ਲੁਧਿਆਣਾ, 13 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਘੁਮਾਰ ਮੰਡੀ ਰੋਡ ‘ਤੇ ਸੋਮਵਾਰ ਨੂੰ ਇਕ ਐਕਟਿਵਾ ਸਕੂਟਰ ਨੂੰ ਅਚਾਨਕ ਅੱਗ ਲੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਪਲਾਂ ਵਿਚ ਸਕੂਟਰ ਪੂਰੀ ਤਰ੍ਹਾਂ ਸੜ ਗਿਆ। ਖੁਸ਼ਕਿਸਮਤੀ ਰਹੀ ਕਿ ਸਕੂਟਰ ਚਾਲਕ ਨੂੰ ਹਾਦਸੇ ਵਿਚ ਕੋਈ ਗੰਭੀਰ ਸੱਟ ਨਹੀਂ ਲੱਗੀ। ਮਿਲੀ ਜਾਣਕਾਰੀ ਅਨੁਸਾਰ ਅਖਿਲੇਸ਼ ਨਾਂ ਦਾ ਨੌਜਵਾਨ ਘੁਮਾਰ ਮੰਡੀ ਸਥਿਤ ਪਾਰਕਿੰਗ ਵਿਚੋਂ ਆਪਣੀ ਐਕਟਿਵਾ ਲੈਕੇ ਮੁੱਖ ਸੜਕ ‘ਤੇ ਆ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਅਖਿਲੇਸ਼ ਸੜਕ ‘ਤੇ ਜਾ ਡਿੱਗਿਆ ਜਦਕਿ ਐਕਟਿਵਾ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਸਕੂਟਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਘਟਨਾ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਮੌਕੇ ‘ਤੇ ਪੁੱਜੀ ਅਤੇ ਅੱਗ ‘ਤੇ ਕਾਬੂ ਪਾਇਆ। ਜਦਕਿ ਉਦੋਂ ਤੱਕ ਐਕਟਿਵਾ ਪੂਰੀ ਤਰ੍ਹਾਂ ਸੜ ਚੁੱਕੀ ਸੀ। ਅਖਿਲੇਸ਼ ਨੇ ਦੱਸਿਆ ਕਿ ਉਹ ਕੁੱਝ ਹੀ ਸਮਾਂ ਪਹਿਲਾਂ ਹੀ ਸਕੂਟਰ ਵਿਚ ਪੈਟਰੋਲ ਪੁਆ ਕੇ ਆਇਆ ਸੀ। ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪੁੱਜੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲਾ ਮੋਟਰਸਾਈਕਲ ਸਵਾਰ ਕੌਣ ਸੀ ਅਤੇ ਹਾਦਸਾ ਕਿਹੜੀਆਂ ਸਥਿਤੀਆਂ ਵਿਚ ਵਾਪਰਿਆ। ਖੁਸ਼ਕਿਸਮਤੀ ਨਾਲ ਇਹ ਹਾਦਸੇ ਵਿਚ ਅਖਿਲੇਸ਼ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।
ਤੇਜ਼ ਰਫਤਾਰ ਮੋਟਰਸਾਈਕਲ ਦੀ ਟੱਕਰ ਨਾਲ ਐਕਟਿਵਾ ਨੂੰ ਲੱਗੀ ਅੱਗ
ਅਜੀਤ ਡੈਸਕ
14-07-2026