ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੰਜਾਬੀ ਲੇਖਕ ਸਭਾ ਵਲੋਂ ਅਸ਼ਵਨੀ ਜੇਤਲੀ ‘ਪ੍ਰੇਮ’ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਇਸ਼ਕ ਕੈਨਵਸ’ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 14-07-2026

ਲੁਧਿਆਣਾ, 13 ਜੁਲਾਈ (ਡਾ. ਤਰਲੋਚਨ ਸਿੰਘ)-ਪੰਜਾਬੀ ਲੇਖਕ ਸਭਾ, ਲੁਧਿਆਣਾ ਦੀ ਇਕ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਡਾ. ਗੁਰਇਕਬਾਲ ਸਿੰਘ ਨੇ ਕੀਤੀ। ਮੀਟਿੰਗ ਵਿਚ ਸਭਾ ਦੀ ਵਿਧੀ ਵਿਧਾਨ ਬਾਰੇ ਚਰਚਾ ਕੀਤੀ ਗਈ, ਜਿਸ ਬਾਰੇ ਆਏ ਲੇਖਕਾਂ ਨੇ ਸਭਾ ਦੀ ਬਿਹਤਰੀ ਲਈ ਸੁਚਾਰੂ ਸੁਝਾਅ ਦਿੱਤੇ। ਇਸ ਮੌਕੇ ਹਰ ਮਹੀਨੇ ਦੇ ਚੌਥੇ ਐਤਵਾਰ ਸਵੇਰੇ 11.00 ਵਜੇ ਸਭਾ ਦੀ ਮੀਟਿੰਗ ਕੀਤੇ ਜਾਣ ਬਾਰੇ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਹਰ ਮੀਟਿੰਗ ਵਿਚ ਇਕ ਲੇਖਕ ਜਾਂ ਇਕ ਕਿਤਾਬ ਬਾਰੇ ਹਾਜ਼ਰ ਲੇਖਕਾਂ ਵਲੋਂ ਗੱਲਬਾਤ ਕਰਨ ਬਾਰੇ ਵੀ ਫ਼ੈਸਲਾ ਕੀਤਾ ਗਿਆ। ਇਸ ਮੌਕੇ ਅਸ਼ਵਨੀ ਜੇਤਲੀ ‘ਪ੍ਰੇਮ’ ਦੇ ਗ਼ਜ਼ਲ ਸੰਗ੍ਰਹਿ ‘ਇਸ਼ਕ ਕੈਨਵਸ’ ਨੂੰ ਲੋਕ ਅਰਪਣ ਕਰਦਿਆਂ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਅਸ਼ਵਨੀ ਦੀ ਗ਼ਜ਼ਲ ਵਿਚ ਮੁਹੱਬਤ ਦਾ ਜ਼ੋਰ ਹੈ, ਤਾਂ ਦੁੱਖ, ਦਰਦ, ਪੀੜਾ ਦੀ ਇੰਤਹਾ ਵੀ ਹੈ। ਇਸ਼ਕ ਵਿਚਲੀ ਉਡੀਕ ਤੇ ਉਡੀਕ ਦਾ ਸੱਲ੍ਹ ਉਹ ਦੀਆਂ ਅੰਤਰੀਵ ਯਾਦਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਵੀ ਲਈ ਉਡੀਕ ਕਦੇ-ਕਦੇ ਤਿੜਕੇ ਸੁਪਨਿਆਂ ਦਾ ਸੰਸਾਰ ਵੀ ਬਣ ਜਾਂਦੀ ਹੈ। ਡਾ. ਗੁਲਜ਼ਾਰ ਪੰਧੇਰ ਨੇ ਇਸ ਗਜ਼ਲ ਸੰਗ੍ਰਹਿ ਬਾਰੇ ਕਿਹਾ ਕਿ ਅਸ਼ਵਨੀ ਗ਼ਜ਼ਲ ਨੂੰ ਅਚੇਤ ਅਤੇ ਸੁਚੇਤ ਦੋਹਾਂ ਰੂਪਾਂ ਵਿਚ ਜਿਉਂਦਾ ਹੈ। ਇਸ ਮੌਕੇ ਮਨਜਿੰਦਰ ਧਨੋਆ ਨੇ ਕਿਹਾ ਕਿ ਅਸ਼ਵਨੀ ਜੇਤਲੀ ਦੀ ਗ਼ਜ਼ਲ ਵਿਚ ਇਸ਼ਕ ਦਾ ਫੈਲਾਓ ਕਿਵੇਂ ਕੁਦਰਤ ਦੇ ਕਣ-ਕਣ ਵਿਚ ਵਸਿਆ ਹੋਇਆ ਹੈ। ਮੀਤ ਅਨਮੋਲ ਨੇ ਕਿਹਾ ਕਿ ਅਸ਼ਵਨੀ ਦੀ ਗ਼ਜ਼ਲ ਸਮਾਜ ਤੇ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈਂਦੀ ਮਨੁੱਖਤਾ ਤੱਕ ਵਿਕਾਸ ਕਰਦੀ ਹੈ। ਇੰਦਰਜੀਤ ਪਾਲ ਕੌਰ ਨੇ ਕਿਹਾ ਕਿ ਅਸ਼ਵਨੀ ਦੀ ਗ਼ਜ਼ਲ ਵਿਚ ਇਸ਼ਕ ਦੀ ਇੰਨੀ ਸ਼ਿੱਦਤ ਅਤੇ ਸੁਹਿਰਦਤਾ ਹੈ ਕਿ ਕਵੀ ਇਸ਼ਕ ਖ਼ਾਤਰ ਫ਼ਨਾਹ ਹੋ ਜਾਣਾ ਚਾਹੁੰਦਾ ਹੈ। ਇਸ ਮੌਕੇ ਰਾਜਦੀਪ ਤੂਰ, ਜਸਪ੍ਰੀਤ ‘ਅਮਲਤਾਸ’, ਜਸਦੇਵ ਸਿੰਘ ਲਲਤੋਂ ਅਤੇ ਹਾਊਸ ਆਫ਼ ਲਿਟਰੇਚਰ ਦੇ ਵਿਜੇ ਕੁਮਾਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਐੱਮ. ਆਰੀਆ ਸਕੂਲ ਨੇ ਲੜਕਿਆਂ ਦੇ ਸ਼ਤਰੰਜ ਟੂਰਨਾਮੈਂਟ ਦੀ ਕੀਤੀ ਮੇਜ਼ਬਾਨੀ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਸੰਬੰਧੀ ਕਾਨੂੰਨ ਬਣਾ ਕੇ ਸ਼ਲਾਘਾਯੋਗ ਕਾਰਜ ਕੀਤਾ-ਐਮ.ਪੀ. ਜਵੱਦੀ
Ad Position 24
No active advertisement