08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵੈਟਰਨਰੀ ਯੂਨੀਵਰਸਿਟੀ ਨੇ ਕੌਮੀ ਮੱਛੀ ਕਿਸਾਨ ਦਿਵਸ ’ਤੇ ਔਰਤ ਮੱਛੀ ਪਾਲਕਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 12-07-2026
ਲੁਧਿਆਣਾ, 11 ਜੁਲਾਈ (ਜਸਵਿੰਦਰ ਸਿੰਘ)-ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਮਹਿਲਾ ਕਿਸਾਨ ਸਾਲ ਦੇ ਅਨੁਸਾਰ ਕੌਮੀ ਮੱਛੀ ਕਿਸਾਨ ਦਿਵਸ ਦੇ ਸੰਦਰਭ ਵਿਚ ਕਾਲਜ ਆਫ਼ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ 6 ਹੋਣਹਾਰ ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ, ਜੋ ਵੱਖ-ਵੱਖ ਰਵਾਇਤੀ ਤੇ ਆਧੁਨਿਕ ਤੀਬਰ ਜਲਜੀਵ-ਪਾਲਣ ਗਤੀਵਿਧੀਆਂ ਵਿਚ ਸ਼ਾਮਿਲ ਹਨ। ਇਨ੍ਹਾਂ ਗਤੀਵਿਧੀਆਂ ਵਿਚ ਮੱਛੀ ਪਾਲਣ, ਅੰਦਰੂਨੀ ਖਾਰੇ ਖੇਤਰਾਂ ਵਿਚ ਝੀਂਗਾ ਪਾਲਣ, ਸਜਾਵਟੀ ਮੱਛੀ ਪਾਲਣ, ਮੱਛੀ ਪਾਲਣ ਅਤੇ ਐਕੁਆ-ਟੂਰਿਜ਼ਮ, ਏਕੀਕਰਿਤ ਮੱਛੀ ਪਾਲਣ ਅਤੇ ਬਾਇਓਫਲੋਕ ਐਕੁਆਕਲਚਰ ਸ਼ਾਮਿਲ ਹਨ। ਇਸ ਦਿਨ 1957 ਵਿਚ ਡਾ. ਐਚ. ਐਲ. ਚੌਧਰੀ ਅਤੇ ਡਾ. ਕੇ. ਐਚ. ਅਲੀਕੁਨਹੀ ਵਲੋਂ ਪ੍ਰੇਰਿਤ ਪ੍ਰਜਣਨ ਤਕਨੀਕ ਨਾਲ ਤਾਜ਼ੇ ਪਾਣੀ ਦੀ ਕਾਰਪ ਮੱਛੀ ਦਾ ਨਿਯੰਤਰਿਤ ਵਾਤਾਵਰਨ ਵਿਚ ਸਫਲਤਾਪੂਰਵਕ ਪ੍ਰਜਣਨ ਕੀਤਾ ਗਿਆ ਸੀ, ਜਿਸ ਨੇ ਭਾਰਤ ਵਿਚ ਨੀਲੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਇਹ ਦਿਵਸ ਸਾਰੇ ਮੱਛੀ ਪਾਲਕਾਂ, ਮਛੇਰਿਆਂ ਤੇ ਹੋਰ ਹਿੱਸੇਦਾਰਾਂ ਨਾਲ ਸਾਂਝ ਨੂੰ ਦਰਸਾਉਂਦਾ ਹੈ। ਸਨਮਾਨਿਤ ਮੱਛੀ ਪਾਲਨ ਪੇਸ਼ੇਵਰ ਬੀਬੀਆਂ ਨੇ ਸਵੈ-ਨਿਰਭਰਤਾ ਦੀਆਂ ਆਪਣੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਮੱਛੀ ਪਾਲਨ ਖੇਤਰ ਦੀ ਉੱਦਮੀ ਸੰਭਾਵਨਾ ਅਤੇ ਇਕ ਸਫਲ ਉੱਦਮੀ ਬਣਨ ਦੇ ਸਫ਼ਰ ਵਿਚ ਆਉਣ ਵਾਲੀਆਂ ਚੁਨੌਤੀਆਂ ਨੂੰ ਦੂਰ ਕਰਨ ਲਈ ਸਹੀ ਮਾਨਸਿਕਤਾ ਨੂੰ ਉਜਾਗਰ ਕੀਤਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੱਸਿਆ ਕਿ ਭਾਰਤ ਵਿਚ ਕੁੱਲ ਮੱਛੀ ਪਾਲਣ ਵਾਲਿਆਂ ਦੀ ਆਬਾਦੀ (ਮਛੇਰੇ ਤੇ ਮੱਛੀ ਪਾਲਕ) 2.80 ਕਰੋੜ ਵਿਚੋਂ, 44.28 ਫ਼ੀਸਦੀ (1.24 ਕਰੋੜ) ਔਰਤਾਂ ਹਨ, ਜੋ ਫਾਰਮ ਤੋਂ ਪਲੇਟ ਤੱਕ ਮੱਛੀ ਪਾਲਨ ਦੀ ਮੁੱਲ ਲੜੀ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਮਹਿਲਾ ਉਦਮਤਾ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਸੀਨੀਅਰ ਸੈਕੰਡਰੀ ਵਿਗਿਆਨ ਦੇ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਇਕ ਸਿੱਖਿਆ ਕੋਨਾ ਤੇ ਆਕਰਸ਼ਕ ਸਜਾਵਟੀ ਮੱਛੀ ਪ੍ਰਦਰਸ਼ਨੀ ਵੀ ਸਥਾਪਤ ਕੀਤੀ ਗਈ। ‘ਨੀਲੀ ਕ੍ਰਾਂਤੀ ਵਿਚ ਔਰਤਾਂ ਦਾ ਯੋਗਦਾਨ’ ਤੇ ‘ਮੱਛੀ ਪਾਲਕਾਂ ਨੂੰ ਸੁਦ੍ਰਿੜ੍ਹ ਬਣਾਉਣ ਲਈ ਮੱਛੀ ਦੀ ਖਪਤ ਨੂੰ ਉਤਸ਼ਾਹਿਤ ਕਰੋ’ ਵਿਸ਼ੇ ’ਤੇ ਵੱਖ-ਵੱਖ ਮਜੇਦਾਰ ਖੇਡਾਂ ਤੇ ਮੁਕਾਬਲੇ ਕਰਵਾਏ ਗਏ।
Ad Position 22
No active advertisement
ਪਿਛਲੀ ਖ਼ਬਰ ਸ਼ਾਲੀਮਾਰ ਸਕੂਲ ਵਿਖੇ ਰੰਗਾਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਾਤਾ ਨਿਰਮਲ ਕੌਰ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਦਿੱਤੀ ਅੰਤਿਮ ਵਿਦਾਇਗੀ
Ad Position 24