17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੀ. ਏ. ਯੂ. ’ਚ ਦਾਖਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਵਿਚ ਉਮੀਦਵਾਰਾਂ ਨੇ ਉਤਸ਼ਾਹ ਨਾਲ ਲਿਆ ਭਾਗ

Ad Position 21
No active advertisement
ਅਜੀਤ ਡੈਸਕ 15-06-2026

ਲੁਧਿਆਣਾ, 14 ਜੂਨ (ਜਸਵਿੰਦਰ ਸਿੰਘ )-ਪੀ. ਏ. ਯੂ. ਦੇ ਅੰਡਰ ਗਰੈਜੂਏਟ ਅਕਾਦਮਿਕ ਪ੍ਰੋਗਰਾਮਾਂ ਵਿਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਆਯੋਜਿਤ ਕੀਤੀ ਗਈ। ਇਸ ਮੰਤਵ ਲਈ ਬਣਾਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ. ਈ. ਟੀ. ) ‘ਚ ਵਿਦਿਆਰਥੀ ਉਤਸ਼ਾਹ ਨਾਲ ਬੈਠੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਆਈ. ਏ. ਐੱਸ. ਵਲੋਂ ਦਿੱਤੀ ਗਈ ਅਧਿਕਾਰਕ ਜਾਣਕਾਰੀ ਅਨੁਸਾਰ ਇਸ ਟੈਸਟ ਲਈ ਕੁੱਲ 4267 ਉਮੀਦਵਾਰਾਂ ਨੇ ਅਰਜ਼ੀ ਦਿੱਤੀ ਅਤੇ 3703 ਉਮੀਦਵਾਰ ਪੀ. ਏ. ਯੂ. ਵਿਚ ਅਕਾਦਮਿਕ ਸੈਸ਼ਨ 2026-27 ਲਈ ਵੱਖ-ਵੱਖ ਅੰਡਰਗ੍ਰੈਜੁਏਟ ਕੋਰਸਾਂ ਵਿਚ 566 ਸੀਟਾਂ ਲਈ ਪ੍ਰੀਖਿਆ ਵਿਚ ਸ਼ਾਮਿਲ ਹੋਏ। ਇਸ ਤਰ੍ਹਾਂ ਇਸ ਪ੍ਰੀਖਿਆ ਵਿਚ ਕੁੱਲ 87% ਉਮੀਦਵਾਰ ਬੈਠੇ। ਡਾ. ਰਿਸ਼ੀਪਾਲ ਸਿੰਘ ਨੇ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਰਸ਼ ਉਮੀਦਵਾਰਾਂ ਦੀ ਫੀਸਦੀ ਦਰ 46.12 ਸੀ ਅਤੇ ਮਹਿਲਾ ਉਮੀਦਵਾਰਾਂ ਦੀ ਪ੍ਰਤੀਸ਼ਤ ਦਰ 53.88 ਸੀ। ਇਸ ਪ੍ਰੀਖਿਆ ਨੂੰ ਸਫਲਤਾ ਨਾਲ ਸਮਾਪਤ ਕਰਵਾਉਣ ਲਈ 16 ਪ੍ਰੀਖਿਆ ਕੇਂਦਰ ਬਣਾਏ ਗਏ, ਜਿਨ੍ਹਾਂ ‘ਚ 6 ਕੇਂਦਰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਬਣਾਏ ਗਏ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਵਿਸ਼ੇਸ਼ ਹਫ਼ਤਾਵਾਰੀ ਕਥਾ ਤੇ ਕੀਰਤਨ ਸਮਾਗਮ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਸਕੂਲ ਦੀ ਬਦਲੇਗੀ ਨੁਹਾਰ, ਕਮੇਟੀ ਨੇ ਚੁੱਕਿਆ ਸੁਧਾਰ ਦਾ ਬੀੜਾ
Ad Position 24