04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੀਸੂ ਦੇ ਪ੍ਰਧਾਨ ਆਹੂਜਾ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਸਾਹਮਣੇ ਐਮ. ਐਸ. ਐਮ. ਈ. ਦੀਆਂ ਮੁੱਖ ਸਮੱਸਿਆਵਾਂ ਉਠਾਈਆਂ <br/>

Ad Position 21
No active advertisement
ਸੀਸੂ ਦੇ ਪ੍ਰਧਾਨ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਐਮ.ਐਸ.ਐਮ.ਈ. ਦੀਆਂ ਮੁੱਖ ਸਮੱਸਿਆਵਾਂ ਨੂੰ ਲੈ ਕੇ ਮੁਲਾਕਾਤ ਕਰਨ ਉਪਰੰਤ ਤਸਵੀਰ ਕਰਵਾਉਂਦੇ ਹੋਏ | ਅਜੀਤ ਤਸਵੀਰ <br/> 10-06-2026
ਲੁਧਿਆਣਾ, 9 ਜੂਨ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਭਾਰਤ ਆਡਿਓਗਿਕ ਵਿਕਾਸ ਯੋਜਨਾ ਪੋਰਟਲ ਦੇ ਲਾਂਚ ਦਾ ਸਵਾਗਤ ਕੀਤਾ ਹੈ, ਜਿਸ ਦਾ ਉਦਘਾਟਨ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੁਆਰਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ 33,660 ਕਰੋੜ ਦੇ ਖਰਚੇ ਨਾਲ ਸਮਰਥਤ ਇਸ ਮਹੱਤਵਾਕਾਂਸ਼ੀ ਪਹਿਲਕਦਮੀ ਦਾ ਉਦੇਸ਼ ਅਗਲੇ ਛੇ ਸਾਲਾਂ ਵਿਚ ਭਾਰਤ ਭਰ ਵਿਚ 100 ਨਿਵੇਸ਼-ਤਿਆਰ ਉਦਯੋਗਿਕ ਪਾਰਕ ਸਥਾਪਤ ਕਰਨਾ ਹੈ, ਜਿਸ ਵਿਚ ਵਿਸ਼ਵ ਪੱਧਰੀ ਪਲੱਗ-ਐਂਡ-ਪਲੇ ਬੁਨਿਆਦੀ ਢਾਂਚਾ ਦੇ ਨਾਲ-ਨਾਲ ਏਕੀਕਰਿਤ ਵਰਕਰ ਰਿਹਾਇਸ਼ ਸਹੂਲਤਾਂ ਸ਼ਾਮਿਲ ਹਨ | ਲਾਂਚ ਸਮਾਗਮ ਵਿਚ ਸੀਸੂ ਦੀ ਨੁਮਾਇੰਦਗੀ ਕਰਦੇ ਹੋਏ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਇੰਟਰਐਕਟਿਵ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਐਮ.ਐਸ.ਐਮ.ਈ. ਸੈਕਟਰ ਵਲੋਂ ਕਈ ਮਹੱਤਵਪੂਰਨ ਸਮੱਸਿਆਵਾਂ ਉਜਾਗਰ ਕੀਤੀਆਂ ਅਤੇ ਸੁਝਾਅ ਵੀ ਦਿੱਤੇ | ਆਹੂਜਾ ਨੇ ਜ਼ੋਰ ਦੇ ਕੇ ਕਿਹਾ ਕਿ ਐਮ.ਐਸ.ਐਮ.ਈਜ਼ ਲਈ ਜ਼ਮੀਨ ਦੀ ਕੀਮਤ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਖਾਸ ਕਰਕੇ ਲੁਧਿਆਣਾ ਵਿਚ ਉਦਯੋਗਿਕ ਜ਼ਮੀਨ ਦੀਆਂ ਕੀਮਤਾਂ ਕਾਫ਼ੀ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਛੋਟੇ ਅਤੇ ਦਰਮਿਆਨੇ ਉਦਮਾਂ ਲਈ ਵਿਸਥਾਰ ਕਰਨਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਐਮ.ਐਸ.ਐਮ.ਈਜ਼ ਨੂੰ ਵੱਡੇ ਪੱਧਰ ਦੇ ਉਦਯੋਗਾਂ ਦੇ ਮੁਕਾਬਲੇ ਰਿਆਇਤੀ ਦਰਾਂ 'ਤੇ ਜ਼ਮੀਨ ਅਲਾਟ ਕੀਤੀ ਜਾਵੇ ਤਾਂ ਜੋ ਸਮਾਵੇਸ਼ੀ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ | ਇਹ ਯੋਜਨਾ ਐਮ.ਐਸ.ਐਮ.ਈਜ਼ ਲਈ ਬਹੁਤ ਲਾਭਦਾਇਕ ਹੋਵੇਗੀ, ਖਾਸ ਕਰਕੇ ਜਿਨ੍ਹਾਂ ਨੂੰ ਜ਼ਮੀਨ ਦੇ ਛੋਟੇ ਹਿੱਸਿਆਂ ਦੀ ਲੋੜ ਹੁੰਦੀ ਹੈ | ਉਨ੍ਹਾਂ ਅੱਗੇ ਸੁਝਾਅ ਦਿੱਤਾ ਕਿ ਸਰਕਾਰ ਦੀ 'ਇਕ ਜ਼ਿਲ੍ਹਾ, ਇਕ ਉਤਪਾਦ ਪਹਿਲਕਦਮੀ' ਨੂੰ ਨੇੜਿਉਂ ਜੋੜਿਆ ਜਾਣਾ ਚਾਹੀਦਾ ਹੈ, ਜਿਸ ਨਾਲ ਮੁਕਾਬਲੇਬਾਜ਼ੀ ਵਿਚ ਸੁਧਾਰ ਹੋਵੇਗਾ ਅਤੇ ਸਥਾਨਕ ਸਮੂਹਾਂ ਲਈ ਵਧੇਰੇ ਆਰਥਿਕ ਲਾਭ ਪੈਦਾ ਹੋਣਗੇ | ਉਨ•ਾਂ ਜ਼ੋਰ ਦੇ ਕੇ ਕਿਹਾ ਕਿ ਉਚ-ਤਕਨਾਲੋਜੀ ਅਤੇ ਭਵਿੱਖ ਲਈ ਤਿਆਰ ਉਦਯੋਗਾਂ ਨੂੰ ਜ਼ਮੀਨ ਅਲਾਟਮੈਂਟ ਵਿਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਦੇਸ਼ ਵਿਚ ਉਨਤ ਨਿਰਮਾਣ ਅਤੇ ਤਕਨੀਕੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਯੋਗੀ ਦਰਾਂ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਾਸੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ-ਖਾਲਸਾ, ਲੀਲ <br/> ਅਗਲੀ ਖ਼ਬਰ ਬਾੜੇਵਾਲ ਨੇ ਹਲਕਾ ਗਿੱਲ ਅੰਦਰ ਨੁੱਕੜ ਮੀਟਿੰਗਾਂ 'ਚ ਲਿਆਂਦੀ ਤੇਜ਼ੀ ਕਿਹਾ, ਜੇ ਪੰਜਾਬ ਨੂੰ ਮੁੜ ਹੱਸਦਾ ਵੱਸਦਾ ਦੇਖਣ...
Ad Position 24