ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਵੈਟਰਨਰੀ ਅਤੇ ਲਾਈਵ ਸਟਾਕ ਇਨੋਵੇਸ਼ਨ ਅਤੇ ਇਨਕਿਉਬੇਸ਼ਨ ਫਾਊਂਡੇਸ਼ਨ ਨੇ ਪਰੋਡੈਂਸ ਟੈਕਨਾਲੋਜ਼ੀਜ਼ ਪ੍ਰਾ. ਲਿਮ. ਨਾਲ ਕੀਤਾ ਇਕਰਾਰਨਾਮਾ

Ad Position 21
No active advertisement
ਅਜੀਤ ਡੈਸਕ 13-07-2026
ਲੁਧਿਆਣਾ, 12 ਜੁਲਾਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਵੈਟਰਨਰੀ ਅਤੇ ਲਾਈਵ ਸਟਾਕ ਇਨੋਵੇਸ਼ਨ ਅਤੇ ਇਨਕਿਉਬੇਸ਼ਨ ਫਾਊਂਡੇਸ਼ਨ ਨੇ ਪਰੋਡੈੰਸ ਟੈਕਨਾਲੋਜ਼ੀਜ਼ ਪ੍ਰਾ. ਲਿਮ. ਨਾਲ ਇਕ ਇਕਰਾਰਨਾਮੇ ’ਤੇ ਹਸਤਾਖ਼ਰ ਕੀਤੇ ਹਨ| ਇਸ ਇਕਰਾਰਨਾਮੇ ਤਹਿਤ ਪਾਲਤੂ ਜਾਨਵਰਾਂ ਦੀ ਸਿਹਤ ਅਤੇ ਲੰਮੀ ਉਮਰ ਲਈ ਮਸਨੂਈ ਬੁੱਧੀ ਆਧਾਰਿਤ ਸੰਚਾਲਿਤ ਤਕਨਾਲੋਜੀ ਦੇ ਨਾਲ ਅਕਾਦਮਿਕ ਖੋਜ ਅਤੇ ਬਾਜ਼ਾਰ ਦੀਆਂ ਲੋੜਾਂ ਮੁਤਾਬਿਕ ਨਵੀਨਤਾ ਲਿਆਉਣ ਸੰਬੰਧੀ ਯਤਨ ਕਰਨਾ ਹੋਵੇਗਾ| ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੋਵਾਂ ਧਿਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਾਂਝ ਨਾਲ ਯੂਨੀਵਰਸਿਟੀ ਆਪਣੇ ਤਕਨਾਲੋਜੀ ਆਧਾਰਿਤ ਉਦਮਾਂ ਨੂੰ ਅੱਗੇ ਵਧਾਉਣ ਸੰਬੰਧੀ ਆਪਣੀ ਵਚਨਬੱਧਤਾ ਨੂੰ ਪ੍ਰਗਟਾਉਂਦੀ ਹੈ| ਉਨ੍ਹਾਂ ਕਿਹਾ ਕਿ ਨਵੇਂ ਸਟਾਰਟਅੱਪਸ ਲਈ ਪ੍ਰਭਾਵਸ਼ਾਲੀ ਹੱਲ ਵਿਕਸਿਤ ਕਰਨ ਅਤੇ ਟਿਕਾਊ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਣ ਦੇ ਨਾਲ-ਨਾਲ ਉਭਰ ਰਹੀਆਂ ਸਮਾਜਿਕ ਅਤੇ ਉਦਯੋਗਿਕ ਚੁਨੌਤੀਆਂ ਲਈ ਨਵੇਂ ਸਮਾਧਾਨ ਲੱਭਣਾ ਸਾਡਾ ਮੁੱਖ ਮੰਤਵ ਹੈ| ਡਾ. ਰਾਮ ਸਰਨ ਸੇਠੀ, ਨਿਰਦੇਸ਼ਕ, ਇਨਕਿਉਬੇਸ਼ਨ ਫਾਊਂਡੇਸ਼ਨ ਨੇ ਦੱਸਿਆ ਪਰੋਡੈੰਸ ਟੈਕਨਾਲੋਜ਼ੀਜ਼ ਪਸ਼ੂਆਂ ਦੀ ਬਿਹਤਰ ਸਿਹਤ ਅਤੇ ਲੰਮੀ ਉਮਰ ਲਈ ਮਸਨੂਈ ਬੁੱਧੀ ਆਧਾਰਿਤ ਤਕਨਾਲੋਜੀਆਂ ’ਤੇ ਕੰਮ ਕਰ ਰਹੀ ਹੈ| ਇਨ੍ਹਾਂ ਵਲੋਂ ਮਾਹਿਰ ਸਲਾਹ, ਕਾਰੋਬਾਰੀ ਵਿਕਾਸ ਮਾਰਗਦਰਸ਼ਨ, ਨੈੱਟਵਰਕਿੰਗ ਮੌਕੇ, ਤਕਨੀਕੀ ਸਹਾਇਤਾ, ਬੁਨਿਆਦੀ ਢਾਂਚਾ ਸਹਾਇਤਾ ਅਤੇ ਉਦਯੋਗਿਕ ਹਿੱਸੇਦਾਰਾਂ ਲਈ ਮਿਲ ਕੇ ਕੰਮ ਕੀਤਾ ਜਾਏਗਾ| ਪਸ਼ੂਆਂ ਦੇ ਡਾਕਟਰਾਂ ਲਈ ਵੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ| ਇਹ ਸਮਝੌਤਾ ਗੁਰਪ੍ਰੀਤ ਸਿੰਘ, ਪਰੋਡੈੰਸ, ਨਿਰਦੇਸ਼ਕ ਵਲੋਂ ਫਾਊਂਡੇਸ਼ਨ ਦੀ ਕਾਰਜਕਾਰੀ ਅਧਿਕਾਰੀ ਇਕਬਾਲਪ੍ਰੀਤ ਕੌਰ ਦੀ ਮੌਜੂਦਗੀ ਵਿਚ ਦਸਤਖ਼ਤ ਕੀਤਾ ਗਿਆ| ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਹ ਸਾਂਝੇਦਾਰੀ ਸਾਰੇ ਹਿੱਸੇਦਾਰਾਂ ਲਈ ਨਵਾਂ ਸਿੱਖਣ ਦਾ ਮੌਕਾ ਹੋਵੇਗੀ ਅਤੇ ਚੁਨੌਤੀਆਂ ਨੂੰ ਹੱਲ ਕਰਨ ਲਈ ਨਵੀਂ ਸਮਰੱਥਾ ਵੀ ਦੇਵੇਗੀ|
Ad Position 22
No active advertisement
ਪਿਛਲੀ ਖ਼ਬਰ ਘਰੇਲੂ ਗੈਸ ਖਪਤਕਾਰਾਂ ਨੂੰ ਮਿਲੀ ਰਾਹਤ ਗੈਸ ਕਨੈਕਸ਼ਨ ਦੀ ਬੁਕਿੰਗ ਸ਼ੁਰੂ-ਪ੍ਰਧਾਨ ਮਨਜੀਤ ਸਿੰਘ ਅਗਲੀ ਖ਼ਬਰ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਲੋੜ- ਧਾਲੀਵਾਲ
Ad Position 24
No active advertisement