ਲੁਧਿਆਣਾ, 21 ਜੂਨ (ਡਾ. ਤਰਲੋਚਨ ਸਿੰਘ)-ਸਥਾਨਕ 19 ਪੰਜਾਬ ਬਟਾਲੀਅਨ ਐੱਨ.ਸੀ.ਸੀ. ਲੁਧਿਆਣਾ ਦੇ ਚੱਲ ਰਹੇ ਸੀ.ਏ.ਟੀ.ਸੀ.-60 ਦੌਰਾਨ ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ, ਐੱਸ.ਐੱਮ., ਵੀ.ਐੱਸ.ਐੱਮ., ਗਰੁੱਪ ਕਮਾਂਡਰ ਲੁਧਿਆਣਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਕੈਂਪ 15 ਜੂਨ ਤੋਂ 24 ਜੂਨ ਤੱਕ ਲੱਗ ਰਿਹਾ ਹੈ ਅਤੇ ਕੰਬਾਈਨਡ ਸਾਲਾਨਾ ਸਿਖਲਾਈ ਕੈਂਪ ਪਿਛਲੇ ਦੋ ਦਿਨ ਤੋਂ ਚੱਲ ਰਿਹਾ ਹੈ। ਇਹ ਕੈਂਪ 19 ਪੰਜਾਬ ਬਟਾਲੀਅਨ ਵਲੋਂ ਆਫੀਸੀਏਟਿੰਗ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਅਤੇ ਸੂਬੇਦਾਰ ਮੇਜ਼ਰ ਆਨਰੇਰੀ ਲੈਫਟੀਨੈਂਟ ਸੁਖਦੇਵ ਸਿੰਘ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਵੱਖ ਵੱਖ ਸਕੂਲਾਂ, ਕਾਲਜਾਂ, ਆਈ.ਟੀ.ਆਈ. ਅਤੇ ਯੂਨੀਵਰਸਿਟੀਆਂ ਤੋਂ 476 ਕੈਡਿਟਾਂ ਸਮੇਤ ਇਕ ਸੀ.ਟੀ.�. ਅਤੇ 8 ਏ.ਐੱਨ.�. ਭਾਗ ਲੈ ਰਹੇ ਹਨ। ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ ਨੂੰ ਦੌਰੇ ਦੌਰਾਨ ਕੈਡਿਟਾਂ ਵਲੋਂ ਸ਼ਾਨਦਾਰ ਗਾਰਡ ਆਫ਼ ਆਨਰ ਦਿੱਤਾ ਗਿਆ। ਆਫ਼ੀਸੀਏਟਿੰਗ ਕਮਾਂਡਿੰਗ ਅਫ਼ਸਰ ਨੇ ਕੈਂਪ ਦਫ਼ਤਰ ਵਿਚ ਗਰੁੱਪ ਕਮਾਂਡਰ ਨੂੰ ਕੈਂਪ ਦੇ ਸਿਖਲਾਈ ਪ੍ਰੋਗਰਾਮ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗਰੁੱਪ ਕਮਾਂਡਰ ਬ੍ਰਿਗੇਡੀਅਰ ਚੀਮਾ ਨੇ ਸਿਖਲਾਈ ਖੇਤਰ, ਰਿਹਾਇਸ਼ੀ ਹੋਸਟਲ ਅਤੇ ਮੈੱਸ ਦਾ ਨਿਰੀਖਣ ਕੀਤਾ। ਇਸ ਮੌਕੇ ਬ੍ਰਿਗੇਡੀਅਰ ਚੀਮਾ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨ.ਸੀ.ਸੀ. ਦੇ ਮੁੱਖ ਉਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਰਚਨਾਤਮਕ ਅਤੇ ਆਲੋਚਨਾਤਮਕ ਸੋਚ ਵਿਕਸਿਤ ਕਰਨ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੀਨਤਮ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣ। ਇਸ ਮੌਕੇ ਏ.ਐੱਨ.�. ਕੈਪਟਨ ਤਨਵੀਰ ਸਿੰਘ, ਸਰਕਾਰੀ ਆਈ.ਟੀ.ਆਈ. ਸਮਰਾਲਾ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਮੈਡਲ ਵੀ ਪ੍ਰਦਾਨ ਕੀਤਾ।
ਬ੍ਰਿਗੇਡੀਅਰ ਪਰਮਜੀਤ ਚੀਮਾ ਵਲੋਂ 19 ਪੰਜਾਬ ਬਟਾਲੀਅਨ ਐੱਨ.ਸੀ.ਸੀ. ਦੇ ਚੱਲ ਰਹੇ ਸੀ.ਏ.ਟੀ.ਸੀ.-60 ਦਾ ਦੌਰਾ
ਅਜੀਤ ਡੈਸਕ
22-06-2026