ਭਾਮੀਆਂ ਕਲਾਂ, 11 ਜਲਾਈ (ਜਤਿੰਦਰ ਭੰਬੀ)-ਸੰਤ ਸਤਨਾਮ ਸਿੰਘ ਨਾਮਧਾਰੀ ਦੇ ਮਾਤਾ ਨਿਰਮਲ ਕੌਰ ਪਤਨੀ ਸਾਬਕਾ ਸਰਪੰਚ ਕਰਮ ਸਿੰਘ ਨੰਬਰਦਾਰ ਅਚਾਨਕ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸੰਤ ਸਤਨਾਮ ਸਿੰਘ, ਸਰਪੰਚ ਸੁਰਿੰਦਰ ਸਿੰਘ, ਸਮਾਜ ਸੇਵੀ ਜਸਪਾਲ ਸਿੰਘ ਨੇ ਦਿੱਤੀ। ਸਵ: ਮਾਤਾ ਨਿਰਮਲ ਕੌਰ ਦੀ ਅੰਤਿਮ ਵਿਦਾਇਗੀ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ‘ਆਪ’ ਦੇ ਸੀਨੀਅਰ ਆਗੂ ਪ੍ਰਦੀਪ ਸਿੰਘ ਖਾਲਸਾ, ਸੂਬਾ ਹਰਭਜਨ ਸਿੰਘ, ਸੂਬਾ ਭੁਪਿੰਦਰ ਸਿੰਘ ਰੋਪੜ, ਜਥੇਦਾਰ ਹਰਪਾਲ ਸਿੰਘ, ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਐਸ. ਜੀ. ਪੀ. ਸੀ. ਮੈਂਬਰ ਰਣਜੀਤ ਸਿੰਘ ਮੰਗਲੀ, ਮਨਦੀਪ ਸਿੰਘ ਬਲਾਕ ਪ੍ਰਧਾਨ, ਉਦਯੋਗਪਤੀ ਕੁਲਦੀਪ ਰਾਏ ਜੈਨ, ਟੋਨੀ ਜੈਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਾਜਪਰਮਿੰਦਰ ਸਿੰਘ ਸੋਨੂ, ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਗੌਂਸਗੜ੍ਹ, ਸੁਖਵਿੰਦਰ ਸਿੰਘ ਗੌਸਗੜ੍ਹ, ਤਰਸੇਮ ਸਿੰਘ ਰੋੜ, ਬੂਟਾ ਸਿੰਘ ਸਰਪੰਚ ਸਸਰਾਲੀ, ਜੱਸੀ ਸਰਪੰਚ ਪਿੰਡ ਗੌਂਸਗੜ, ਬਲਾਕ ਸੰਮਤੀ ਮੈਂਬਰ ਤੇ ਸਰਪੰਚ ਕੁਲਦੀਪ ਸਿੰਘ ਸੀੜਾ, ਕਿਸਾਨ ਆਗੂ ਦਿਲਬਾਗ ਸਿੰਘ, ਸੁਖਜੀਤ ਸਿੰਘ, ਬੂਟਾ ਸਿੰਘ ਸਰਪੰਚ ਤੋਗੜ, ਚੰਨਣ ਸਿੰਘ ਸਾਬਕਾ ਸਰਪੰਚ ਮੰਗਲੀ, ਸੁਰਿੰਦਰ ਸਿੰਘ ਸਰਪੰਚ ਮੰਗਲੀ, ਨਾਨਕ ਸਿੰਘ ਬਲਾਕ ਸੰਮਤੀ ਮੈਂਬਰ ਪਿੰਡ ਗੜੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਵੱਖ ਵੱਖ ਵਰਗਾਂ ਦੇ ਆਗੂਆਂ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।