11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਿਲਾਵਟਖੋਰੀ ਦਾ ਦੈਂਤ ਗਲ਼ੋਂ ਲਾਹੁਣ ਲਈ ਜਾਗਰੂਕ ਹੋਣ ਦੀ ਲੋੜ <br/>

Ad Position 21
No active advertisement
ਅਜੀਤ ਡੈਸਕ 09-06-2026
ਮਨਜੀਤ ਸਿੰਘ ਦੁੱਗਰੀ
ਫੁੱਲਾਂਵਾਲ, 8 ਜੂਨ-ਲੋਕ ਸ਼ੁੱਧ ਭੋਜਨ ਦੀ ਬਜਾਏ ਸਸਤਾ, ਮਿਲਾਵਟੀ ਭੋਜਨ ਕਿਉਂ ਖ਼ਰੀਦਦੇ ਹਨ? ਇਹ ਇਸ ਲਈ ਨਹੀਂ ਕਿ ਲੋਕ ਜ਼ਹਿਰ ਖਾਣਾ ਚਾਹੁੰਦੇ ਹਨ | ਲੋਕ ਆਮ ਤੌਰ 'ਤੇ ਆਰਥਿਕ ਅਸਮਾਨਤਾਵਾਂ ਅਤੇ ਵਿਆਪਕ ਜਾਣਕਾਰੀ ਨਾ ਹੋਣ ਕਰਕੇ ਸਸਤਾ ਅਤੇ ਮਿਲਾਵਟੀ ਭੋਜਨ ਖ਼ਰੀਦਦੇ ਹਨ | ਘੱਟ ਆਮਦਨ ਵਾਲੇ ਪਰਿਵਾਰਾਂ ਲਈ ਮਿਲਾਵਟੀ ਭੋਜਨ ਅਕਸਰ ਲਗਜ਼ਰੀ ਹੁੰਦਾ ਹੈ, ਜੋ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਗੁਣਵੱਤਾ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਦਾ ਹੈ | ਕਮਜ਼ੋਰ ਕਾਨੰੂਨੀ ਪ੍ਰਕਿਰਿਆ ਅਤੇ ਘੱਟ ਜੁਰਮਾਨੇ ਮਿਲਾਵਟੀ ਖਾਧ ਪਦਾਰਥਾਂ ਜਿਵੇਂ ਮਸਾਲੇ, ਦੁੱਧ ਅਤੇ ਤੇਲਾਂ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਵਿਚ ਸਸਤੇ ਫਿਲਰ ਸਟਾਰਚ, ਚਾਕ, ਜਾਂ ਖ਼ਤਰਨਾਕ ਰੰਗ ਮਿਲਾ ਕੇ ਵੇਚਣ ਵਾਲਿਆਂ ਨੂੰ ਕੋਈ ਡਰ ਨਹੀਂ ਕਿਉਂਕਿ ਜਾਗਰੂਕਤਾ ਦੀ ਘਾਟ ਕਾਰਨ ਬਹੁਤੇ ਖ਼ਰੀਦਦਾਰ ਸ਼ੁੱਧ ਅਤੇ ਮਿਲਾਵਟੀ ਉਤਪਾਦਾਂ ਵਿਚ ਆਸਾਨੀ ਨਾਲ ਫ਼ਰਕ ਨਹੀਂ ਲੱਭ ਸਕਦੇ | ਮਿਲਾਵਟੀ ਪਦਾਰਥ ਤਿਆਰ ਕਰਨ ਵਾਲੇ ਤੇ ਵਿਕਰੇਤਾ ਵੱਧ ਮੁਨਾਫ਼ੇ ਨੂੰ ਤਰਜੀਹ ਦਿੰਦੇ ਹਨ, ਜਿਸ ਨੂੰ ਲੈ ਕੇ ਬਾਜ਼ਾਰਾਂ ਵਿਚ ਖਪਤਕਾਰਾਂ ਨੂੰ ਅਨਜਾਣੇ ਵਿਚ ਸਮਝੌਤਾ ਕੀਤੇ ਭੋਜਨ ਨੂੰ ਖ਼ਰੀਦਣ ਵੱਲ ਲੈ ਜਾਂਦਾ ਹੈ | ਮਿਲਾਵਟੀ ਖਾਧ ਪਦਾਰਥਾਂ ਨੂੰ ਖਾਣ ਨਾਲ ਸਿਹਤ 'ਤੇ ਤੁਰੰਤ ਪ੍ਰਭਾਵ ਨਹੀਂ ਪੈਂਦਾ, ਸਗੋਂ ਇਹ ਮਿੱਠੇ ਜ਼ਹਿਰ ਵਾਂਗ ਅਸਰ ਕਰਦੇ ਹਨ, ਜਿਸ ਕਰਕੇ ਬਹੁਤੇ ਲੋਕ ਪ੍ਰਵਾਹ ਨਹੀਂ ਕਰਦੇ, ਪਰ ਅਜਿਹੇ ਪਦਾਰਥਾਂ ਦੇ ਖਾਣ ਨਾਲ ਕੈਂਸਰ, ਕਾਲਾ ਪੀਲੀਆ, ਦਿਲ, ਗੁਰਦੇ, ਲੀਵਰ ਆ ਰਹੇ ਨੇ ਭਿਆਨਕ ਬਿਮਾਰੀਆਂ ਦੀ ਚਪੇਟ 'ਚ ਆ ਰਹੇ ਹਨ | ਮਾਹਿਰਾਂ ਦਾ ਮੰਨਣਾ ਜੇਕਰ ਮਿਲਾਵਟ ਖੋਰੀ ਦਾ ਰੁਝਾਨ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ 10-11 ਸਾਲਾਂ ਵਿਚ 85 ਤੋਂ 90% ਲੋਕ ਨਾ-ਮੁਰਾਦ ਬਿਮਾਰੀਆਂ ਤੋਂ ਪੀੜਤ ਹੋਣਗੇ |
ਕੀ ਕਹਿਣਾ ਹੈ ਸ਼ੁੱਧ ਸਾਮਾਨ ਵੇਚਣ ਵਾਲੇ ਦੁਕਾਨਦਾਰ ਦਾ-
ਜਦੋਂ ਮਿਲਾਵਟ ਖੋਰੀ 'ਤੇ ਕਾਬੂ ਪਾਉਣ ਲਈ ਆਮ ਲੋਕਾਂ ਦੇ ਰਵੱਈਏ ਬਾਰੇ ਜਾਣਨ ਲਈ ਧਾਂਦਰਾ ਸੜਕ ਸਥਿਤ ਰਾਣੂ ਡੇਅਰੀ ਦੇ ਮਾਲਕ ਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸ਼ੁਧ ਸਾਮਾਨ ਵੇਚਣ ਵਿਚ ਵਿਸ਼ਵਾਸ ਰੱਖਦੇ ਹਨ, ਪਰ ਗਾਹਕ ਕੀਮਤ ਦੇਣ ਤੋਂ ਭੱਜਦੇ ਹਨ | ਉਹ ਦਹੀਂ 100 ਰੁਪਏ ਪ੍ਰਤੀ ਕਿੱਲੋ, ਪਨੀਰ 420 ਰੁਪਏ, ਦੁੱਧ 75 ਰੁਪਏ ਪ੍ਰਤੀ ਕਿੱਲੋ ਵੇਚਦੇ ਹਨ, ਜਦ ਕਿ ਹੋਰ ਦੁਕਾਨਦਾਰ ਦਹੀਂ 80 ਰੁਪਏ ਤੇ ਪਨੀਰ 400 ਰੁਪਏ ਵੇਚ ਰਹੇ ਹਨ, ਜਿਸ ਨੂੰ ਲੈ ਕੇ ਗਾਹਕਾਂ ਨੂੰ ਉਨ੍ਹਾਂ ਪ੍ਰਤੀ ਵੱਧ ਕੀਮਤ 'ਤੇ ਸਮਾਨ ਵੇਚਣ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ |
ਕੀ ਕਹਿਣਾ ਹੈ ਸਮਾਜ ਸੇਵੀ ਗੁਰਮੀਤ ਸਿੰਘ ਦੋਲੋਂ ਦਾ
ਉੱਘੇ ਸਮਾਜ ਸੇਵੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਰਸਾ ਸੰਭਾਲ ਮੰਚ ਦੇ ਚੇਅਰਮੈਨ ਗੁਰਮੀਤ ਸਿੰਘ ਦੋਲੋਂ ਦਾ ਕਹਿਣਾ ਹੈ ਕਿ ਮਿਲਾਵਟੀ ਖਾਧ ਪਦਾਰਥ ਇਕ ਮਿੱਠਾ ਜ਼ਹਿਰ ਹੈ, ਜਿਸ ਨਾਲ ਨਾਮੁਰਾਦ ਬਿਮਾਰੀਆਂ ਧੀਮੀ ਗਤੀ ਨਾਲ ਲੋਕਾਂ ਨੂੰ ਆਪਣੀ ਗਿ੍ਫ਼ਤ 'ਚ ਲੈਂਦੀਆਂ ਹਨ | ਇਸ ਲਈ ਸਰਕਾਰਾਂ ਨੂੰ ਫ਼ੌਰੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਮਿਲਾਵਟ ਖੋਰ ਲੋਕਾਂ ਪ੍ਰਤੀ ਸਖ਼ਤ ਰੁੱਖ ਅਖ਼ਤਿਆਰ ਕਰਕੇੇ ਸਖ਼ਤ ਸਜਾਵਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ | ਇਸ ਤੋਂ ਇਲਾਵਾ ਸਰਕਾਰਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਖੁਦ ਨੂੰ ਇਸ ਨੇਕ ਕਾਰਜ ਲਈ ਆਪਣੇ ਘਰ ਤੋਂ ਪਹਿਲ ਕਦਮੀ ਕਰਦੇ ਹੋਏ ਸ਼ੁਰੂਆਤ ਕਰਨੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਛੇਤੀ ਤੇ ਸਸਤਾ ਨਿਆਂ ਪ੍ਰਾਪਤ ਕਰਨ ਲਈ ਸਥਾਈ ਲੋਕ ਅਦਾਲਤ ਦਾ ਲਿਆ ਜਾਵੇ ਲਾਭ– ਜੱਜ ਹਰਪ੍ਰੀਤ ਕÏਰ ਰੰਧਾਵਾ <br/>
Ad Position 24