31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਆਰੀਆ ਬੇਕਰੀ ਤੇ ਤਾਜਗੰਜ ਦੀਆਂ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 08-06-2026
ਲੁਧਿਆਣਾ, 7 ਜੂਨ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 82 ਦੇ ਵਸਨੀਕਾਂ ਨੰੂ ਲੰਬੇ ਸਮੇਂ ਤੋਂ ਖਰਾਬ ਪਈਆਂ ਗਲੀਆਂ ਦੀ ਸਮੱਸਿਆ ਤੋਂ ਰਾਹਤ ਦਿੰਦਿਆਂ ਕੌਂਸਲਰ ਅਰੁਣ ਸ਼ਰਮਾ ਨੇ ਆਰੀਆ ਬੇਕਰੀ ਵਾਲੀ ਗਲੀ ਅਤੇ ਤਾਜਗੰਜ ਖੇਤਰ ਦੀਆਂ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕੌਂਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਇਹ ਵਿਕਾਸ ਕਾਰਜ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੰੂ ਪੂਰਾ ਕਰੇਗਾ | ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਅਤੇ ਲੋਕਾਂ ਨੰੂ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਇਸ ਮੌਕੇ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਸ਼ਾਮ ਸੁੰਦਰ ਮਲਹੋਤਰਾ, ਸਾਬਕਾ ਕੌਂਸਲਰ ਕੈਲਾਸ਼ ਕਪੂਰ, ਰਾਜੀਵ, ਗੋਪਾਲ ਭੰਡਾਰੀ, ਮਨਜੀਤ ਸਿੰਘ, ਪਰਮਜੀਤ ਕਪੂਰ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸ. ਕੇ. ਗੈਸ ਸਰਵਿਸ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਮਹਿਤੇ ਵਿਖੇ ਮਨਾਏ ਜਾ ਰਹੇ 42ਵੇਂ ਸ਼ਹੀਦੀ ਸਮਾਗਮ ਲਈ ਭਾਈ ਗਿੱਲ ਦੀ ਅਗਵਾਈ ਹੇਠ ਜਥਾ ਰਵਾਨਾ <br/>
Ad Position 24