ਜਾਅਲੀ ਆਧਾਰ ਕਾਰਡ ਬਣਾਉਣ ਦੇ ਮਾਮਲੇ 'ਚ ਨੂੰ ਹ ਖ਼ਿਲਾਫ਼ ਕੇਸ ਦਰਜ <br/>
ਅਜੀਤ ਡੈਸਕ
06-06-2026
ਨਾਜਾਇਸ਼ ਸ਼ਰਾਬ ਬਰਾਮਦ
ਪੁਲਿਸ ਨੇ ਕੁਲਦੀਪ ਸਿੰਘ ਵਾਸੀ ਪਿੰਡ ਮੰਡ ਚੋਂਤਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਨੇ ਉਸ ਨੂੰ ਕਚਹਿਰੀ ਨੇੜਿਓਾ ਕਾਬੂ ਕੀਤਾ ਹੈ ਉਸ ਖਿਲਾਫ ਕੇਸ.ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ | ਦੂਜੇ ਮਾਮਲੇ ਵਿਚ ਪੁਲਿਸ ਨੇ ਪਿੰਡ ਗੁਜਰਵਾਲ ਨੇੜੇ ਛਾਪਾਮਾਰੀ ਕਰਕੇ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਸ਼ਰਾਬ ਦਾ ਮਾਲਕ ਲਖਬੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਹੈ | ਪੁਲਿਸ ਨੇ ਪੁਲਿਸ ਸੰਬੰਧੀ ਕੇਸ ਦਰਜ ਕਰ ਲਿਆ ਹੈ |
ਡਾਕਟਰ ਦੀ ਕੁੱਟਮਾਰ
ਪੁਲਿਸ ਨੇ ਡਾਕਟਰ ਤੋਸੀਫ ਅਹਿਮਦ ਵਾਸੀ ਫੋਕਲ ਪੁਆਇੰਟ ਦੀ ਸ਼ਿਕਾਇਤ 'ਤੇ 10 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ 'ਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰਨ ਨੂੰ ਉਪਰੰਤ ਜਾਂਚ ਕੀਤੀ ਜਾ ਰਹੀ ਹੈ |
14 ਲੱਖ ਦੀ ਧੋਖਾਧੜੀ
ਪੁਲਿਸ ਨੇ ਗੌਰਵ ਮੜੀਆ ਵਾਸੀ ਪੁਰਾਣੀ ਮਾਧੋਪੁਰੀ ਦੀ ਸ਼ਿਕਾਇਤ 'ਤੇ ਲਵਲੀਨ ਰਾਏ ਵਾਸੀ ਕੈਨਾਲ ਰੋਡ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਕਥਿਤ ਦੋਸ਼ੀ ਨਾਲ ਪੈਸੇ ਦਾ ਲੈਂਣ ਦੇਣ ਸੀ | ਉਸ ਦੱਸਿਆ ਕਿ ਕਥਿਤ ਦੋਸ਼ੀ ਨੇ ਉਸਨੇ ਉਸ ਨਾਲ ਹੀ ਕਾਰ ਦਾ ਸੌਦਾ ਕੀਤਾ ਅਤੇ ਉਸ ਪਾਸੋਂ 14 ਲੱਖ ਰੁਪਏ ਲੈ ਲਏ ਅਤੇ ਕਾਰ ਦਾ ਬੈਂਕ ਪਾਸੋਂ ਲਿਆ | ਕਰਜ਼ੇ ਦਾ ਭੁਗਤਾਨ ਕਰਨ ਬਾਰੇ ਵੀ ਕਿਹਾ, ਪਰ ਬਾਅਦ ਵਿਚ ਕਥਿਤ ਦੋਸ਼ੀ ਅਜਿਹਾ ਕਰਨ ਤੋਂ ਮੁੱਕਰ ਗਿਆ | ਜਿਸ 'ਤੇ ਸ਼ਿਕਾਇਤ ਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ |
ਨਸ਼ੀਲੀਆਂ ਗੋਲੀਆਂ ਬਰਾਮਦ
ਪੁਲਿਸ ਨੇ ਹਰਸ਼ਜੋਤ ਸਿੰਘ ਅਤੇ ਹਰਜੋਤ ਸਿੰਘ ਵਾਸੀ ਪਿੰਡ ਗੋਂਸਗੜ੍ਹ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਡੀਐਮਸੀ ਰੋਡ ਨੇੜਿਓਾ ਕਾਬੂ ਕੀਤਾ ਹੈ, ਇਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |