ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬਰਸਾਤੀ ਮੌਸਮ ਦੀ ਸ਼ੁਰੂਆਤ ਨਾਲ ਹੀ ਬੇਨਕਾਬ ਹੋਏ ਨਿਗਮ ਦੇ ਦਾਅਵੇ

Ad Position 21
No active advertisement
ਅਜੀਤ ਡੈਸਕ 13-07-2026

ਲੁਧਿਆਣਾ, 12 ਜੁਲਾਈ (ਭੁਪਿੰਦਰ ਸਿੰਘ ਬੈਂਸ)-ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਪਰ ਨਗਰ ਨਿਗਮ ਪ੍ਰਸ਼ਾਸਨ ਵਲੋਂ ਬੁੱਢੇ ਦਰਿਆ ਦੀ ਸਫਾਈ ਨੂੰ ਲੈਕੇ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਹਕੀਕਤ ਅੱਗੇ ਬਿਲਕੁਲ ਖੋਖਲੇ ਸਾਬਤ ਹੋ ਰਹੇ ਹਨ। ਜਦਕਿ ਪ੍ਰਸ਼ਾਸਨ ਵਲੋਂ ਬਰਸਾਤ ਤੋਂ ਪਹਿਲਾਂ ਸਫਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਪਰ ਮੌਕੇ ਦੀ ਸਥਿਤੀ ਦੇਖਕੇ ਸਪੱਸ਼ਟ ਹੁੰਦਾ ਹੈ ਕਿ ਸਫਾਈ ਦਾ ਕੰਮ ਅਜੇ ਵੀ ਅਧੂਰਾ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਚਿੰਤਾ ਵੱਧ ਗਈ ਹੈ ਕਿ ਜੇਕਰ ਭਾਰੀ ਮੀਂਹ ਪਿਆ ਤਾਂ ਪਿਛਲੇ ਸਾਲ ਵਾਂਗ ਬੁੱਢਾ ਦਰਿਆ ਮੁੜ ਲੋਕਾਂ ਲਈ ਮੁਸੀਬਤ ਬਣ ਸਕਦਾ ਹੈ। ਬੁੱਢੇ ਦਰਿਆ ਦੇ ਕਈ ਹਿੱਸਿਆ ਵਿਚ ਅਜੇ ਵੀ ਵੱਡੇ ਪੱਧਰ ਤੇ ਜੰਗਲੀ ਬੂਟੀ ਉਗੀ ਹੋਈ ਹੈ। ਜਿਸ ਕਾਰਨ ਪਾਣੀ ਦੇ ਕੁਦਰਤੀ ਵਹਾਅ ਵਿਚ ਰੁਕਾਵਟ ਪੈਦਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਖਾਸ ਕਰਕੇ ਜਿੱਥੇ ਦਰਿਆ ਦੀ ਚੌੜਾਈ ਘੱਟ ਹੈ, ਉਥੇ ਇਹ ਬੂਟੀ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਹੋਰ ਵੀ ਪ੍ਰਭਾਵਿਤ ਕਰ ਸਕਦੀ ਹੈ ਅਤੇ ਪਾਣੀ ਦੇ ਉਵਰਫਲੋ ਹੋਣ ਦੀ ਸੰਭਾਵਨਾ ਵਧਾ ਸਕਦੀ ਹੈ। ਇਸ ਤੋਂ ਇਲਾਵਾ ਕਈ ਥਾਵਾਂ ਤੇ ਕੱਢੀ ਗਈ ਗਾਰ ਨੂੰ ਦਰਿਆ ਦੇ ਕਿਨਾਰਿਆਂ ‘ਤੇ ਹੀ ਲੱਗਾ ਦਿੱਤਾ ਗਿਆ ਹੈ। ਜੇਕਰ ਤੇਜ਼ ਮੀਂਹ ਪੈਂਦਾ ਹੈ ਤਾਂ ਇਹ ਗਾਰ ਮੁੜ ਦਰਿਆ ਵਿਚ ਰੁੜਕੇ ਪਾਣੀ ਦੇ ਵਹਾਅ ਨੂੰ ਰੋਕ ਸਕਦੀ ਹੈ ਅਤੇ ਦਰਿਆ ਦਾ ਪਾਣੀ ਬਾਹਰ ਆਉਣ ਦਾ ਖਤਰਾ ਹੋਰ ਵੱਧ ਸਕਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਾਰ ਨੂੰ ਤੁਰੰਤ ਚੁੱਕਣ ਦੀ ਬਜਾਏ ਇਸ ਨੂੰ ਕਿਨਾਰਿਆਂ ਤੇ ਲਗਾ ਦੇਣਾ ਨਿਗਮ ਦੀ ਵੱਡੀ ਲਾਪਰਵਾਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਰਕਾਰ ਦੇ ਰਾਜ ’ਚ ਐਸ.ਸੀ. ਭਾਈਚਾਰੇ ਦੇ ਹੱਕਾਂ ’ਤੇ ਵੱਜ ਰਹੇ ਡਾਕੇ ਖ਼ਿਲਾਫ਼ ਸੜਕਾਂ ’ਤੇ ਉਤਰੇਗੀ ਕਾਂਗਰਸ-ਬੈਂਸ ਅਗਲੀ ਖ਼ਬਰ ਬਰਸਾਤੀ ਮੌਸਮ ਬਣਿਆ ਜਲ ਸਪਲਾਈ ਪ੍ਰੋਜੈਕਟ ਦੀ ਅਸਲ ਪ੍ਰੀਖਿਆ
Ad Position 24
No active advertisement