ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਲੱਖਾਂ ਰੁਪਏ ਮੁੱਲ ਦੇ ਗਿਰਵੀ ਰੱਖੇ ਸੋਨੇ ਦੇ ਗਹਿਣਿਆਂ ਨੂੰ ਖੁਰਦ ਬੁਰਦ ਕਰਨ ਵਾਲੇ ਪਤੀ ਪਤਨੀ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਮਹੰਤ ਨਵਜੋਤ ਵਾਸੀ ਜੈਨ ਕਾਲੋਨੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸੰਬੰਧੀ ਪੁਲਿਸ ਨੇ ਮਨੀਸ਼ ਗਰੋਵਰ, ਉਸ ਦੀ ਪਤਨੀ ਸੋਨੀਆ ਗਰੋਵਰ ਵਾਸੀ ਸ਼ੇਰਪੁਰ ਕਲਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ 20 ਤੋਲੇ ਸੋਨੇ ਦੇ ਗਹਿਣੇ ਉਕਤ ਕਥਿਤ ਦੋਸ਼ੀਆਂ ਪਾਸ ਗਿਰਵੀ ਰੱਖੇ ਸਨ ਅਤੇ ਇਸ ਲਈ ਉਸਨੇ 7 ਲੱਖ 90 ਹਜ਼ਾਰ ਦਾ ਕਰਜ਼ਾ ਲਿਆ ਸੀ। ਕਥਿਤ ਦੋਸ਼ੀਆਂ ਵਲੋਂ ਉਕਤ ਰਕਮ ਵਾਪਸ ਲੈਣ ਤੇ ਹੀ ਉਸਦੇ ਸੋਨੇ ਦੇ ਗਹਿਣੇ ਵਾਪਸ ਨਹੀਂ ਕੀਤੇ ਅਤੇ ਗਹਿਣੇ ਹੜਪ ਲਏ। ਜਿਸ ਤੇ ਸ਼ਿਕਾਇਤ ਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਇਹ ਧਿਆਨ ਵਿਚ ਲਿਆਂਦਾ ਤਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।