07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਢੋਲੇਵਾਲ ਵਿਵਾਦ ’ਚ ਜ਼ਖਮੀ ਭਾਜਪਾ ਦਲਿਤ ਆਗੂ ਵਿੱਕੀ ਸਹੋਤਾ ਦੀ ਹਾਲਤ ਗੰਭੀਰ

Ad Position 21
No active advertisement
ਅਜੀਤ ਡੈਸਕ 20-06-2026

ਲੁਧਿਆਣਾ, 19 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਢੋਲੇਵਾਲ ੳਵਰਬ੍ਰਿਜ ਹੇਠਾਂ ਬਣੀ ਦੁਕਾਨ ਨੂੰ ਲੈਕੇ ਹੋਏ ਵਿਵਾਦ ਦੌਰਾਨ ਜ਼ਖਮੀ ਹੋਏ ਭਾਜਪਾ ਦੇ ਦਲਿਤ ਆਗੂ ਵਿੱਕੀ ਸਹੋਤਾ ਦੀ ਸੀਐਮਸੀ ਹਸਪਤਾਲ ਵਿਚ ਇਲਾਜ ਦੌਰਾਨ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰ ਰਾਕੇਸ਼ ਸਹੋਤਾ ਅਨੁਸਾਰ ਡਾਕਟਰਾਂ ਨੇ ਅਲਟਾਸਾਊਂਡ, ਐਕਸ-ਰੇ ਅਤੇ ਹੋਰ ਜਾਂਚਾਂ ਤੋਂ ਬਾਅਦ ਨੱਕ ਅਤੇ ਮੋਢੇ ‘ਤੇ ਗੰਭੀਰ ਸੱਟਾਂ ਦੀ ਪੁਸ਼ਟੀ ਕੀਤੀ ਹੈ। ਡਾਕਟਰਾਂ ਮੁਤਾਬਕ ਵਿੱਕੀ ਸਹੋਤਾ ਦੀ ਨੱਕ ਦੀ ਸਰਜਰੀ ਸ਼ਨੀਵਾਰ ਨੂੰ ਕੀਤੀ ਜਾਵੇਗੀ। ਜਦਕਿ ਮੋਢੇ ਦੀ ਸਰਜਰੀ ਇਕ ਹਫਤੇ ਬਾਅਦ ਹੋ ਸਕਦੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਢੋਲੇਵਾਲ ੳਵਰਬ੍ਰਿਜ ਹੇਠਾਂ ਬਣੀ ਨਗਰ ਨਿਗਮ ਦੀ ਦੁਕਾਨ ਸਬੰਧੀ ਵਿਵਾਦ ਦੌਰਾਨ ਝੜਪ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਵਿੱਕੀ ਸਹੋਤਾ ਜ਼ਖਮੀ ਹੋ ਗਏ ਸਨ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲਾ ਇਲਾਜ ਦੇਣ ਉਪਰੰਤ ਡਾਕਟਰਾਂ ਨੇ ਹਾਲਤ ਨੂੰ ਦੇਖਦੇ ਹੋਏ ਸੀਐਮਸੀ ਹਸਪਤਾਲ ਰੈਫਰ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਘਟਨਾ ਨੂੰ ਲੈਕੇ ਵੱਖ-ਵੱਖ ਪੱਖਾਂ ਵਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਪਰ ਤੱਥਾਂ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਰਤ ਦੇ ਗਲੇ ‘ਚ ਪਾਈ ਸੋਨੇ ਦੀ ਚੇਨ ਅਤੇ ਨਕਦੀ ਖੋਹ ਕੇ ਆਟੋ ਰਿਕਸ਼ਾ ਲੁਟੇਰਾ ਰੋਹ ਦੇ ਮੈਂਬਰ ਫਰਾਰ ਅਗਲੀ ਖ਼ਬਰ ਵੱਖ-ਵੱਖ ਥਾਵਾਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ
Ad Position 24
No active advertisement