09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਨਵੇਂ ਛੱਪੜ ਦੀ ਖ਼ੁਦਾਈ ਨੂੰ ਲੈ ਕੇ ਰੰਜਿਸ਼ ਦੇ ਚਲਦਿਆਂ ਮੇਰੇ ’ਤੇ ਜਾਨਲੇਵਾ ਹਮਲਾ ਕੀਤਾ-ਪੰਚ ਮੈਂਬਰ ਦਿਲਰਾਜ ਸਿੰਘ

Ad Position 21
No active advertisement
ਅਜੀਤ ਡੈਸਕ 12-07-2026
ਫੁੱਲਾਂਵਾਲ, 11 ਜੁਲਾਈ (ਮਨਜੀਤ ਸਿੰਘ ਦੁੱਗਰੀ)-ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਵੇਂ ਬਣਾਏ ਜਾਣ ਵਾਲੇ ਛੱਪੜ ਨੂੰ ਲੈ ਕੇ ਰੰਜਿਸ਼ ਦੇ ਚੰਲਦਿਆਂ ਕੁੱਝ ਲੋਕਾਂ ਵਲੋਂ ਸਾਜਿਸ਼ ਤਹਿਤ ਮੇਰੇ ‘ਤੇ ਜਾਨਲੇਵਾ ਹਮਲਾ ਕਰਵਾਇਆ। ਇਹ ਪ੍ਰਗਟਾਵਾ ਪਿੰਡ ਦੀ ਸਰਪੰਚ ਸਰਬਜੀਤ ਕੌਰ ਦੇ ਪਤੀ ਤੇ ਪੰਚ ਦਿਲਰਾਜ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਨੂੰ ਲਈ ਦੋ ਛੱਪੜ ਹਨ, ਪਰ ਪਿਛਲੇ 60 ਸਾਲਾਂ ਤੋਂ ਦੋਵੇਂ ਛੱਪੜ ਓਵਰਫ਼ਲੋ ਹੋਣ ਕਰਕੇ ਪਿੰਡ ਵਾਸੀ ਪਿਛਲੇ ਲੰਬੇ ਸਮੇਂ ਤੋਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨ ਕਰਕੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਪਿਛਲੇ ਸਮੇਂ ਦੌਰਾਨ ਪਿੰਡ ਵਾਸੀਆਂ ਵਲੋਂ ਕੀਤੇ ਇਕੱਠ ਦੌਰਾਨ ਪਿੰਡ ਪਮਾਲ ਵਾਲੇ ਰਾਹ ‘ਤੇ ਖ਼ਸਰਾ 353 ਅਧੀਨ ਆਉਂਦੀ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ, ਜੋ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਦੇ ਛੱਪੜ ਦੀ ਜਗ੍ਹਾ ਹੈ, ਉਪਰ ਪਿੰਡ ਵਾਸੀਆਂ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਨਵਾਂ ਛੱਪੜ ਬਣਾਉਣ ਦੀ ਸਲਾਹ ਕੀਤੀ ਗਈ ਸੀ। ਇਸ ਜਗ੍ਹਾ ਦੇ ਨਾਲ ਪਿੰਡ ਦੇ ਕੁੱਝ ਪਰਿਵਾਰਾਂ ਦੀ ਜ਼ਮੀਨ ਲੱਗਦੀ ਹੋਣ ਕਰਕੇ ਉਹ ਇਸ ਦਾ ਵਿਰੋਧ ਕਰ ਰਹੇ ਹਨ, ਜਿਸ ਨੂੰ ਲੈ ਪਿਛਲੇ ਦਿਨੀਂ ਬਲਾਕ ਪੰਚਾਇਤ ਡਿਵੈਲਪਮੈਂਟ ਅਫ਼ਸਰ ਡੇਹਲੋਂ ਵਿਖੇ ਪਿੰਡ ਵਾਸੀ ਨੰਬਰਦਾਰ ਰਜਿੰਦਰ ਸਿੰਘ ਨਾਲ ਵੀ ਉਨ੍ਹਾਂ ਦੀ ਬਹਿਸ ਹੋ ਗਈ ਸੀ, ਜਿਸ ਨੂੰ ਪੁਲਿਸ ਵਲੋਂ ਸਰਕਾਰੀ ਕੰਮ ਵਿਚ ਵਿਘਨ ਪਾਉਣ ‘ਤੇ ਸੈਕਟਰੀ ਦੀ ਹਾਜ਼ਰੀ ਵਿਚ ਕਾਬੂ ਕੀਤਾ, ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਉਪਰ 2 ਵਾਰ ਪਹਿਲਾ ਵੀ ਹਮਲੇ ਹੋ ਚੁੱਕੇ ਹਨ। ਬੀਤੇ ਦਿਨੀਂ ਜਦੋਂ ਉਹ ਪਿੰਡ ਸਥਿਤ ਆਪਣੀ ਚੱਕੀ ‘ਤੇ ਬੈਠੇ ਸਨ ਤਾਂ ਸਾਜ਼ਿਸ਼ ਤਹਿਤ ਅਮਰ ਸਿੰਘ ਨਾਮੀ ਵਿਅਕਤੀ ਨੇ ਆਪਣੀ ਦੁਨਾਲੀ ਰਾਈਫ਼ਲ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੀ ਵੀਡੀਓ ਰਿਕਾਰਡਿੰਗ ਵੀ ਉਨ੍ਹਾਂ ਵਲੋਂ ਮੌਕੇ ‘ਤੇ ਦਿਖਾਈ ਗਈ। ਉਕਤ ਵਿਅਕਤੀ ਨੂੰ ਪਿੰਡ ਵਾਸੀਆਂ ਵਲੋਂ ਰੋਕਣ ‘ਤੇ ਉਸ ਵਲੋਂ ਰਾਈਫ਼ਲ ਦੇ ਵੱਟਾਂ ਨਾਲ ਹਮਲਾ ਕੀਤੇ ਜਾਣ ਨਾਲ ਉਨ੍ਹਾਂ ਦਾ ਇਕ ਗੁੱਟ ਫੈਕਟਰ ਹੋ ਗਿਆ, ਜਿਸ ਨੂੰ ਲੈ ਕੇ ਪੁਲਿਸ ਵਲੋਂ ਉਨ੍ਹਾਂ ਦੀ ਸ਼ਿਕਾਇਤ ‘ਤੇ ਇਸ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਸਰਪੰਚ ਪਤੀ ਨੇ ਪ੍ਰਸ਼ਾਸਨ ਅੱਗੇ ਆਪਣੀ ਹਿਫ਼ਾਜ਼ਤ ਨੂੰ ਲੈ ਕੇ ਗੁਹਾਰ ਲਗਾਈ ਹੈ ਕਿ ਉਸ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਪ੍ਰਸ਼ਾਸਨ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕਰਕੇ ਸਾਜਿਸ਼ਕਰਤਾ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਤੇ ‘ਆਪ’ ਦੇ ਵਰਕਰਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਵਫ਼ਦ ਪੁਲਿਸ ਅਧਿਕਾਰੀਆਂ ਨ... ਅਗਲੀ ਖ਼ਬਰ ਮੀਂਹ ਦੇ ਪਾਣੀ ਨੇ ਖੋਲ੍ਹੀ ਨਿਗਮ ਦੀਆਂ ਤਿਆਰੀਆਂ ਦੀ ਪੋਲ
Ad Position 24