10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜਾਬੀ ਸਾਹਿਤ ਲਈ ਵਿਲੱਖਣ ਤੇ ਅਣਮੁੱਲੀ ਦੇਣ- ਪ੍ਰਭ ਕਿਰਨ ਸਿੰਘ <br/>

Ad Position 21
No active advertisement
ਅਜੀਤ ਡੈਸਕ 09-06-2026
ਲੁਧਿਆਣਾ, 8 ਜੂਨ (ਡਾ. ਤਰਲੋਚਨ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਪੰਜਾਬੀ ਸਾਹਿੱਤ ਨੂੰ ਦਿੱਤੀ ਗਈ ਇਕ ਅਣਮੁੱਲੀ ਅਤੇ ਵਿਲੱਖਣ ਦੇਣ ਹੈ, ਜਿਸ ਵਿਚ ਬਿਨਾਂ ਕਿਸੇ ਧਰਮ ਤੇ ਬਿਨਾਂ ਜਾਤ ਪਾਤ ਦੇ ਹਰ ਅਧਿਆਤਮਕ ਲਿਖਾਰੀ ਨੂੰ ਬਰਾਬਰ ਦਾ ਸਥਾਨ ਦਿੱਤਾ ਗਿਆ ਹੈ | ਗੁਰੂ ਸਾਹਿਬ ਦੀ ਕਲਮ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ | ਇਸੇ ਲਈ ਉਨ੍ਹਾਂ ਦੀ ਸ਼ਹਾਦਤ ਸਾਨੂੰ ਡਰ ਤੇ ਭੈਅ ਮੁਕਤ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੀ ਹੈ | ਉਕਤ ਵਿਚਾਰ ਪ੍ਰਭ ਕਿਰਨ ਸਿੰਘ ਨੇ ਸਥਾਨਕ ਗਿੱਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਹੋਈ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਦੀ ਮਹੀਨਾਵਾਰ ਸਾਹਿੱਤਿਕ ਮਿਲਣੀ ਦੌਰਾਨ ਪ੍ਰਗਟ ਕੀਤੇ | ਮਿਲਣੀ ਦਾ ਆਗਾਜ਼ ਕਰਦਿਆਂ ਪੰਥਕ ਕਵੀ ਭੁਪਿੰਦਰ ਸਿੰਘ ਸੈਣੀ ਨੇ ਜੂਨ 84 ਨੂੰ ਹੋਏ ਅਪ੍ਰੇਸ਼ਨ ਨੀਲਾ ਤਾਰਾ ਦਾ ਕਵੀਸ਼ਰੀ ਰਾਹੀਂ ਦਰਦਨਾਕ ਦਿ੍ਸ਼ ਪੇਸ਼ ਕੀਤਾ, ਗੀਤਕਾਰ ਸੁਖਬੀਰ ਸੰਧੇ ਵਲੋਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਬਿਆਨ ਕਰਦਾ ਗੀਤ ਗਾਇਆ ਤਾਂ ਸਭ ਦੀਆਂ ਅੱਖਾਂ ਸੇਜਲ ਹੋ ਗਈਆਂ | ਪੰਥਕ ਕਵੀਆਂ ਹਰਦੇਵ ਸਿੰਘ ਕਲਸੀ ਅਤੇ ਚਰਨਜੀਤ ਸਿੰਘ ਚੰਨ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕੀਤਾ | ਸ਼ਾਇਰਾ ਸਿਮਰਨ ਧੁੱਗਾ ਨੇ 'ਪੜ੍ਹਨ ਸੁਣਨ ਲਈ ਧਿਆਨ ਜ਼ਰੂਰੀ', ਕਵਿੱਤਰੀ ਗੁਰਮੀਤ ਕੌਰ ਨੇ 'ਨਿਰੀ ਮਾਲਾ ਫੇਰਨ ਨਾਲ ਕੱਖ ਨਹੀਂ ਹੋਣਾ' ਅਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਇੰਦਰਜੀਤ ਕੌਰ ਲੋਟੇ ਨੇ ਸਮਾਜ ਸੇਵਾ ਲਈ ਸਭ ਨੂੰ ਹੌਕਾ ਦਿੰਦੀਆਂ ਕਵਿਤਾਵਾਂ ਪੜ੍ਹੀਆਂ | ਗਾਇਕ ਜਗਦੇਵ ਜੱਗਾ ਜਮਾਲਪੁਰੀ ਅਤੇ ਗਾਇਕ ਗੁਰਮੀਤ ਸਿੰਘ ਨੇ ਆਪਣੀ ਖੂਬਸੂਰਤ ਆਵਾਜ਼ ਰਾਹੀਂ ਗਾਇਕੀ ਦੇ ਖੂਬ ਰੰਗ ਬੰਨੇ੍ਹ | ਕਹਾਣੀਕਾਰ ਪੰਮੀ ਹਬੀਬ ਨੇ ਮਾਂ ਬੋਲੀ ਪੰਜਾਬੀ ਦੀ ਘੱਟ ਰਹੀ ਵਰਤੋਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਿੰਨੀ ਕਹਾਣੀ ਸੁਣਾਈ | ਗ਼ਜ਼ਲਗੋ ਹਰਦੀਪ ਬਿਰਦੀ ਨੇ ਗ਼ਜ਼ਲ ਅਤੇ ਮਲਕੀਤ ਸਿੰਘ ਮਾਲੜਾ ਨੇ ਕਵਿਤਾ ਰਾਹੀਂ ਸ਼ਹੀਦੀ ਸਾਕੇ 'ਤੇ ਆਧਾਰਿਤ ਕਵਿਤਾ ਬੋਲ ਕੇ ਹਾਜ਼ਰੀ ਲਵਾਈ | ਸੰਗੀਤਕਾਰ ਮੀਤ ਪਾਣੀਪਤ ਨੇ 'ਟੂਟੀ ਤਰਬੇਂ ਸਾਜ਼ ਬਜਾਏਾ ਹਮ ਕੈਸੇ' ਅਤੇ ਗਜ਼ਲਗੋ ਜ਼ੋਰਾਵਰ ਸਿੰਘ ਪੰਛੀ ਨੇ 'ਹਿਜਰ ਦਾ ਗ਼ਮ ਹੈ ਪਹਾੜ ਵਰਗਾ' ਉਰਦੂ ਪੰਜਾਬੀ ਦੀਆਂ ਬਾਕਮਾਲ ਗ਼ਜ਼ਲਾਂ ਗਾ ਕੇ ਮਾਹੌਲ ਗ਼ਮਗੀਨ ਬਣਾ ਦਿੱਤਾ, ਜਦਕਿ ਗਾਇਕ ਦਲਬੀਰ ਕਲੇਰ ਅਤੇ ਨਵੇਂ ਉਭਰਦੇ ਲਿਖਾਰੀ ਅਰਸ਼ਦੀਪ ਸਿੰਘ ਦੀਆਂ ਰਚਨਾਵਾਂ ਦਾ ਸਭ ਨੇ ਖੂਬ ਆਨੰਦ ਮਾਣਿਆ | ਮਿਲਣੀ ਦੀ ਸਮਾਪਤੀ ਵੇਲੇ ਪ੍ਰਭ ਕਿਰਨ ਸਿੰਘ ਨੇ ਸ਼ੇਅਰ ਪੜ੍ਹ ਕੇ ਸਭ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਵੈਦ ਦੀ ਅਗਵਾਈ ਹੇਠ ਸੰਗੋਵਾਲ ਵਿਖੇ 'ਝਾੜੂ ਖਿਲਾਰ' ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸ਼ੱਕੀ ਹਾਲਤ 'ਚ ਨÏਜਵਾਨ ਨੇ ਕੀਤੀ ਖ਼ੁਦਕੁਸ਼ੀ
Ad Position 24