26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫੋਰਟਿਸ ਲੁਧਿਆਣਾ ਵਲੋਂ ਵਧੀ ਹੋਈ ਪ੍ਰੋਸਟੇਟ ਗ੍ਰੰਥੀ ਲਈ ਆਧੁਨਿਕ ਰੇਜ਼ੂਮ ਥੈਰੇਪੀ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਤਰਲੋਚਨ ਸਿੰਘ ਸੋਢੀ)-ਆਪਣੀਆਂ ਅਧੁਨਿਕ ਯੂਰੋਲੋਜੀ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਫੋਰਟਿਸ ਹਸਪਤਾਲ ਲੁਧਿਆਣਾ ਨੇ ਵਧੀ ਹੋਈ ਪ੍ਰੋਸਟੇਟ ਗ੍ਰੰਥੀ ਦੀ ਸਮੱਸਿਆ ਨਾਲ ਪੀੜਤ ਮਰਦਾਂ ਲਈ ਰੇਜ਼ੂਮ ਥੈਰੇਪੀ ਦੀ ਸ਼ੁਰੂਆਤ ਕੀਤੀ ਹੈ¢ ਇਹ ਨਵੀਂ ਇਲਾਜ ਸਹੂਲਤ ਹੁਣ ਫੋਰਟਿਸ ਹਸਪਤਾਲ, ਲੁਧਿਆਣਾ (ਮਾਲ ਰੋਡ) ਅਤੇ ਫੋਰਟਿਸ ਹਸਪਤਾਲ, ਲੁਧਿਆਣਾ (ਚੰਡੀਗੜ੍ਹ ਰੋਡ) ਦੋਵੇਂ ਇਕਾਈਆਂ ਵਿੱਚ ਉਪਲਬਧ ਹੈ¢ ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ ਉਮਰ ਦੇ ਨਾਲ ਹੋਣ ਵਾਲੀ ਇੱਕ ਆਮ ਸਮੱਸਿਆ ਹੈ, ਜੋ ਕਈ ਮਰਦਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਨ੍ਹਾਂ ਦੀ ਜੀਵਨ ਗੁਣਵੱਤਾ 'ਤੇ ਅਸਰ ਪਾ ਸਕਦੀ ਹੈ¢ ਇਸ ਦੇ ਲੱਛਣਾਂ ਵਿੱਚ ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ਦਾ ਕਮਜ਼ੋਰ ਪ੍ਰਵਾਹ, ਪਿਸ਼ਾਬ ਕਰਨ ਵਿੱਚ ਦਿੱਕਤ, ਰਾਤ ਨੂੰ ਕਈ ਵਾਰ ਪਿਸ਼ਾਬ ਲਈ ਉੱਠਣਾ ਅਤੇ ਮੂਤਰਾਸ਼ੇ ਦੇ ਪੂਰੀ ਤਰ੍ਹਾਂ ਖਾਲੀ ਨਾ ਹੋਣ ਦੀ ਭਾਵਨਾ ਸ਼ਾਮਿਲ ਹੈ¢ ਰੇਜ਼ੂਮ ਥੈਰੇਪੀ ਵਿੱਚ ਭਾਫ਼ ਦੀ ਕੁਦਰਤੀ ਊਰਜਾ ਦੀ ਵਰਤੋਂ ਕਰਕੇ ਪ੍ਰੋਸਟੇਟ ਦੇ ਵਧੇ ਹੋਏ ਹਿੱਸੇ ਨੂੰ ਛੋਟਾ ਕੀਤਾ ਜਾਂਦਾ ਹੈ, ਜੋ ਪਿਸ਼ਾਬ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦਾ ਹੈ¢ ਇਸ ਪ੍ਰਕਿਰਿਆ ਦÏਰਾਨ ਨਿਯੰਤਰਿਤ ਭਾਫ਼ ਨੂੰ ਸਿੱਧਾ ਪ੍ਰਭਾਵਿਤ ਹਿੱਸੇ ਵਿੱਚ ਪਹੁੰਚਾਇਆ ਜਾਂਦਾ ਹੈ, ਜਿਸ ਨਾਲ ਵਾਧੂ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ¢ ਸਮੇਂ ਦੇ ਨਾਲ ਸਰੀਰ ਇਨ੍ਹਾਂ ਕੋਸ਼ਿਕਾਵਾਂ ਨੂੰ ਕੁਦਰਤੀ ਤÏਰ 'ਤੇ ਸੋਖ ਲੈਂਦਾ ਹੈ, ਜਿਸ ਨਾਲ ਪਿਸ਼ਾਬ ਦਾ ਪ੍ਰਭਾਹ ਸੁਧਰਦਾ ਹੈ ਅਤੇ ਮਰੀਜ਼ ਨੂੰ ਰਾਹਤ ਮਿਲਦੀ ਹੈ¢ ਇਹ ਪ੍ਰਕਿਰਿਆ ਆਮ ਤੌਰ 'ਤੇ ਕੁਝ ਹੀ ਮਿੰਟਾਂ ਵਿੱਚ ਪੂਰੀ ਹੋ ਜਾਂਦੀ ਹੈ ਅਤੇ ਡੇਅ-ਕੇਅਰ ਇਲਾਜ ਵਜੋਂ ਕੀਤੀ ਜਾਂਦੀ ਹੈ, ਜਿਸ ਕਾਰਨ ਮਰੀਜ਼ ਉਸੇ ਦਿਨ ਘਰ ਵਾਪਸ ਜਾ ਸਕਦਾ ਹੈ¢ ਇਹ ਖ਼ਾਸ ਤÏਰ 'ਤੇ ਉਨ੍ਹਾਂ ਮਰੀਜ਼ਾਂ ਲਈ ਲਾਭਕਾਰੀ ਹੈ ਜੋ ਪ੍ਰੋਸਟੇਟ ਵਧਣ ਦੀ ਸਮੱਸਿਆ ਨਾਲ ਪ੍ਰੇਸ਼ਾਨ ਹਨ ਅਤੇ ਵੱਡੀ ਸਰਜਰੀ ਤੋਂ ਬਚਣਾ ਚਾਹੁੰਦੇ ਹਨ¢ ਇਸ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਡਾ. ਅਰਵਿੰਦ ਗੋਯਲ, ਡਾਇਰੈਕਟਰ, ਯੂਰੋਲੋਜੀ, ਫੋਰਟਿਸ ਹਸਪਤਾਲ ਲੁਧਿਆਣਾ ਨੇ ਕਿਹਾ ਕਿ ਕਈ ਮਰਦ ਪਿਸ਼ਾਬ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਉਮਰ ਦਾ ਆਮ ਹਿੱਸਾ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ¢ ਪਰ ਜੇ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਜ਼ਾਨਾ ਜੀਵਨ, ਨੀਂਦ ਅਤੇ ਸਮੁੱਚੀ ਸਿਹਤ ??ਤੇ ਅਸਰ ਪਾ ਸਕਦੀ ਹੈ¢ ਰੇਜ਼ੂਮ ਥੈਰੇਪੀ ਇੱਕ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਆਧੁਨਿਕ ਇਲਾਜ ਦਾ ਵਿਕਲਪ ਹੈ, ਜਿਸ ਨਾਲ ਵੱਡੀ ਸਰਜਰੀ ਦੀ ਲੋੜ ਤੋਂ ਬਚਿਆ ਜਾ ਸਕਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਉਪ-ਕੁਲਪਤੀ ਨੇ ਨਿਯੁਕਤ ਕੀਤੇ ਗਏ ਮੱਛੀ ਪਾਲਣ ਅਧਿਕਾਰੀਆਂ ਨੂੰ ਦਿੱਤੀ ਵਧਾਈ <br/> ਅਗਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ 'ਚ 2 ਮੌਤਾਂ <br/>
Ad Position 24