11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਅੱਜ ਲਾਡੋਵਾਲ ਟੋਲ ਪਲਾਜ਼ਾ 2 ਘੰਟੇ ਰਹੇਗਾ ਪਰਚੀ ਮੁਕਤ-ਸੁੱਖ ਗਿੱਲ ਮੋਗਾ, ਜਥੇ: ਨਿਮਾਣਾ <br/>

Ad Position 21
No active advertisement
ਅਜੀਤ ਡੈਸਕ 09-06-2026
ਲਾਡੋਵਾਲ, 8 ਜੂਨ (ਬਲਬੀਰ ਸਿੰਘ ਰਾਣਾ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕÏਮੀ ਇਨਸਾਫ਼ ਮੋਰਚਾ ਮੋਹਾਲੀ ਵਲੋਂ 9 ਜੂਨ ਨੂੰ ਲੁਧਿਆਣਾ ਦੇ ਲਾਡੋਵਾਲ ਸਥਿਤ ਟੋਲ ਪਲਾਜ਼ਾ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦÏਰਾਨ ਲਾਡੋਵਾਲ ਟੋਲ ਪਲਾਜ਼ਾ ਦੁਪਹਿਰ 12 ਵਜੇ ਤੋਂ 2 ਵਜੇ ਤੱਕ 2 ਘੰਟਿਆਂ ਲਈ ਪਰਚੀ ਮੁਕਤ (ਟੋਲ ਫ਼੍ਰੀ) ਰੱਖਿਆ ਜਾਵੇਗਾ ਅਤੇ ਵਾਹਨਾਂ ਨੂੰ ਪਰਚੀ ਕਟਵਾਉਣ ਬਿਨਾਂ ਹੀ ਲੰਘਾਇਆ ਜਾਵੇਗਾ¢ ਇਸ ਸੰਬੰਧੀ ਮੋਰਚੇ ਦੇ ਆਗੂਆਂ ਸੁੱਖ ਗਿੱਲ ਮੋਗਾ, ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਨੇ ਦੱਸਿਆ ਕਿ ਇਹ ਸੰਘਰਸ਼ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਦਾ ਹੀ ਹਿੱਸਾ ਹੈ, ਕਿਉਂਕਿ ਬੰਦੀ ਸਿੰਘਾਂ ਨੂੰ ਪਿਛਲੇ 30 ਸਾਲਾਂ ਤੋਂ ਨਾ ਤਾਂ ਰਿਹਾਅ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪੈਰੋਲ ਦਿੱਤੀ ਗਈ, ਜਿਸ ਕਰਕੇ ਅੰਨੀ-ਬੋਲੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਫ਼ੈਸਲਾ ਲਿਆ ਗਿਆ ਹੈ | ਇਸ ਮÏਕੇ ਕÏਮੀ ਇਨਸਾਫ਼ ਮੋਰਚੇ ਵਲੋਂ ਲਾਡੋਵਾਲ ਤੇ ਲੁਧਿਆਣਾ ਦੇ ਇਲੈੱਕਟ੍ਰਾਨਿਕ ਅਤੇ ਪਿ੍ੰਟ ਮੀਡੀਆ ਨਾਲ ਸੰਬੰਧਿਤ ਪੱਤਰਕਾਰਾਂ ਨੂੰ ਵੀ ਸੱਦਾ ਪੱਤਰ ਲਾਇਆ ਗਿਆ ਹੈ ਤਾਂ ਜੋ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਲਾਡੋਵਾਲ ਟੋਲ ਪਲਾਜ਼ਾ ਪਹੁੰਚ ਕੇ ਇਸ ਰੋਸ ਮਈ ਸੰਘਰਸ਼ ਦੀ ਕਵਰੇਜ ਕੀਤੀ ਜਾਵੇ | ਇਸ ਮÏਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ, ਅੰਨਦਾਤਾ ਕਿਸਾਨ ਯੂਨੀਅਨ ਦੇ ਸੂਬਾ ਆਗੂ ਤਰਨਜੀਤ ਸਿੰਘ ਨਿਮਾਣਾ, ਦਲਜੀਤ ਸਿੰਘ ਸਰਪੰਚ, ਜੀਤ ਅÏਲਖ, ਬਲਜਿੰਦਰ ਸਿੰਘ ਗੁੱਡੂ ਬਾਬਾ, ਬਲਜੀਤ ਸਿੰਘ ਭਾਊ, ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਇਕਬਾਲ ਸਿੰਘ ਦਿੱਲੀ, ਪਾਲ ਸਿੰਘ ਘੜੂਆਂ, ਜਥੇ: ਗੁਰਦੀਪ ਸਿੰਘ ਬਠਿੰਡਾ, ਬਾਪੂ ਗੁਰਚਰਨ ਸਿੰਘ ਆਦਿ ਵੀ ਮÏਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਜਾਨਵਰਾਂ ਵਿਚ ਖ਼ੂਨ ਚੜ੍ਹਾਉਣ ਬਾਰੇ ਮੋਢੀ ਕਾਰਜਸ਼ਾਲਾ ਦਾ ਕੀਤਾ ਪ੍ਰਬੰਧ <br/> ਅਗਲੀ ਖ਼ਬਰ ਪੁਲਿਸ ਵਲੋਂ ਨੌਜਵਾਨ ਵਰਗ 'ਤੇ ਲਾਠੀਚਾਰਜ ਕਰਨਾ ਮੰਦਭਾਗਾ-ਭਾਗ ਸਿੰਘ ਸਰੀਂਹ <br/>
Ad Position 24