12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕਦੋਂ ਰੁਕੇਗੀ ਬਾਲ ਮਜ਼ਦੂਰੀ? <br/>

Ad Position 21
No active advertisement
ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਜਸਵਿੰਦਰ ਸਿੰਘ)-ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੇ ਅੰਕੜਿਆਂ ਮੁਤਾਬਿਕ ਪੂਰੀ ਦੁਨੀਆ ਦੇ ਵਿਚ ਲਗਭਗ 138 ਮਿਲੀਅਨ ਬੱਚੇ ਬਾਲ ਮਜ਼ਦੂਰੀ ਕਰ ਰਹੇ ਹਨ, ਜਿਨ੍ਹਾਂ 'ਚ ਲਗਭਗ 58 ਮਿਲੀਅਨ ਬੱਚੇ ਖ਼ਤਰਨਾਕ ਥਾਵਾਂ 'ਤੇ ਕੰਮ ਕਰਦੇ ਹਨ | ਭਾਰਤ ਸਰਕਾਰ ਦੇ ਬਾਲ ਅਤੇ ਕਿਸ਼ੋਰ ਮਜ਼ਦੂਰੀ (ਮਨਾਹੀ ਅਤੇ ਨਿਯਮ) ਐਕਟ, 1986 ਮੁਤਾਬਿਕ 14 ਸਾਲ ਤੋਂ ਘੱਟ ਉਮਰ ਕਿਸੇ ਵੀ ਉਦਯੋਗ, ਦੁਕਾਨ, ਢਾਬੇ ਜਾਂ ਘਰ ਵਿਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ (ਅਪਰਾਧ) ਹੈ | 14 ਤੋਂ 18 ਸਾਲ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਖ਼ਤਰਨਾਕ ਕੰਮ ਜਿਵੇਂ ਕਿ ਫ਼ੈਕਟਰੀਆਂ, ਖ਼ਾਨਾਂ ਜਾਂ ਕੈਮੀਕਲ ਵਾਲੀਆਂ ਥਾਵਾਂ 'ਤੇ ਰੱਖਣ ਦੀ ਮਨਾਹੀ ਹੈ¢ ਕਾਨੂੰਨ ਤੋੜਨ ਵਾਲੇ ਮਾਲਕ ਨੂੰ 6 ਮਹੀਨੇ ਤੋਂ 2 ਸਾਲ ਤੱਕ ਦੀ ਜੇਲ੍ਹ ਅਤੇ 20,000 ਤੋਂ 50,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ¢ ਪੰਜਾਬ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਮੁੜ-ਵਸੇਬੇ ਲਈ ਕਿਰਤ ਵਿਭਾਗ ਫ਼ੈਕਟਰੀਆਂ, ਹੋਟਲਾਂ ਅਤੇ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਉਂਦਾ ਹੈ ¢ ਬਾਲ ਕਲਿਆਣ ਕਮੇਟੀ ਰੈਸਕਿਊ ਕੀਤੇ ਗਏ ਬੱਚਿਆਂ ਦੀ ਦੇਖਭਾਲ, ਪੜ੍ਹਾਈ ਅਤੇ ਸੁਰੱਖਿਆ ਦਾ ਪ੍ਰਬੰਧ ਕਰਦੀ ਹੈ ¢ ਪੰਜਾਬ ਪੁਲਿਸ (ਮਹਿਲਾ ਅਤੇ ਬਾਲ ਸੁਰੱਖਿਆ ਵਿੰਗ) ਪੁਲਿਸ ਦੀ ਵਿਸ਼ੇਸ਼ ਟੀਮ ਬਾਲ ਤਸਕਰੀ ਅਤੇ ਜ਼ਬਰਦਸਤੀ ਮਜ਼ਦੂਰੀ ਕਰਵਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਦੀ ਹੈ, ਪਰ ਇਹ ਸਭ ਦੇ ਬਾਵਜੂਦ ਸੂਬੇ ਦੇ ਵਿਚ ਬਾਲ ਮਜ਼ਦੂਰੀ ਖੁੱਲੇ੍ਹ ਆਮ ਹੋ ਰਹੀ ਹੈ¢ ਜੇਕਰ ਮਹਾਂਨਗਰ ਦੀ ਗੱਲ ਕਰੀਏ ਤਾਂ ਮਹਾਂਨਗਰ ਦੇ ਵਿਚ ਛੋਟੀਆਂ ਦੁਕਾਨਾਂ, ਫੁੱਟਪਾਥਾਂ, ਰੇਹੜੀਆਂ, ਹੋਟਲਾਂ, ਫ਼ੈਕਟਰੀਆਂ ਆਦਿ ਥਾਵਾਂ 'ਤੇ ਬਾਲ ਮਜ਼ਦੂਰੀ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ | ਕਈ ਬੱਚੇ ਤਾਂ ਉਨ੍ਹਾਂ ਰੇਹੜੀਆਂ ਫੜੀਆਂ 'ਤੇ ਕੰਮ ਕਰ ਰਹੇ ਹਨ ਜੋ ਕਿ ਸੜਕ ਦੇ ਉੱਪਰ ਲੱਗੀਆਂ ਹੋਈਆਂ ਹਨ, ਜਿੱਥੇ ਕਿ ਕਿਸੇ ਵੇਲੇ ਵੀ ਦੁਰਘਟਨਾ ਵਾਪਰ ਸਕਦੀ ਹੈ | ਬਾਲ ਮਜ਼ਦੂਰੀ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਕਾਨੂੰਨ ਵੀ ਵੱਖ-ਵੱਖ ਹਨ¢ ਕਿਰਤ ਵਿਭਾਗ ਦੇ ਮੁਤਾਬਿਕ ਜੇਕਰ 14 ਸਾਲ ਤੋਂ ਵੱਧ ਉਮਰ ਦੇ ਬੱਚੇ ਬਾਰੇ ਕਿਰਤ ਵਿਭਾਗ ਵਿਚ ਜਾਣਕਾਰੀ ਦਿੱਤੀ ਹੋਵੇ ਤਾਂ ਉਹ ਕੰਮ ਕਰ ਸਕਦਾ ਹੈ ਜਦਕਿ ਸਮਾਜਿਕ ਸੁਰੱਖਿਆ ਅÏਰਤ ਅਤੇ ਬੱਚੇ ਵਿਭਾਗ ਮੁਤਾਬਿਕ 18 ਸਾਲ ਤੋਂ ਘੱਟ ਉਮਰ ਦਾ ਬੱਚਾ ਕੰਮ ਕਰ ਹੀ ਨਹੀਂ ਸਕਦਾ ¢ ਮਿਲੀ ਜਾਣਕਾਰੀ ਦੇ ਮੁਤਾਬਿਕ ਬੱਚਾ ਸਕੂਲ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਘਰ ਦੇ ਕੰਮਾਂ ਅਤੇ ਖੇਤੀਬਾੜੀ ਦੇ ਵਿਚ ਹੱਥ ਵਟਾ ਸਕਦਾ ਹੈ ¢ ਬਸ਼ਰਤੇ ਕਿ ਉਹ ਕੰਮ ਖ਼ਤਰਨਾਕ ਨਾ ਹੋਵੇ ¢ ਇਨ੍ਹਾਂ ਵੱਖ-ਵੱਖ ਨਿਯਮਾਂ ਕਾਰਨ ਕਈ ਕਾਰੋਬਾਰੀ ਅਤੇ ਮਾਪੇ ਬੱਚਿਆਂ ਕੋਲੋਂ ਬਾਲ ਮਜ਼ਦੂਰੀ ਕਰਵਾ ਰਹੇ ਹਨ ¢ ਬਾਲ ਮਜ਼ਦੂਰੀ ਰੋਕਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਦੋਂ ਡੀ.ਸੀ.ਪੀ.ਓ. ਰਸ਼ਮੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਤੇ ਤਿੰਨ ਦਿਨਾਂ ਦÏਰਾਨ ਉਨ੍ਹਾਂ ਵਲੋਂ 33 ਬੱਚੇ ਬਾਲ ਮਜ਼ਦੂਰੀ ਦÏਰਾਨ ਛੁਡਵਾਏ ਗਏ ਹਨ ¢ ਵੱਖ-ਵੱਖ ਵਿਭਾਗਾਂ ਵਲੋਂ ਇਹ ਹਫ਼ਤਾ ਬਾਲ ਮਜ਼ਦੂਰੀ ਰੋਕਣ ਵਾਸਤੇ ਮਨਾਇਆ ਜਾ ਰਿਹਾ ¢ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਬਾਲ ਮਜ਼ਦੂਰੀ ਰੋਕਣ ਵਾਸਤੇ ਇਕ ਹਫ਼ਤਾ ਬਹੁਤ ਹੈ ¢

Ad Position 22
No active advertisement
ਪਿਛਲੀ ਖ਼ਬਰ ਗੈਸ ਕੰਪਨੀ ਦੇ ਕਰਿੰਦੇ ਤੋਂ ਲੁਟੇਰੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ ਅਗਲੀ ਖ਼ਬਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਿਵਲ ਸਰਜਨ ਨੇ ਕੱਸਿਆ ਸ਼ਿਕੰਜਾ <br/>
Ad Position 24