ਆਲਮਗੀਰ, 8 ਜੂਨ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਟਾਂਡਾ ਤੋਂ ਕਾਂਗਰਸੀ ਵਰਕਰ ਅਰਸ਼ਦੀਪ ਸਿੰਘ ਨੂੰ ਝਾੜੂ ਦਾ ਨਿਰਾਦਰ ਕਰਨ ਤਹਿਤ ਪਰਚਾ ਦਰਜ ਕਰਕੇ ਗਿ੍ਫ਼ਤਾਰ ਕਰਨਾ, ਬਹੁਤ ਨਿੰਦਣਯੋਗ ਕਾਰਵਾਈ ਹੈ ਤੇ ਆਮ ਆਦਮੀ ਪਾਰਟੀ ਦੀ ਬੌਖਲਾਹਟ ਦੀ ਨਿਸ਼ਾਨੀ ਹੈ | ਸਾਬਕਾ ਵਿਧਾਇਕ ਵੈਦ ਸਥਾਨਕ ਪਿੰਡ ਸੰਗੋਵਾਲ ਸਥਿਤ ਮÏਜੂਦਾ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਰਿਹਾਇਸ਼ ਸਾਹਮਣੇ 'ਝਾੜੂ ਖਿਲਾਰ' ਰੋਸ ਪ੍ਰਦਰਸ਼ਨ ਮÏਕੇ ਹਾਜ਼ਰੀ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਰੋਸ ਵਜੋਂ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਤਹਿਤ ਧਰਨਾ ਦਿੱਤਾ ਗਿਆ | ਇਸ ਮÏਕੇ ਸਾਬਕਾ ਵਿਧਾਇਕ ਵੈਦ ਨੇ ਪਿੰਡ ਟਾਂਡਾ ਦੇ ਨÏਜਵਾਨ ਅਰਸ਼ਦੀਪ ਸਿੰਘ ਖ਼ਿਲਾਫ਼ ਦਰਜ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਪ੍ਰੇਰਿਤ ਦੱਸਿਆ | ਇਸ ਮÏਕੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਦੀਪ ਕÏਰ ਗਰੇਵਾਲ, ਕਾਂਗਰਸ ਕਿਸਾਨ ਸੈੱਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਹਿਰਦੇਪਾਲ ਢੀਂਡਸਾ, ਇੰਦਰਜੀਤ ਸਿੰਘ ਗਿੱਲ ਪ੍ਰਧਾਨ ਕਿਸਾਨ ਸੈਲ ਹਲਕਾ ਗਿੱਲ, ਬਲਾਕ ਪ੍ਰਧਾਨ ਨੋਨੀ ਸੀਲੋਂ ਕਲਾਂ, ਰਣਜੀਤ ਸਿੰਘ ਮਾਂਗਟ ਸਾਬਕਾ ਚੇਅਰਮੈਨ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਝੂਠੇ ਬਦਲਾਅ ਦੇ ਨਾਂਅ 'ਤੇ ਆਈ 'ਆਪ' ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਤੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਕੀਤੀ ਸਖ਼ਤ ਬੈਰੀਕੇਟਿੰਗ ਦੇ ਚੱਲਦੇ ਪ੍ਰਦਰਸ਼ਨਕਾਰੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਰਿਹਾਇਸ਼ ਤੱਕ ਨਹੀਂ ਪਹੁੰਚ ਸਕੇ ਤੇ ਅੱਧ ਵਿਚਾਲੇ ਹੀ ਝਾੜੂ ਖਿਲਾਰ ਕੇ ਰੋਸ ਪ੍ਰਦਰਸ਼ਨ ਸਮਾਪਤ ਕਰਨਾ ਪਿਆ | ਇਸ ਮÏਕੇ ਕਾਂਗਰਸ ਦਿਹਾਤੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਬੁਲਾਰਾ, ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਜੱਸੋਵਾਲ, ਜਾਗਰ ਸਿੰਘ ਜਸਪਾਲ ਬਾਂਗਰ ਡਾਇਰੈਕਟਰ ਖੰਡ ਮਿਲ ਬੁੱਢੇਵਾਲ, ਸੁਖਵੰਤ ਸਿੰਘ ਲਾਲੀ ਜੱਸੋਵਾਲ, ਗੁਰਪ੍ਰੀਤ ਸਿੰਘ ਗੋਪੀ ਸਰੀਂਹ, ਲਾਲੀ ਲਲਤੋਂ ਬਲਾਕ ਪ੍ਰਧਾਨ, ਸਾਬਕਾ ਸਰਪੰਚ ਰਵਦੀਪ ਸਿੰਘ ਬਿੱਟੂ, ਬਲਾਕ ਪ੍ਰਧਾਨ ਬਾਦਸ਼ਾਹ ਦਿਓਲ, ਗਾਬੀ ਸਮਰਾ, ਜੋਤ ਗਰੇਵਾਲ, ਹਰਜੀਤ ਕÏਰ ਗਰਚਾ, ਜੀਵਨ ਭੁੱਟਾ, ਹਰਪ੍ਰੀਤ ਕÏਰ, ਜੀਤ ਸਰੀਂਹ, ਸਰਪੰਚ ਲਖਵਿੰਦਰ ਸਿੰਘ ਜਸਪਾਲ ਬਾਂਗਰ ਸਰਪੰਚ, ਮਨੀ ਖੇੜੀ, ਮਨਸੁਖਵੀਰ ਪਨੈਚ, ਬਿੱਟੂ ਲਲਤੋਂ, ਜਗਵਿੰਦਰ ਸਿੰਘ ਲਲਤੋਂ, ਸਾਬਕਾ ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਲਾਲ ਸਿੰਘ, ਬੀਬੀ ਸੁਖਦੀਪ ਕÏਰ, ਬੀਬੀ ਅਮਰਜੀਤ ਕÏਰ, ਚੰਨਾ ਕੈਂਡ, ਹਰਵਿੰਦਰ ਸਿੰਘ ਧਰੋੜ, ਹਰਵਿੰਦਰ ਕÏਰ ਚੁਪਕੀ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਹਾਜ਼ਰ ਸਨ¢