07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਹਿਲੀ ਬਰਸਾਤ ਨਾਲ ਹੀ ਕਈ ਥਾਈਂ ਪਾਣੀ ਭਰਿਆ

Ad Position 21
No active advertisement
ਅਜੀਤ ਡੈਸਕ 03-07-2026
ਫੁੱਲਾਂਵਾਲ, 2 ਜੁਲਾਈ (ਮਨਜੀਤ ਸਿੰਘ ਦੁੱਗਰੀ)-ਹਾੜ ਮਹੀਨੇ ਦੀ ਪਈ ਪਹਿਲੀ ਬਰਸਾਤ ਨੇ ਹੀ ਪ੍ਰਸ਼ਾਸਨ ਦੀ ਹੜ੍ਹਾਂ ਨਾਲ ਨਿਪਟਣ ਦੀ ਹਰ ਸਥਿਤੀ ਲਈ ਕੀਤੀ ਤਿਆਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਰਾਤ ਭਰ ਹੋਈ ਬਰਸਾਤ ਨਾਲ ਹਰ ਪਾਸੇ ਜਲ-ਥਲ ਹੋਈ ਪਈ ਹੈ, ਜਿਸ ਨਾਲ ਕਈ ਥਾਈਂ ਸੜਕਾਂ ‘ਤੇ ਪਾਣੀ ਭਰ ਗਿਆ ਅਤੇ ਕਈ ਇਲਾਕਿਆਂ ਦੀ ਬਿਜਲੀ ਦੀ ਸਪਲਾਈ ਵੀ ਘੰਟਿਆਂ ਬੱਧੀ ਗੁੱਲ ਰਹੀ, ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 200 ਫੁੱਟੀ ਮਿਸਿੰਗ ਲਿੰਕ ਸੜਕ ‘ਤੇ ਪੈਂਦੇ ਫੁੱਲਾਂਵਾਲ ਚੌਕ ਸੜਕ ‘ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਰੱਖੀ ਥਾਂ ‘ਤੇ ਕੂੜਾ-ਕਰਕਟ ਭਰ ਜਾਣ ਨਾਲ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸਾਰੀ ਸੜਕ ‘ਤੇ ਪਾਣੀ ਭਰਿਆ ਰਿਹਾ ਅਤੇ ਰਾਹਗੀਰ ਨੂੰ ਸਾਰਾ ਦਿਨ ਸੜਕ ‘ਤੇ ਭਰੇ ਪਾਣੀ ਵਿਚੋਂ ਬਚ-ਬਚ ਕੇ ਗੁਜ਼ਰਨਾ ਪਿਆ। ਇਸੇ ਤਰ੍ਹਾਂ ਫ਼ਿਰੋਜ਼ਪੁਰ ਮਾਰਗ ‘ਤੇ ਇਆਲੀ ਚੌਕ ਲਾਗੇ ਡੀ-ਮਾਰਟ ਸਾਹਮਣੇ ਵਾਲੀ ਸੜਕ ‘ਤੇ ਵੀ ਪਾਣੀ ਭਰ ਜਾਣ ਕਾਰਨ ਤਲਾਬ ਦਾ ਹੀ ਭੁਲੇਖਾ ਪੈ ਰਿਹਾ ਸੀ। ਹਾਲਾਂਕਿ ਸਥਾਨਕ ਲੋਕਾਂ ਵਲੋਂ ਪਾਣੀ ਕੱਢਣ ਵਾਲੇ ਇੰਜਨ ਦੀ ਮਦਦ ਨਾਲ ਸੜਕ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਸੜਕ ਕਿਨਾਰੇ ਪਾਣੀ ਦੀ ਨਿਕਾਸੀ ਲਈ ਬਣਾਈਆਂ ਨਾਲੀਆਂ ਵਿਚ ਪਾਣੀ ਦਾ ਪਹਿਲਾਂ ਤੋਂ ਹੀ ਓਵਰਫ਼ਲੋ ਹੋਣ ਕਰਕੇ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਡੀ-ਮਾਰਟ ਵਿਚ ਖ਼ਰੀਦਦਾਰੀ ਕਰਨ ਲਈ ਆਉਣ ਵਾਲਿਆਂ ਨੂੰ ਵੀ ਇਸੇ ਪਾਣੀ ਦੇ ਤਲਾਬ ਨੂੰ ਪਾਰ ਕਰਕੇ ਆਪਣੀ ਖ਼ਰੀਦਦਾਰੀ ਕਰਨੀ ਪਈ। ਜ਼ਿਕਰਯੋਗ ਹੈ ਕਿ ਇਸ ਸੜਕ ‘ਤੇ ਹੋਈ ਇਸ ਬਰਸਾਤ ਤੋਂ ਪਹਿਲਾਂ ਵੀ ਪਾਣੀ ਇਸੇ ਤਰ੍ਹਾਂ ਖੜ੍ਹਾ ਸੀ, ਜਿਸ ਦਾ ਮੁੱਖ ਕਾਰਨ ਸਥਾਨਕ ਲੋਕਾਂ ਵਲੋਂ ਡੀ-ਮਾਰਡ ਵਲੋਂ ਆਪਣੇ ਗੰਦੇ ਪਾਣੀ ਦੀ ਨਿਕਾਸੀ ਲਈ ਉਪਯੁਕਤ ਸੀਵਰੇਜ ਸਿਸਟਮ ਦਾ ਨਾ ਹੋਣਾ ਵੀ ਮੰਨਿਆ ਜਾ ਰਿਹਾ ਹੈ। ਇਸੇ ਸੜਕ ਉਪਰ ਪੈਂਦੇ ਵਿੱਦਿਆ ਦੇ ਮੰਦਰ ਦੇ ਸਾਹਮਣੇ ਵੀ ਪਾਣੀ ਵੱਡੀ ਮਾਤਰਾ ਵਿਚ ਖੜ੍ਹਾ ਹੋਣ ਕਰਕੇ ਸਕੂਲ ਆਉਣ-ਜਾਣ ਵਾਲੇ ਵਿਦਿਆਰਥੀਆਂ ਨੂੰ ਇਸੇ ਗੰਦੇ ਪਾਣੀ ਵਿਚੋਂ ਗੁੱਜਰ ਕੇ ਸਕੂਲ ਜਾਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਬਰਸਾਤ ਨਾਲ ਹੀ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਤਾਂ ਆਉਣ ਵਾਲੇ ਬਰਸਾਤੀ ਮੌਸਮ ‘ਚ ਸ਼ਹਿਰ ਦਾ ਕੀ ਹਾਲ ਹੋਵੇਗਾ? ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵੱਲ ਸਮੇਂ ਰਹਿੰਦੇ ਧਿਆਨ ਦਿੱਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨ ਪਵੇ ਅਤੇ ਪਾਣੀ ਦੀ ਨਿਕਾਸੀ ਵੀ ਠੀਕ ਢੰਗ ਨਾਲ ਹੁੰਦੀ ਰਹੇ।
Ad Position 22
No active advertisement
ਪਿਛਲੀ ਖ਼ਬਰ ਲਾਡੋਵਾਲ ਵਿਖੇ ਨੈਸ਼ਨਲ ਹਾਈਵੇਅ ਸਥਿਤ ਟੋਏ ’ਚ ਡਿੱਗੀ ਕਾਰ ਅਗਲੀ ਖ਼ਬਰ 1700 ਸੀ.ਸੀ.ਟੀ.ਵੀ. ਕੈਮਰਿਆਂ ਨਾਲ ਮੌਨਸੂਨ ’ਤੇ ਨਿਗਰਾਨੀ
Ad Position 24
No active advertisement