07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲਾਡੋਵਾਲ ਚੌਕ ‘ਚ ਤੇਜ਼ ਰਫ਼ਤਾਰ ਟਰਾਲੇ ਨੇ ਮਾਰੀ ਫਾਰਚੂਨਰ ਨੂੰ ਟੱਕਰ,ਪਤੀ- ਪਤਨੀ ਤੇ ਬੱਚੇ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 02-07-2026
ਲਾਡੋਵਾਲ, 1 ਜੁਲਾਈ (ਬਲਬੀਰ ਸਿੰਘ ਰਾਣਾ)- ਲੁਧਿਆਣਾ- ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਚੌਂਕ ਵਿਚ ਇਕ ਤੇਜ਼ ਰਫਤਾਰ ਟਰਾਲਾ ਚਾਲਕ ਨੇ ਆਪਣੇ ਅੱਗੇ ਜਾ ਰਹੀ ਫਾਰਚੂਨਰ ਗੱਡੀ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਨਾਲ ਫਾਰਚੂਨਰ ਸਵਾਰ ਪਤੀ- ਪਤਨੀ ਤੇ ਬੱਚੇ ਜਖਮੀ ਹੋ ਗਏ ਅਤੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆl ਹਾਦਸੇ ਦੀ ਸੂਚਨਾ ਮਿਲਦਿਆਂ ਹੀ ਲਾਡੋਵਾਲ ਪੁਲਿਸ ਮੌਕੇ ਤੇ ਪਹੁੰਚ ਗਈ l ਇਸ ਸਬੰਧੀ ਜਾਂਚ ਅਧਿਕਾਰੀ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਦਾ ਇਕ ਪਰਿਵਾਰ ਜੋ ਸ਼੍ਰੀ ਹੇਮਕੁੰਡ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਠਾਨਕੋਟ ਜਾ ਰਿਹਾ ਸੀ, ਜਦ ਉਹ ਲਾਡੋਵਾਲ ਚੌਂਕ ਵਿਚ ਪੁੱਜੇ ਤਾਂ ਉਨ੍ਹਾਂ ਦੇ ਪਿੱਛੋਂ ਆ ਰਹੇ ਇਕ ਤੇਜ਼ ਰਫਤਾਰ ਟਰਾਲਾ ਚਾਲਕ ਨੇ ਅੱਗੇ ਜਾ ਰਹੀ ਫਾਰਚੂਨਰ ਦੇ ਵਿਚ ਟੱਕਰ ਮਾਰੀ l ਚਾਲਕ ਕੋਲੋਂ ਟਰਾਲਾ ਬੇਕਾਬੂ ਹੋ ਕੇ ਫੁੱਟਪਾਥ ’ਤੇ ਜਾ ਚੜਿਆ ਅਤੇ ਦੂਜੇ ਪਾਸੇ ਚਲਾ ਗਿਆ, ਜਿਸ ਕਰਕੇ ਨੈਸ਼ਨਲ ਹਾਈਵੇਅ ਦੇ ਦੋਹੀਂ ਪਾਸੀ ਲੰਬਾ ਜਾਮ ਲੱਗ ਗਿਆ । ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਟਰਾਲਾ ਚਾਲਕ ਨੂੰ ਕਾਬੂ ਕਰਕੇ ਹਾਈਵੇਅ ਤੇ ਦੋਵੇਂ ਪਾਸੇ ਲੱਗੇ ਭਾਰੀ ਜਾਮ ਨੂੰ ਬੜੀ ਮੁਸ਼ੱਕਤਵਾਦ ਖੋਲਿਆ ਅਤੇ ਮੁੜ ਆਵਾਜਾਈ ਨੂੰ ਬਹਾਲ ਕੀਤਾ । ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਵੱਡੀ ਘਟਨਾ ਵਾਪਰਨ ਤੋਂ ਵੱਡਾ ਬਚਾਅ ਹੋ ਗਿਆ, ਕਿਉਂਕਿ ਲਾਡੋਵਾਲ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਥੋੜੀ ਦੇਰ ਪਹਿਲਾਂ ਹੀ ਸਕੂਲੋਂ ਛੁੱਟੀ ਹੋਈ ਸੀ, ਸਕੂਲ ਦੇ ਜਿਆਦਾਤਰ ਬੱਚੇ ਨੈਸ਼ਨਲ ਹਾਈਵੇ ਨੂੰ ਪੈਦਲ ਤੁਰ ਕੇ ਹੀ ਪਾਰ ਕਰਦੇ ਹਨ ,ਬੱਚੇ ਹਾਦਸੇ ਤੋਂ ਪਹਿਲਾਂ ਦੋਵੇਂ ਸੜਕਾਂ ਪਾਰ ਕਰ ਚੁੱਕੇ ਸਨ । ਜਾਂਚ ਅਧਿਕਾਰੀ ਮੁਤਾਬਕ ਫਾਰਚੂਨਰ ‘ਚ ਸਵਾਰ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ, ਜਿਨਾਂ ਨੂੰ ਇੱਕ ਲੋਕਲ ਡਾਕਟਰ ਕੋਲ ਇਲਾਜ ਵਾਸਤੇ ਲਿਜਾਇਆ ਗਿਆ। ਉਨਾਂ ਦੱਸਿਆ ਕਿ ਟਰਾਲਾ ਚਾਲਕ ਨੂੰ ਸਮੇਤ ਟਰਾਲਾ ਲਾਡੋਵਾਲ ਥਾਣੇ ਵਿਚ ਲਿਆਂਦਾ ਗਿਆ । ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨ ਲਿਖ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਤਾਂ ਟਰਾਲਾ ਚਾਲਕ ਨੇ ਆਪਣੀ ਗਲਤੀ ਮੰਨੀ ਜਦਕਿ ਦੂਜੀ ਧਿਰ ਨੇ ਕਿਹਾ ਕਿ ਪਰਮਾਤਮਾ ਵਲੋਂ ਸਾਡੇ ਜੀਆਂ ਦਾ ਬਹੁਤ ਵੱਡਾ ਬਚਾਅ ਹੋ ਗਿਆ ਹੈ, ਲੇਕਿਨ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ। ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਨੇ ਜਿਥੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ, ਉਥੇ ਉਸ ਨੇ ਫਾਰਚੂਨਰ ਨੂੰ ਠੀਕ ਕਰਵਾ ਕੇ ਦੇਣ ਦੀ ਗੱਲ ਆਖ ਕੇ ਦੂਜੀ ਧਿਰ ਨਾਲ ਸਮਝੌਤਾ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਬੁੱਢੇ ਦਰਿਆ ’ਚ ਗੋਹਾ-ਕੂੜਾ ਸੁੱਟਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ-ਸੰਤ ਸੀਚੇਵਾਲ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਹਲਕਾ ਲੁਧਿਆਣਾ ਉਤਰੀ ਨੂੰ ਵੱਡਾ ਤੋਹਫ਼ਾ- 1.30 ਕਰੋੜ ਰੁਪਏ ਨਾਲ ਬਣੇਗਾ ਆਧੁਨਿਕ ਸਨਾਤਨ ਭਵਨ
Ad Position 24
No active advertisement