ਲੁਧਿਆਣਾ, 25 ਜੂਨ (ਡਾ. ਤਰਲੋਚਨ ਸਿੰਘ)-ਇਕਾਈ ਮਲਟੀ ਸਪੈਸ਼ਲਿਟੀ ਹਸਪਤਾਲ ਅਤੇ ਇਕਾਈ ਇੰਸਟੀਚਿਊਟ ਆਫ ਯੂਰੋ ਓਨਕੋਲੋਜੀ ਐਂਡ ਰੋਬੋਟਿਕ ਕੈਂਸਰ ਸੈਂਟਰ ਵਲੋਂ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਵਿਖੇ ਇਕ ਸਿਹਤ ਜਾਗਰੂਕਤਾ ਭਾਸ਼ਨ ਕਰਵਾਇਆ ਗਿਆ। ਇਹ ਭਾਸ਼ਨ ਇਕਾਈ ਹਸਪਤਾਲ ਦੇ ਮੁੱਖ ਯੂਰੋਲੋਜਿਸਟ, ਯੂਰੋ-ਓਨਕੋਲੋਜਿਸਟ, ਰੋਬੋਟਿਕ ਅਤੇ ਕਿਡਨੀ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ ਨੇ ਦਿੱਤਾ। ਉਨ੍ਹਾਂ ਨੇ ਗੁਰਦੇ ਦੀ ਪਥਰੀ, ਕਿਡਨੀ ਟਰਾਂਸਪਲਾਂਟ, ਪ੍ਰੋਸਟੇਟ ਅਤੇ ਕਿਡਨੀ ਕੈਂਸਰ ਅਤੇ ਹੋਰ ਪ੍ਰੋਸਟੇਟ ਰੋਗਾਂ ਦੇ ਕਾਰਨਾਂ, ਲੱਛਣਾਂ, ਰੋਕਥਾਮ ਅਤੇ ਆਧੁਨਿਕ ਇਲਾਜ ਦੇ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਔਲਖ ਨੇ ਗੁਰਦੇ ਦੀ ਪਥਰੀ ਅਤੇ ਪ੍ਰੋਸਟੇਟ ਦੇ ਇਲਾਜ ਲਈ ਲੇਜ਼ਰ ਤਕਨੀਕ, ਵੱਖ-ਵੱਖ ਯੂਰੋਲੋਜੀਕਲ ਸਮੱਸਿਆਵਾਂ ਲਈ ਲੈਪ੍ਰੋਸਕੋਪਿਕ ਅਤੇ ਰੋਬੋਟਿਕ ਸਰਜਰੀ ਦੀ ਭੂਮਿਕਾ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਆਪਣੇ ਭਾਸ਼ਣ ਦੌਰਾਨ ਡਾ. ਔਲਖ ਨੇ ਅੰਗ ਦਾਨ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਕ ਬ੍ਰੇਨ-ਡੈਡ ਦਾਤਾ ਆਪਣੇ ਅੰਗਾਂ ਰਾਹੀਂ 8 ਲੋਕਾਂ ਤੱਕ ਦੀ ਜ਼ਿੰਦਗੀ ਬਚਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅੰਗ ਦਾਨ ਦਾ ਸੰਕਲਪ ਲੈਣ ਲਈ ਪ੍ਰੇਰਿਤ ਕੀਤਾ।