੇ ਸਨਅਤੀ ਇਕਾਈਆਂ ਵਿਚ ਵਰਤੋਂ ਕੀਤੇ ਜਾਣ ਵਾਲੇ ਵਪਾਰਕ ਸਿਲੰਡਰਾਂ ਦੀ ਕੋਈ ਕਿੱਲਤ ਨਾ ਹੋਣ ਦੇ ਕੀਤੇ ਜਾ ਰਹੇ ਸਰਕਾਰੀ ਦਾਅਵੇ ਕੁੱਝ ਹੋਰ ਅਤੇ ਜ਼ਮੀਨੀ ਪੱਧਰ 'ਤੇ ਕੁੱਝ ਹੋਰ ਹੀ ਦਿਖਾਈ ਦੇਣ ਦੇ ਚਰਚੇ ਜ਼ੋਰਾਂ 'ਤੇ ਹਨ | ਇਸ ਮਾਮਲੇ ਨੂੰ ਲੈ ਕੇ ਗ੍ਰਹਿਣੀਆਂ ਅਤੇ ਸਨਅਤਕਾਰਾਂ ਦੇ ਲਈ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਦਿਖਾਈ ਦੇ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਗੈਸ ਦੀ ਕੋਈ ਕਿੱਲਤ ਨਹੀਂ ਤਾਂ ਸਪਲਾਈ ਵਿਚ ਦੇਰੀ ਕਿਉਂ? ਸ਼ਹਿਰ ਦੀਆਂ ਵੱਖ ਵੱਖ ਗੈਸ ਏਜੰਸੀਆਂ ਦਾ ਦੌਰਾ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਖਪਤਕਾਰਾਂ ਵਿਚ ਅੱਜ ਵੀ ਬੇਚੈਨੀ ਪਾਈ ਜਾ ਰਹੀ ਹੈ |
ਇਸ ਸਬੰਧੀ ਜਦ ਖਪਤਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਗੈਸ ਭੰਡਾਰ ਅਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਦਿੱਤੀ ਜਾਣ ਵਾਲੀ ਸਫ਼ਾਈ ਕਿ ਸਾਡੇ ਕੋਲ ਗੈਸ ਦੀ ਕੋਈ ਕਮੀ ਨਹੀਂ ਇਸ ਗੱਲ ਵਲ ਇਸ਼ਾਰਾ ਕਰਦੀ ਹੈ ਕਿ ਕਿਤੇ ਨਾ ਕਿਤੇ ਸਰਕਾਰ ਵੀ ਪੈਟਰੋਲੀਅਮ ਪਦਾਰਥਾਂ ਨੂੰ ਲੈ ਕੇ ਘਬਰਾਈ ਹੋਈ ਦਿਖਾਈ ਦੇ ਰਹੀ ਹੈ |
ਘਰੇਲੂ ਗੈਸ ਦੀ ਕੋਈ ਕਮੀ ਨਹੀਂ, ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ-ਜ਼ਿਲ੍ਹਾ ਕੰਟਰੋਲਰ
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਈਸਟ ਦੇ ਜ਼ਿਲ੍ਹਾ ਕੰਟਰੋਲਰ ਲਖਵੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੇਸ਼ੱਕ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ 25 ਦਿਨਾਂ ਬਾਅਦ ਹੋ ਰਹੀ ਹੈ | ਇਸ ਦਾ ਭਾਵ ਇਹ ਨਹੀਂ ਕਿ ਘਰੇਲੂ ਗੈਸ ਦੀ ਕੋਈ ਕਮੀ ਹੈ | ਇਸ ਕਰਕੇ ਲੋਕ ਅਫਵਾਹਾਂ ਤੋਂ ਬਚਣ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੋਣ ਕਰਕੇ ਹੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ |
ਗੈਸ ਬੁਕਿੰਗ ਨੂੰ ਲੈ ਕੇ ਕੀਤੀ ਗਈ ਨਿਰਧਾਰਿਤ ਸਮਾਂ-ਸੀਮਾ ਖਤਮ ਕੀਤੀ ਜਾਵੇ-ਚੌਹਾਨ
ਇਸ ਸਬੰਧੀ ਗੱਲਬਾਤ ਕਰਦੇ ਹੋਏ ਯੂਥ ਕਾਂਗਰਸੀ ਆਗੂ ਭੁਪਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੋਲ ਗੈਸ ਭੰਡਾਰ ਵਿਚ ਕੋਈ ਕਮੀ ਨਹੀਂ ਤਾਂ ਸਰਕਾਰ ਵਲੋਂ ਵਾਰ ਵਾਰ ਕਿਸੇ ਦੇ ਪੁੱਛਣ ਤੋਂ ਬਗੈਰ ਹੀ ਇਹ ਢੰਡੋਰਾ ਕਿਉਂ ਪਿੱਟਿਆ ਜਾ ਰਿਹਾ ਕਿ ਸਾਡੇ ਕੋਲ ਪੈਟਰੋਲੀਅਮ ਪਦਾਰਥਾਂ ਦੀ ਕੋਈ ਕਮੀ ਨਹੀਂ, ਜਦਕਿ ਦੂਜੇ ਪਾਸੇ ਆਏ ਦਿਨ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਚੌਹਾਨ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਜੇਕਰ ਗੈਸ ਦੀ ਕੋਈ ਕਮੀ ਨਹੀਂ ਤਾਂ 25 ਦਿਨਾਂ ਤੋਂ ਬਾਅਦ ਕੀਤੀ ਜਾਣ ਵਾਲੀ ਸਮਾਂ ਸੀਮਾ ਖਤਮ ਕਰਕੇ ਸਪਲਾਈ ਨਿਰੰਤਰ ਕੀਤੀ ਜਾਵੇ |
ਭੁਪਿੰਦਰ ਸਿੰਘ ਚੌਹਾਨ


Ad Position 22
No active advertisement
ਪਿਛਲੀ ਖ਼ਬਰ ਆਲੀਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਢਿੱਲੋਂ ਨੂੰ ਮਿਲ ਕੇ ਦਿੱਤੀ ਵਧਾਈ ਅਗਲੀ ਖ਼ਬਰ ਕਿੱਡੀ ਸੰਗਤ ਸਮਰ ਕੈਂਪ 'ਚ ਹਿੱਸਾ ਲੈਣ ਵਾਲੇ ਬੱਚੇ ਕੌਮ ਦੇ ਚਾਨਣ ਮੁਨਾਰੇ-ਇੰਦਰਜੀਤ ਸਿੰਘ ਮੱਕੜ
Ad Position 24