09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵੈਟਰਨਰੀ ਯੂਨੀਵਰਸਿਟੀ ਨੇ ਟੈਡ ਐਕਸ ਗੜਵਾਸੂ ਦੇ ਦੂਜੇ ਐਡੀਸ਼ਨ ਦੀ ਕੀਤੀ ਮੇਜ਼ਬਾਨੀ

Ad Position 21
No active advertisement
ਅਜੀਤ ਡੈਸਕ 22-06-2026


ਲੁਧਿਆਣਾ, 21 ਜੂਨ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਟੈਡ ਐਕਸ ਗੜਵਾਸੂ ਦੇ ਦੂਜੇ ਐਡੀਸ਼ਨ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਗਤੀਵਿਧੀ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਾਲ ਵੀ ਮੇਜ਼ਬਾਨੀ ਕਰਕੇ ਇਤਿਹਾਸ ਰਚਿਆ ਸੀ, ਜੋ ਕਿ ਭਾਰਤ ਵਿਚ ਕਿਸੇ ਵੀ ਵੈਟਰਨਰੀ ਯੂਨੀਵਰਸਿਟੀ ਦੁਆਰਾ ਕਰਵਾਇਆ ਪਹਿਲਾ ਟੈਡ ਐਕਸ ਪ੍ਰੋਗਰਾਮ ਸੀ। ਉਦਘਾਟਨੀ ਐਡੀਸ਼ਨ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਵਰਸਿਟੀ ਨੇ ਇਸ ਦੂਜੇ ਐਡੀਸ਼ਨ ਰਾਹੀਂ ਵਿਦਿਆਰਥੀਆਂ ‘ਚ ਨਵੀਨਤਾ, ਰਚਨਾਤਮਕਤਾ ਅਤੇ ਅਗਵਾਈ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਜਾਰੀ ਰੱਖੀ। ਪ੍ਰਬੰਧਕਾਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਡਾ. ਗਿੱਲ ਨੇ ਕਿਹਾ ਕਿ ਅਜਿਹੇ ਅਨੁਭਵ ਵਿਸ਼ਵ ਪੱਧਰ ’ਤੇ ਸਮਰੱਥ ਅਤੇ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਪੇਸ਼ੇਵਰ ਤਿਆਰ ਕਰਨ ਲਈ ਬਹੁਤ ਜ਼ਰੂਰੀ ਹਨ ਅਤੇ ਅਕਾਦਮਿਕ ਉੱਤਮਤਾ ਤੋਂ ਅੱਗੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਦਾ ਅਨੁਸਾਰੀ ਹੈ। ਟੈਡ ਐਕਸ ਗੜਵਾਸੂ ਦੇ ਪ੍ਰਬੰਧਕ ਅਤੇ ਕਾਲਜ ਆਫ਼ ਐਨੀਮਲ ਬਾਇ�ਟੈਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਵਿਭਿੰਨ ਪੇਸ਼ੇਵਰ ਅਤੇ ਅਕਾਦਮਿਕ ਪਿਛੋਕੜ ਵਾਲੇ 26 ਬੁਲਾਰੇ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੇ ਅਨੁਭਵ, ਵਿਚਾਰ ਅਤੇ ਸੂਝ ਦਰਸ਼ਕਾਂ ਨਾਲ ਸਾਂਝੀ ਕੀਤੀ। ਬੁਲਾਰਿਆਂ ਵਿਚ ਟੀਚਿੰਗ ਫੈਲੋ ਤਰੁਣ ਕਪੂਰ ਅਤੇ ਕਾਲਜ ਆਫ਼ ਐਨੀਮਲ ਬਾਇ�ਟੈਕਨਾਲੋਜੀ ਦੀ ਪਹਿਲੇ ਸਾਲ ਦੀ ਵਿਦਿਆਰਥਣ ਗੁਰਚੇਤਨ ਕੌਰ ਅਤੇ ਗੁਰਨੂਰ ਸਿੰਘ ਭੰਗੂ ਸ਼ਾਮਿਲ ਸਨ। ਇਸ ਸਮਾਗਮ ਵਿਚ ਲਗਭਗ 100 ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਇਸ ਯੂਨੀਵਰਸਿਟੀ ਦੇ ਕਾਲਜਾਂ ਦੇ 32 ਵਿਦਿਆਰਥੀ ਸ਼ਾਮਿਲ ਹਨ। ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿਚ ਰਜਿਸਟਰਾਰ ਡਾ. �ਪਿੰਦਰ ਸਿੰਘ ਅਤੇ ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਸ਼ਾਮਿਲ ਸਨ, ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਬੀਬੀਆਂ ਨੂੰ ਮਿਲੇਗਾ ਵੱਡਾ ਲਾਭ- ਸਰਪੰਚ ਆਲਮਗੀਰ ਅਗਲੀ ਖ਼ਬਰ ਖੇਤੀਬਾੜੀ ਪ੍ਰਸਾਰ ਦੇ ਉੱਘੇ ਮਾਹਿਰ ਡਾ. ਜੇ.ਪੀ. ਸ਼ਰਮਾ ਤੇ ਡਾ. ਰਾਮ ਚੰਦ ਵਲੋਂ ਪੀ.ਏ.ਯੂ. ਦਾ ਦੌਰਾ
Ad Position 24