26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਿਗਮ ਅਧਿਕਾਰੀ ਨੂੰ ਕੌਂਸਲਰ ਵਲੋਂ ਥੱਪੜ ਮਾਰਨ ਦੇ ਦੋਸ਼ਾਂ ਨਾਲ ਮੱਚਿਆ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕੰਮਕਾਜ ਨੰੂ ਲੈਕੇ ਵਿਰੋਧੀ ਧਿਰ ਦੇ ਆਗੂਆਂ ਵਲੋਂ ਅਕਸਰ ਅਧਿਕਾਰੀਆਂ 'ਤੇ ਲਾਪਰਵਾਹੀ ਅਤੇ ਲੋਕ ਹਿਤ ਦੇ ਕੰਮ ਨਾ ਕਰਨ ਦੇ ਦੋਸ਼ ਲਗਾਏ ਜਾਂਦੇ ਹਨ | ਬੁੱਧਵਾਰ ਨੰੂ ਨਿਗਮ ਦੇ ਜ਼ੋਨ ਬੀ. ਦਫ਼ਤਰ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ, ਜਿੱਥੇ ਵਾਰਡ ਨੰਬਰ 20 ਦੇ ਕੌਂਸਲਰ ਚਤਰਵੀਰ ਸਿੰਘ, ਕਮਲ ਅਰੋੜਾ ਵਲੋਂ ਐਸ.ਈ. ਪ੍ਰਵੀਨ ਸਿੰਗਲਾ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਦੋਸ਼ ਲੱਗੇ ਹਨ | ਇਸ ਘਟਨਾ ਤੋ ਬਾਅਦ ਜ਼ੋਨ ਬੀ. ਦਫ਼ਤਰ ਵਿਚ ਹਲਚਲ ਵਾਲਾ ਮਾਹੌਲ ਬਣ ਗਿਆ ਅਤੇ ਮਾਮਲਾ ਸ਼ਹਿਰ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ | ਜਾਣਕਾਰੀ ਅਨੁਸਾਰ ਵਾਰਡ ਨੰਬਰ 20 ਵਿਚ ਇਕ ਸੜਕ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ | ਇਸ ਸਬੰਧੀ ਕੌਂਸਲਰ ਕਮਲ ਅਰੋੜਾ ਵਲੋਂ ਕੀ ਵਾਰ ਐਸ.ਈ. ਪਰਵੀਨ ਸਿੰਗਲਾ ਨਾਲ ਮੁਲਾਕਾਤ ਕਰਤੇ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਸੀ | ਕੌਂਸਲਰ ਦਾ ਦੋਸ਼ ਹੈ ਕਿ ਕਈ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਸੜਕ ਦੀ ਮੁਰੰਮਤ ਨਹੀਂ ਕਰਵਾਈ ਗਈ | ਕੌਂਸਲਰ ਚਤਰਵੀਰ ਸਿੰਘ ਕਮਲ ਅਰੋੜਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਬੁੱਧਵਾਰ ਸਵੇਰੇ ਉਕਤ ਮਾਮਲਾ ਸਬੰਧੀ ਐਸ.ਈ. ਪ੍ਰਵੀਨ ਸਿੰਗਲਾ ਨੰੂ ਮਿਲਣ ਲਈ ਗਏ ਸਨ ਅਤੇ ਸੜਕ ਦਾ ਕੰਮ ਨਾ ਹੋਣ 'ਤੇ ਰੋਸ ਜ਼ਾਹਿਰ ਕੀਤਾ ਸੀ | ਸੂਤਰਾਂ ਮੁਤਾਬਿਕ ਇਸ ਦੌਰਾਨ ਕੌਂਸਲਰ ਅਤੇ ਐਸ.ਈ. ਪ੍ਰਵੀਨ ਸਿੰਗਲਾ ਵਿਚਾਲੇ ਤਿੱਖੀ ਬਹਿਸ ਹੋ ਗਈ, ਜਿਸ ਤੋਂ ਬਾਅਦ ਕਥਿਤ ਤੌਰ 'ਤੇ ਕੌਂਸਲਰ ਵਲੋਂ ਅਧਿਕਾਰੀ ਨੰੂ ਥੱਪੜ ਮਾਰੇ ਗਏ | ਘਟਨਾ ਤੋਂ ਬਾਅਦ ਐਸ.ਈ. ਪ੍ਰਵੀਨ ਸਿੰਗਲਾ ਬਿਨਾ ਆਪਣਾ ਪੱਖ ਰੱਖੇ ਜ਼ੋਨ ਬੀ ਦਫ਼ਤਰ ਤੋਂ ਚਲੇ ਗਏ | ਇਸ ਮਾਮਲੇ ਸਬੰਧੀ ਐਸ.ਈ. ਪ੍ਰਵੀਨ ਸਿੰਗਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਉਥੇ ਹੀ ਜ਼ੋਨ ਬੀ. ਦੋ ਜ਼ੋਨਲ ਕਮਿਸ਼ਨਰ ਨਾਲ ਵੀ ਸੰਪਰਕ ਨਹੀਂ ਹੋ ਸਕਿਆ | ਘਟਨਾ ਤੋ ਬਾਅਦ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਚਰਚਾਵਾਂ ਦਾ ਦੌਰ ਜਾਰੀ ਹੈ ਅਤੇ ਲੋਕਾਂ ਵਿਚ ਵੀ ਇਸ ਮਾਮਲੇ ਨੰੂ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ | ਹਾਲਾਂਕਿ ਘਟਨਾ ਦੀ ਅਧਿਕਾਰਕ ਪੁਸ਼ਟੀ ਜਾ ਪ੍ਰਸ਼ਾਸਨ ਵਲੋਂ ਕਈ ਬਿਆਨ ਸਾਹਮਣੇ ਨਹੀਂ ਆਇਆ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਕਿਸਾਨ ਕਲੱਬ 'ਚ ਕਿਸਾਨ ਬੀਬੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Ad Position 24